ਜਦ ਅਰੁਣ ਜੇਤਲੀ ਦੇ ਕਹਿਣ 'ਤੇ ਸਹਿਵਾਗ ਨੇ ਬਦਲ ਦਿੱਤਾ ਸੀ ਆਪਣਾ ਇਹ ਵੱਡਾ ਫੈਸਲਾ

08/24/2019 3:59:11 PM

ਸਪੋਰਟਸ ਡੈਸਕ— ਭਾਰਤ ਦੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨੀਵਾਰ ਨੂੰ ਦਿੱਲੀ ਦੇ ਏਮਸ ਹਸਪਤਾਲ 'ਚ ਦਿਹਾਂਤ ਹੋ ਗਿਆ। ਲੰਬੇ ਸਮੇਂ ਤੋਂ ਮੌਤ ਨਾਲ ਜੰਗ ਲੜ ਰਹੇ ਜੇਤਲੀ ਜਿੰਨੀ ਰਾਜਨੀਤੀ 'ਚ ਪਕਡ਼ ਰੱਖਦੇ ਸਨ ਓਨਾ ਹੀ ਉਨ੍ਹਾਂ ਦਾ ਯੋਗਦਾਨ ਦਿੱਲੀ ਕ੍ਰਿਕਟ 'ਚ ਵੀ ਰਿਹਾ। ਅਰੁਣ ਜੇਤਲੀ ਨੇ 13 ਸਾਲ ਦਿੱਲੀ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਦੇ ਤੌਰ 'ਤੇ ਕੰਮ ਕੀਤਾ। ਸਾਲ 1999 ਤੋਂ ਲੈ ਕੇ 2012 ਤੱਕ ਜੇਤਲੀ ਨੇ ਡੀ. ਡੀ. ਸੀ. ਏ. ਦੇ ਪ੍ਰਧਾਨ ਦੇ ਤੌਰ 'ਤੇ ਕੰਮ ਕੀਤਾ। ਭਾਰਤੀ ਕ੍ਰਿਕਟ ਦੇ ਕਈ ਖਿਡਾਰੀਆਂ ਨੂੰ ਜੇਤਲੀ ਨੇ ਸਲਾਇਆ ਅਤੇ ਉਨ੍ਹਾਂ ਦੀ ਵਰਲਡ ਕ੍ਰਿਕਟ 'ਚ ਪਛਾਣ ਬਣਾਉਣ 'ਚ ਅਹਿਮ ਭੂਮਿਕਾ ਨਿਭਾਈ। ਜੇਤਲੀ ਆਪ ਖੁੱਦ ਦਿੱਲੀ ਦੇ ਉਭਰਦੇ ਹੋਏ ਖਿਡਾਰੀਆਂ ਦੀ ਪੈਰਵੀ ਬੀ. ਸੀ. ਸੀ. ਆਈ. 'ਚ ਕਰਦੇ ਸਨ।PunjabKesari
ਸਹਿਵਾਗ ਅਤੇ ਜੇਤਲੀ ਵਿਚਾਲੇ ਹਮੇਸ਼ਾ ਹੀ ਚੰਗੇ ਰਿਸ਼ਤੇ ਰਹੇ, ਪਰ ਇਕ ਸਮਾਂ ਅਜਿਹਾ ਵੀ ਆਇਆ ਸੀ ਕਿ ਜਦੋ ਡੀ. ਡੀ. ਸੀ. ਏ ਅਤੇ ਸਹਿਵਾਗ ਦੇ ਵਿਚਕਾਰ ਵਿਵਾਦ ਹੋ ਗਿਆ ਸੀ। ਇਸ ਵਿਵਾਦ ਕਾਰਨ ਸਹਿਵਾਗ ਨੇ ਦਿੱਲੀ ਛੱਡ ਕੇ ਹਰਿਆਣਾ ਦੀ ਟੀਮ 'ਚ ਜਾਣ ਦੀ ਯੋਜਨਾ ਬਣਾ ਲਈ ‌ਸੀ ਅਤੇ ਉਨ੍ਹਾਂ ਨੇ ਟੀਮ ਦੇ ਨਾਲ ਜੁੜਣ ਦੀ ਪ੍ਰਕਿਰਿਆ ਵੀ ਲਗਭਗ ਪੂਰੀ ਕਰ ਲਈ ਸੀ। ਇਸ ਗੱਲ ਦੀ ਜਾਣਕਾਰੀ ਮਿਲਣ ਤੋਂ ਬਾਅਦ ਜੇਤਲੀ ਨੇ ਸਹਿਵਾਗ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦਿੱਲੀ ਛੱਡ ਕੇ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।PunjabKesari
ਕਾਫ਼ੀ ਗੱਲਬਾਤ ਅਤੇ ਸਮਝਾਉਣ ਤੋਂ ਬਾਅਦ ਦਿੱਗਜ ਖਿਡਾਰੀ ਵਰਿੰਦਰ ਸਹਿਵਾਗ ਨੇ ਅਰੁਣ ਜੇਤਲੀ ਦੀ ਗੱਲ ਮੰਨ ਲਈ ਅਤੇ ਦਿੱਲੀ ਦੀ ਟੀਮ ਨੂੰ ਛੱਡ ਕੇ ਨਹੀਂ ਗਏ। ਸਿਰਫ ਵਰਿੰਦਰ ਸਹਿਵਾਗ ਹੀ ਨਹੀਂ ਸਗੋੋਂ ਦਿੱਲੀ ਦੇ ਗੌਤਮ ਗੰਭੀਰ, ਆਸ਼ੀਸ਼ ਨਹਿਰਾ ਵਰਗੇ ਖਿਡਾਰੀਆਂ ਦੇ ਵੀ ਸੰਬੰਧ ਜੇਤਲੀ ਨਾਲ ਕਾਫ਼ੀ ਚੰਗੇ ‌ਸਨ। ਜੇਟਲੀ ਦੇ ਦਿਹਾਂਤ 'ਤੇ ਸਹਿਵਾਗ ਨੇ ਦੁੱਖ ਪ੍ਰਗਟਾਉਂਦੇ  ਹੋਏ ਕਿਹਾ ਕਿ ਉਨ੍ਹਾਂ ਨੇ ਦਿੱਲੀ ਵਲੋਂ ਕਈ ਕ੍ਰਿਕਟਰਾਂ ਨੂੰ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿਵਾਉਣ 'ਚ ਅਹਿਮ ਰੋਲ ਨਿਭਾਇਆ ਹੈ।PunjabKesari


Related News