ਜਦੋਂ ਅਰਿਜੀਤ ਨੇ ਇਸ ਮਹਿਲਾ ਕ੍ਰਿਕਟਰ ਲਈ ਫੋਨ 'ਤੇ ਗਾਇਆ ਗਾਣਾ (ਦੇਖੋ ਵੀਡੀਓ)

09/03/2017 2:01:15 PM

ਨਵੀਂ ਦਿੱਲੀ— 'ਕੌਣ ਬਣੇਗਾ ਕਰੋੜਪਤੀ' ਟੀ.ਵੀ. ਸ਼ੋਅ ਦੀ ਲੋਕਪ੍ਰਿਯਤਾ ਹਰ ਸੀਜ਼ਨ ਦੀ ਤਰ੍ਹਾਂ ਇਸ ਸੀਜ਼ਨ 'ਚ ਵੀ ਕਾਫੀ ਹੈ। ਇਸ ਸ਼ੋਅ 'ਚ ਕਈ ਦਿੱਗਜ ਸਟਾਰ ਸ਼ਿਰਕਤ ਕਰਦੇ ਹਨ। ਜਦਕਿ ਇਸ ਵਾਰ ਮਹਿਲਾ ਕ੍ਰਿਕਟ ਟੀਮ ਨੇ ਇਸ ਸ਼ੋਅ 'ਚ ਆ ਕੇ ਚਾਰ ਚੰਨ ਲਾ ਦਿੱਤੇ। ਹਾਂਜੀ, ਇਸ ਖਾਸ ਐਪੀਸੋਡ 'ਚ ਝੂਲਨ ਗੋਸਵਾਮੀ, ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ, ਮਿਤਾਲੀ ਰਾਜ, ਪੂਨਮ ਰਾਵਤ, ਵੇਦਾ ਕ੍ਰਿਸ਼ਨਮੂਰਤੀ ਨੂੰ ਸ਼ੋਅ ਦੇ ਸੈੱਟ 'ਤੇ ਬਤੌਰ ਗੈਸਟ ਟੀਮ ਬੁਲਾਇਆ ਗਿਆ ਸੀ।
 

 

❤ Arijit Singh Over Phone Call in Kaun Banega Crorepati Singing Channa Mereya For Smriti Mandana ❤ Video Courtesy : Twinkle Makhania 😊 [ Copyright belongs to Sony Entertainment Television ]

Posted by Arijit Singh - The Singing Sensation on Friday, September 1, 2017


ਅਮਿਤਾਭ ਨੇ ਇੱਛਾ ਕੀਤੀ ਪੂਰੀ
ਸ਼ੋਅ ਦੇ ਹੋਸਟ ਅਮਿਤਾਭ ਬੱਚਨ ਨੇ ਬਹੁਤ ਹੀ ਚੰਗੇ ਅੰਦਾਜ਼ 'ਚ ਇਸ ਟੀਮ ਦਾ ਸਵਾਗਤ ਕੀਤਾ ਅਤੇ ਕਈ ਸਵਾਲ ਪੁੱਛਦੇ ਹੋਏ ਟੀਮ ਦਾ ਮਨੋਰੰਜਨ ਵੀ ਕੀਤਾ। ਇਸ ਸ਼ੋਅ 'ਚ ਖਾਸ ਗੱਲ ਇਹ ਰਹੀ ਜਦੋਂ ਬਿਗ ਬੀ ਨੇ ਸਮ੍ਰਿਤੀ ਤੋਂ ਪੁੱਛਿਆ ਕਿ ਤੁਹਾਡਾ ਮਨਪਸੰਦ ਗਾਣਾ ਕਿਹੜਾ ਹੈ ਤਾਂ ਸਮ੍ਰਿਤੀ ਨੇ ਝਟ ਕਹਿ ਦਿੱਤਾ ਕਿ 'ਚੰਨਾ ਮੇਰਿਆ-ਮੇਰਿਆ, ਚੰਨਾ ਮੇਰਿਆ...' ਅਤੇ ਬਿਗ ਬੀ ਨੇ ਉਨ੍ਹਾਂ ਦੀ ਇੱਛਾ ਪੂਰੀ ਕਰਦੇ ਹੋਏ ਅਰਿਜੀਤ
ਸਿੰਘ ਨੂੰ ਫੋਨ ਲਗਾਇਆ ਅਤੇ ਗਾਣਾ ਗਾਉਣ ਦੀ ਫਰਮਾਇਸ਼ ਕਰ ਦਿੱਤੀ।
PunjabKesari
ਇੱਛਾ ਪੂਰੀ ਹੁੰਦੀ ਦੇਖ ਕੇ ਭਾਵੁਕ ਹੋ ਗਈ ਸਮ੍ਰਿਤੀ
ਅਰਿਜੀਤ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਤੁਰੰਤ ਹੀ ਗਾਣਾ ਗਾ ਦਿੱਤਾ। ਅਜਿਹਾ ਦੇਖ ਕੇ ਸਮ੍ਰਿਤੀ ਦੀਆਂ ਅੱਖਾਂ 'ਚ ਹੰਝੂ ਆ ਗਏ। ਸ਼ਾਇਦ ਉਨ੍ਹਾਂ ਨੂੰ ਇਸ ਦੀ ਉਮੀਦ ਨਹੀਂ ਸੀ। ਜ਼ਿਕਰਯੋਗ ਹੈ ਕਿ ਮਹਿਲਾ ਕ੍ਰਿਕਟ ਟੀਮ ਨੇ ਮਿਲ ਕੇ 6 ਲੱਖ 40 ਹਜ਼ਾਰ ਰੁਪਏ ਜਿੱਤੇ। ਇਹ ਰਕਮ ਟੀਮ ਇਕ ਗੈਰ ਸਰਕਾਰੀ ਸੰਗਠਨ 'ਪ੍ਰਯਾਸ' ਨੂੰ ਦੇਵੇਗੀ।


Related News