ਵੈਸਟਰਨ ਐਂਡ ਸਦਰਨ ਓਪਨ : ਸਕਾਰੀ ਦੀ ਸੇਰੇਨਾ ''ਤੇ ਸ਼ਾਨਦਾਰ ਜਿੱਤ

Wednesday, Aug 26, 2020 - 09:56 PM (IST)

ਵੈਸਟਰਨ ਐਂਡ ਸਦਰਨ ਓਪਨ : ਸਕਾਰੀ ਦੀ ਸੇਰੇਨਾ ''ਤੇ ਸ਼ਾਨਦਾਰ ਜਿੱਤ

ਨਿਊਯਾਰਕ- ਯੂਨਾਨ ਦੀ ਮਾਰੀਆ ਸਕਾਰੀ ਨੇ ਇਕ ਸੈੱਟ ਨਾਲ ਪਿਛੜਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦੇ ਹੋਏ 23 ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸੇਰੇਨਾ ਵਿਲੀਅਮਸ ਨੂੰ ਮੰਗਲਵਾਰ ਨੂੰ 5-7, 7-6 (5) 6-1 ਨਾਲ ਹਰਾ ਕੇ ਵੈਸਟਰਨ ਐਂਡ ਸਦਰਨ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰ ਲਿਆ। ਤੀਜੀ ਦਰਜਾ ਪ੍ਰਾਪਤ 38 ਸਾਲਾ ਸੇਰੇਨਾ ਨੇ ਪਹਿਲੇ ਸੈੱਟ 'ਚ 5-2 ਦੀ ਬੜ੍ਹਤ ਬਣਾਈ ਪਰ ਸਕਾਰੀ ਨੇ ਵਾਪਸੀ ਕਰਦੇ ਹੋਏ ਸਕੋਰ 5-5 ਨਾਲ ਬਰਾਬਰ ਕਰ ਲਿਆ। ਸੇਰੇਨਾ ਨੇ ਅਗਲੇ ਦੋ ਗੇਮ ਜਿੱਤ ਕੇ ਪਹਿਲਾ ਸੈੱਟ 7-5 ਨਾਲ ਜਿੱਤ ਲਿਆ। ਸੇਰੇਨਾ ਦੂਜੇ ਸੈੱਟ 'ਚ 1-3 ਨਾਲ ਪਿਛੜ ਗਈ ਪਰ ਉਨ੍ਹਾਂ ਨੇ ਫਿਰ ਲਗਾਤਾਰ ਚਾਰ ਗੇਮ ਜਿੱਤੇ ਤੇ ਉਹ ਸੈੱਟ ਦੇ ਲਈ ਸਰਵਿਸ ਕਰ ਰਹੀ ਸੀ ਕਿ ਸਭ ਕੁਝ ਉਸ ਦੇ ਵਿਰੁੱਧ ਜਾਣ ਲੱਗਾ। ਵਿਸ਼ਵ ਦੀ 21ਵੇਂ ਨੰਬਰ ਦੀ ਖਿਡਾਰੀ ਸਕਾਰੀ ਨੇ ਦੂਜੇ ਸੈੱਟ ਨੂੰ ਟਾਈ ਬ੍ਰੇਕ 'ਤੇ ਪਹੁੰਚਾਇਆ ਤੇ ਟਾਈ ਬ੍ਰੇਕ 7-5 ਨਾਲ ਜਿੱਤ ਕੇ ਮੈਚ 'ਚ 1-1 ਦੀ ਬਰਾਬਰੀ ਕਰ ਲਈ।
ਸਕਾਰੀ ਦਾ ਕੁਆਰਟਰ ਫਾਈਨਲ 'ਚ ਬ੍ਰਿਟੇਨ ਦੀ ਜੋਹਾਨਾ ਕੋਂਟਾ ਨਾਲ ਮੁਕਾਬਲਾ ਹੋਵੇਗਾ ਜਿਨ੍ਹਾਂ ਨੇ ਵੇਰਾ ਜਵੋਨਾਰੇਨਾ ਨੂੰ 6-4, 6-2 ਨਾਲ ਹਰਾਇਆ। ਸਾਬਕਾ ਨੰਬਰ ਇਕ ਜਾਪਾਨ ਦੀ ਨਾਓਮੀ ਓਸਾਕਾ ਨੇ ਇਕ ਘੰਟੇ ਦੇ ਸਮੇਂ 'ਚ ਯੂਕ੍ਰੇਨ ਦੀ ਡਾਇਨਾ ਯਾਸਟਰਮਸਕਾ ਨੂੰ 6-3, 6-2 ਨਾਲ ਹਰਾ ਕੇ ਕੁਆਰਟਰ ਫਾਈਨਲ 'ਚ ਜਗ੍ਹਾ ਬਣਾਈ ਜਿੱਥੇ ਉਸਦਾ ਮੁਕਾਬਲਾ ਐਨੇਟ ਕੋਂਟਾਵੇਟ ਨਾਲ ਹੋਵੇਗਾ, ਜਿਨ੍ਹਾਂ ਨੇ ਮੈਰੀ ਬੋਜ਼ਕੋਵਾ ਨੂੰ 6-3, 6-3 ਨਾਲ ਹਰਾਇਆ।


author

Gurdeep Singh

Content Editor

Related News