ਜਦੋਂ ਅਖਤਰ ਨੇ ਭੱਜੀ ਤੋਂ ਮੰਗੀਆਂ ਮੈਚ ਦੇਖਣ ਲਈ ਟਿਕਟਾਂ, ਜਾਣੋ ਦਿਲਚਸਪ ਕਿੱਸਾ

06/04/2019 12:44:54 PM

ਨਵੀਂ ਦਿੱਲੀ : ਕ੍ਰਿਕਟ ਵਿਚ ਭਾਰਤ ਅਤੇ ਪਾਕਿਸਤਾਨ ਦਾ ਮੈਚ ਹਮੇਸ਼ਾ ਰੋਮਾਂਚਕ ਹੁੰਦਾ ਹੈ। ਇਸ ਮੈਚ ਵਿਚ ਦੋਵਾਂ ਪੱਖਾਂ ਦੇ ਖਿਡਾਰੀਆਂ ਵਿਚਾਲੇ ਜ਼ਬਰਦਸਤ ਮੁਕਾਬਲੇਬਾਜ਼ੀ ਦੇਖਣ ਨੂੰ ਮਿਲਦੀ ਹੈ। ਮੈਦਾਨ 'ਤੇ ਕਿ ਅਜਿ ਹੀ ਮੁਕਾਬਲੇਬਾਜ਼ੀ ਭਾਰਤੀ ਧਾਕੜ ਸਪਿਨਰ ਹਰਭਜਨ ਸਿੰਘ ਅਤੇ ਪਾਕਿਸਤਾਨ ਦੇ ਮਹਾਨ ਤੇਜ਼ ਗੇਂਦਬਾਜ਼ ਸ਼ੋਇਬ ਅਖਤਰ ਵਿਚਾਲੇ ਦੇਖਣ ਨੂੰ ਮਿਲਦੀ ਸੀ ਪਰ ਇਹ ਦੋਵੇਂ ਖਿਡਾਰੀ ਮੈਦਾਨ ਦੇ ਬਾਹਰ ਚੰਗੇ ਦੋਸਤ ਵੀ ਹਨ। ਉਨ੍ਹਾਂ ਦੀ ਦੋਸਤੀ ਨਾਲ ਜੁੜਿਆ ਇਕ ਪਲ ਹਰਭਜਨ ਸਿੰਘ ਨੇ ਮੀਡੀਆ ਨਾਲ ਸਾਂਝਾ ਕੀਤਾ ਹੈ। ਹਰਭਜਨ ਨੇ ਦੱਸਿਆ ਕਿ ਅਖਤਰ ਨੇ ਇਕ ਵਾਰ ਮੈਚ ਤੋਂ ਪਹਿਲਾਂ ਆਪਣੇ ਪਰਿਵਾਰ ਲਈ ਟਿਕਟਾਂ ਮੰਗੀਆਂ ਸੀ।

PunjabKesari

ਭੱਜੀ ਨੇ ਦੱਸਿਆ, ''2011 ਵਿਚ ਮੈਂ ਮੈਚ ਤੋਂ ਪਹਿਲਾਂ ਸ਼ੋਇਬ ਨੂੰ ਮਿਲਿਆ ਅਤੇ ਉਸਦਾ ਪਰਿਵਾਰ ਵੀ ਨਾਲ ਸੀ। ਉਸਨੇ ਮੇਰੇ ਤੋਂ ਫਾਈਨਲ ਦੇ ਟਿਕਟ ਵੀ ਮੰਗੇ। ਮੈਂ ਕਿਹਾ? ਇਸਦਾ ਤੁਸੀਂ ਕੀ ਕਰੋਗੇ। ਕਿਉਂਕਿ ਭਾਰਤ ਜਿੱਤੇਗਾ। ਜੇਕਰ ਫਿਰ ਵੀ ਤੁਸੀਂ ਆਉਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ 2-4 ਟਿਕਟਾਂ ਦੇ ਦੇਵਾਂਗਾ।'' ਦਿਲਚਸਪ ਗੱਲ ਇਹ ਹੈ ਕਿ ਅਖਤਰ 2011 ਵਰਲਡ ਕੱਪ ਵਿਚ ਪਾਕਿਸਤਾਨ ਦੇ 15 ਮੈਂਬਰੀ ਟੀਮ ਦਾ ਹਿੱਸੀ ਸਨ। ਇਹ ਉਹੀ ਟੂਰਨਾਮੈਂਟ ਸੀ ਜਿਸ ਵਿਚ ਉਹ ਪਾਕਿਸਤਾਨ ਲਈ ਆਖਰੀ ਵਾਰ ਖੇਡਦੇ ਦਿਸੇ ਸੀ। ਉਸ ਨੂੰ ਮੋਹਾਲੀ ਵਿਖੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੈਮੀਫਾਈਨਲ ਮੁਕਾਬਲੇ ਲਈ ਪਲੇਇੰਗ ਇਲੈਵਨ ਵਿਚ ਨਹੀਂ ਚੁਣਿਆ ਗਿਆ ਸੀ। ਜਿਸ ਕਾਰਨ ਸ਼ੋਇਬ ਨੇ ਭੱਜੀ ਤੋਂ ਬਿੰਦਰਾ ਸਟੇਡੀਅਮ, ਮੋਹਾਲੀ ਦੇ ਪਾਸ ਮੰਗੇ ਤਾਂ ਜੋ ਉਹ ਸਟੈਂਡ ਵਿਚ ਬੈਠ ਕੇ ਆਪਣੇ ਪਰਿਵਾਰ ਨਾਲ ਮੈਚ ਦੇਖ ਸਕਣ।

PunjabKesari

ਇਸ ਮੈਚ ਵਿਚ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ 85 ਦੌੜਾਂ ਦੀ ਮਦਦ ਨਾਲ ਨਿਰਧਾਰਤ 50 ਓਵਰਾਂ ਵਿਚ 9 ਵਿਕਟਾਂ ਗੁਆ ਕੇ 260 ਦੌੜਾਂ ਬਣਾਈਆਂ ਸੀ। ਜਵਾਬ ਵਿਚ ਪਾਕਿਸਤਾਨ 231 ਦੌੜਾਂ 'ਤੇ ਢੇਰ ਹੋ ਗਈ ਸੀ। ਦੱਸ ਦਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਰਲਡ ਕੱਪ 2019 ਦਾ ਮੁਕਾਬਲਾ ਐਤਵਾਰ 16 ਜੂਨ ਨੂੰ ਮੈਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ ਦੁਪਿਹਰ 3.00 ਵਜੇ ਤੋਂ ਖੇਡਿਆ ਜਾਵੇਗਾ।


Related News