ਮੈਂ ਜੋ ਕਿਹਾ, ਕਈ ਵਾਰ ਸੱਚ ਸਾਬਤ ਹੋਇਐ : ਕੁਲਦੀਪ

8/31/2020 9:59:05 PM

ਆਬੂ ਧਾਬੀ– ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ੍ਰਾ ਆਰਚਰ ਦੀ ਤਰ੍ਹਾਂ ਭਾਰਤ ਦੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਦਾ ਵੀ ਕਹਿਣਾ ਹੈ ਕਿ ਉਸ ਵਿਚ ਭਵਿੱਖਬਾਣੀ ਕਰਨ ਦੀ ਸਮਰੱਥਾ ਹੈ ਤੇ ਇਸ ਵਿਚ ਉਸਦੀ ਦੂਜੀ ਵਨ ਡੇ ਹੈਟ੍ਰਿਕ ਦੀ ਭਵਿੱਖਬਾਣੀ ਵੀ ਸ਼ਾਮਲ ਹੈ। ਕੁਲਦੀਪ ਦੇਸ਼ ਦਾ ਇਕਲੌਤਾ ਗੇਂਦਬਾਜ਼ ਹੈ, ਜਿਸ ਨੇ ਵਨ ਡੇ ਕੌਮਾਂਤਰੀ ਮੈਚਾਂ ਵਿਚ ਦੋ ਹੈਟ੍ਰਿਕ ਬਣਾਈਆਂ ਹਨ। ਉਸ ਨੇ 2017 ਵਿਚ ਕੋਲਕਾਤਾ ਦੇ ਈਡਨ ਗਾਰਡਨ ਵਿਚ ਆਸਟਰੇਲੀਆ ਵਿਰੁੱਧ ਹੈਟ੍ਰਿਕ ਤੋਂ ਦੋ ਸਾਲ ਬਾਅਦ ਵੈਸਟਇੰਡੀਜ਼ ਵਿਰੁੱਧ ਇਹ ਉਪਲੱਬਧੀ ਹਾਸਲ ਕੀਤੀ।

PunjabKesari
ਆਈ. ਪੀ. ਐੱਲ. ਦੀ ਫ੍ਰੈਂਚਾਈਜ਼ੀ ਕੋਲਕਾਤਾ ਨਾਈਟ ਰਾਈਡਰਜ਼ ਨੇ ਕੁਲਦੀਪ ਦੇ ਹਵਾਲੇ ਨਾਲ ਕਿਹਾ,''ਤੁਸੀਂ ਵਿਸ਼ਵਾਸ ਨਹੀਂ ਕਰੋਗੇ ਪਰ ਜਿਸ ਦਿਨ ਮੈਂ ਦੂਜੀ ਹੈਟ੍ਰਿਕ ਲਈ ਸੀ, ਉਸ ਦਿਨ ਮੈਂ ਆਪਣੀ ਮਾਂ ਨੂੰ ਕਹਿ ਦਿੱਤਾ ਸੀ ਕਿ ਮੈਂ ਹੈਟ੍ਰਿਕ ਲਵਾਂਗਾ।'' ਉਸ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਕਦੇ-ਕਦੇ ਅਜਿਹਾ ਹੋ ਜਾਂਦਾ ਹੈ ਤੇ ਜਦੋਂ ਅਸੀਂ ਵੈਸਟਇੰਡੀਜ਼ ਵਿਰੁੱਧ ਬੱਲੇਬਾਜ਼ੀ ਕਰ ਰਹੇ ਸੀ ਤਾਂ ਮੈਨੂੰ ਲੱਗਾ ਕਿ ਮੈਂ ਹੈਟ੍ਰਿਕ ਲਵਾਂਗਾ।'' ਇਸ ਸਪਿਨਰ ਨੇ ਕਿਹਾ,''ਚੀਜ਼ਾਂ ਉਸੇ ਤਰ੍ਹਾਂ ਹੋਈਆਂ, ਜਿਵੇਂ ਮੈਂ ਯੋਜਨਾ ਬਣਾਈ ਸੀ।''  

PunjabKesari


Gurdeep Singh

Content Editor Gurdeep Singh