ਟੇਲਰ ਦਾ ਸੈਂਕੜਾ, ਵਿੰਡੀਜ਼ ਮਹਿਲਾ ਟੀਮ ਨੇ ਪਾਕਿ ਨੂੰ 6 ਵਿਕਟਾਂ ਨਾਲ ਹਰਾਇਆ

Sunday, Nov 14, 2021 - 09:57 PM (IST)

ਕਰਾਚੀ- ਕਪਤਾਨ ਸਟੇਫਨੀ ਟੇਲਰ ਦੇ ਅਜੇਤੂ 102 ਦੌੜਾਂ ਦੀ ਬਦੌਲਤ ਵੈਸਟਇੰਡੀਜ਼ ਮਹਿਲਾ ਟੀਮ ਨੇ ਐਤਵਾਰ ਨੂੰ ਇੱਥੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਵਨ ਡੇ ਸੀਰੀਜ਼ 'ਚ ਕਲੀਨ ਸਵੀਪ ਕੀਤਾ। ਪਾਕਿਸਤਾਨੀ ਟੀਮ ਨੇ ਜਿੱਤ ਦੇ ਲਈ 226 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਮਹਿਮਾਨ ਟੀਮ ਨੇ ਚਾਰ ਵਿਕਟਾਂ ਗੁਆ ਕੇ 44 ਓਵਰਾਂ ਵਿਚ ਹਾਸਲ ਕਰ ਲਿਆ, ਹਾਲਾਂਕਿ ਸ਼ੁਰੂ 'ਚ ਉਸਨੇ ਪੰਜਵੇਂ ਓਵਰ ਵਿਚ 15 ਦੌੜਾਂ 'ਤੇ ਤਿੰਨ ਵਿਕਟਾਂ ਗੁਆ ਦਿੱਤੀਆਂ ਸਨ ਪਰ ਟੇਲਰ ਦੀਆਂ 117 ਗੇਂਦਾਂ ਵਿਚ 12 ਚੌਕੇ, ਸੈਂਕੜੇ ਵਾਲੀ ਪਾਰੀ ਤੇ ਦੋਵਾਂ ਦੇ ਵਿਚਾਲੇ ਪੰਜਵੇਂ ਵਿਕਟ ਦੇ ਲਈ 128 ਦੌੜਾਂ ਦੀ ਸਾਂਝੇਦਾਰੀ ਨਾਲ ਟੀਮ ਉਭਰ ਕੇ ਆਸਾਨ ਜਿੱਤ ਦਰਜ ਕਰਨ ਵਿਚ ਸਫਲ ਰਹੀ।

ਇਹ ਖ਼ਬਰ ਪੜ੍ਹੋ-  ਭਾਰਤ ਦੌਰੇ ਲਈ ਨਿਊਜ਼ੀਲੈਂਡ ਟੈਸਟ ਟੀਮ 'ਚ ਡੇਰਿਲ ਮਿਸ਼ੇਲ ਸ਼ਾਮਲ

PunjabKesari
ਵੈਸਟਇੰਡੀਜ਼ ਨੇ ਇਸ ਸਥਾਨ 'ਤੇ ਪਹਿਲੇ 2 ਵਨ ਡੇ ਵੀ ਆਸਾਨੀ ਨਾਲ ਆਪਣੇ ਨਾਂ ਕੀਤੇ ਸਨ, ਜਿਸ ਵਿਚ ਪਹਿਲੇ ਮੈਚ ਵਿਚ ਡੌਟਿਨ ਨੇ ਸੈਂਕੜਾ ਲਗਾਇਆ ਸੀ। ਪਾਕਿਸਤਾਨ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 225 ਦੌੜਾਂ ਹੀ ਬਣਾ ਸਕੀ। ਕਪਤਾਨ ਜਾਵਰੀਆ ਖਾਨ ਸੀਰੀਜ਼ ਵਿਚ ਦੂਜੀ ਵਾਰ ਰਨ ਆਊਟ ਹੋਈ। ਸਲਾਮੀ ਬੱਲੇਬਾਜ਼ ਮੁਨੀਬਾ ਅਲੀ ਨੇ 88 ਗੇਂਦਾਂ ਵਿਚ 8 ਚੌਕਿਆਂ ਨਾਲ 58 ਦੌੜਾਂ ਬਣਾਈਆਂ ਜਦਕਿ ਆਲੀਆ ਰਿਆਜ਼ ਨੇ 44 , ਓਮੇਮਾ ਸੋਹੇਲ ਨੇ 27 ਤੇ ਇਰੂਮ ਜਾਵੇਦ ਨੇ 26 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਦੇ ਲਈ ਸ਼ਕੀਰਾ ਸੇਲਮਾਨ ਤੇ ਆਲੀਆ ਨੇ 2-2 ਵਿਕਟਾਂ ਹਾਸਲ ਕੀਤੀਆਂ। ਆਲਰਾਊਂਡਰ ਹੇਲੀ ਮੈਥਿਊਜ਼ ਨੇ ਵੀ 49 ਦੌੜਾਂ ਦਾ ਅਹਿਮ ਯੋਗਦਾਨ ਦਿੱਤਾ।

ਇਹ ਖ਼ਬਰ ਪੜ੍ਹੋ- ਮੈਨੂੰ ਇਸ ਸ਼ਾਨਦਾਰ ਯਾਤਰਾ ਦਾ ਹਿੱਸਾ ਬਣਾਉਣ ਲਈ ਬਹੁਤ-ਬਹੁਤ ਧੰਨਵਾਦ : ਰਵੀ ਸ਼ਾਸਤਰੀ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News