WIW v ENGW : ਵਿੰਡੀਜ਼ ਨੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ
Wednesday, Mar 09, 2022 - 08:29 PM (IST)
ਡੁਨੇਡਿਨ- ਸ਼ੇਮੇਨ ਕੈਂਪਬੇਲ (66 ਦੌੜਾਂ), ਚੇਡੀਅਨ ਨੇਸ਼ਨ (49 ਦੌੜਾਂ) ਤੇ ਹੇਲੇ ਮੈਥਿਊਜ਼ (45 ਦੌੜਾਂ) ਦੀ ਸ਼ਾਨਦਾਰ ਪਾਰੀਆਂ ਤੇ ਗੇਂਦਬਾਜ਼ਾਂ ਦੀ ਕਾਤਲਾਨਾ ਗੇਂਦਬਾਜ਼ੀ ਦੀ ਬਦੌਲਤ ਵੈਸਟਇੰਡੀਜ਼ ਮਹਿਲਾ ਕ੍ਰਿਕਟ ਟੀਮ ਨੇ ਮਹਿਲਾ ਕ੍ਰਿਕਟ ਵਿਸ਼ਵ ਕੱਪ 2022 ਦੇ ਰੋਮਾਂਚਕ ਮੈਚ ’ਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਦਿੱਤਾ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਕੈਂਪਬੇਲ ਦੇ ਸ਼ਾਨਦਾਰ ਅਰਧ ਸੈਂਕੜੇ ਅਤੇ ਹੇਲੇ ਮੈਥਿਊਜ਼ ਤੇ ਚੇਡੀਅਨ ਨੇਸ਼ਨ ਦੇ ਅਹਿਮ ਯੋਗਦਾਨ ਨਾਲ 50 ਓਵਰਾਂ ’ਚ 6 ਵਿਕਟਾਂ ’ਤੇ 225 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਜਵਾਬ ’ਚ ਇੰਗਲੈਂਡ ਦੀ ਟੀਮ 47.4 ਓਵਰਾਂ ’ਚ 218 ਦੌੜਾਂ ’ਤੇ ਆਲਆਊਟ ਹੋ ਗਈ। ਇੰਗਲੈਂਡ ਨੇ ਸ਼ੁਰੂਆਤ ਤੋਂ ਹੀ ਲਗਾਤਾਰ ਵਿਕਟ ਗੁਆ ਦਿੱਤੇ, ਹਾਲਾਂਕਿ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਜਿੱਤ ਲਈ ਸੰਘਰਸ਼ ਕੀਤਾ ਅਤੇ ਟੀਮ ਨੂੰ ਜਿੱਤ ਦੇ ਨੇੜੇ ਲੈ ਗਏ।
ਇਹ ਖ਼ਬਰ ਪੜ੍ਹੋ-ਰਹਾਣੇ ਨੇ ਆਪਣੇ ਸਕੂਲ ਅਤੇ ਪਹਿਲੇ ਕ੍ਰਿਕਟ ਮੈਦਾਨ ਦਾ ਕੀਤਾ ਦੌਰਾ
ਇਸ ਦੇ ਫਲਸਵਰੂਪ ਇੰਗਲੈਂਡ ਨੂੰ ਆਖਰੀ 3 ਓਵਰਾਂ ’ਚ ਜਿੱਤ ਲਈ ਸਿਰਫ਼ 9 ਦੌੜਾਂ ਚਾਹੀਦੀਆਂ ਸਨ ਤੇ 2 ਵਿਕਟਾਂ ਉਸ ਦੇ ਹੱਥ ’ਚ ਸਨ ਪਰ 48ਵੇਂ ਓਵਰ ’ਚ ਉਸ ਨੇ ਆਪਣੀਆਂ ਦੋਵੇਂ ਵਿਕਟਾਂ ਗੁਆ ਦਿੱਤੀਆਂ ਤੇ 7 ਦੌੜਾਂ ਨਾਲ ਮੈਚ ਗੁਆ ਦਿੱਤਾ। ਵੈਸਟਇੰਡੀਜ਼ ਦੀ ਅਨੀਸਾ ਮੁਹੰਮਦ ਨੇ 48ਵੇਂ ਓਵਰ ਵਿਚ 2 ਵਿਕਟਾਂ ਹਾਸਲ ਕੀਤੀਆਂ। ਸ਼ਮਿਲੀਆ ਕੋਨੇਲ ਹਾਲਾਂਕਿ 10 ਓਵਰਾਂ ਵਿਚ 38 ਦੌੜਾਂ 'ਤੇ ਤਿੰਨ ਵਿਕਟਾਂ ਹਾਸਲ ਕਰ ਵੈਸਟਇੰਡੀਜ਼ ਦੀ ਸਭ ਤੋਂ ਸਫਲ ਗੇਂਦਬਾਜ਼ ਰਹੀ। ਇਸ ਤੋਂ ਇਲਾਵਾ ਹੇਲੇ ਨੇ 2, ਜਦਕਿ ਆਲੀਆ ਅਤੇ ਕਪਕਾਨ ਸਟੇਫਨੀ ਟੇਲਰ ਨੇ 1-1 ਵਿਕਟ ਹਾਸਲ ਕੀਤੀ। ਕੈਂਪਬੇਲ ਨੂੰ ਮੈਚ ਜੇਤੂ ਅਰਧ ਸੈਂਕੜੇ ਦੇ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਇੰਗਲੈਂਡ ਦੀ ਟੂਰਨਾਮੈਂਟ ’ਚ ਇਹ ਲਗਾਤਾਰ ਦੂਜੀ ਹਾਰ ਹੈ, ਜਦਕਿ ਵੈਸਟ ਇੰਡੀਜ਼ ਦੀ ਲਗਾਤਾਰ ਦੂਜੀ ਜਿੱਤ।
ਇਹ ਖ਼ਬਰ ਪੜ੍ਹੋ- PAK v AUS : ਪਾਕਿ ਖਿਡਾਰੀ ਫਹੀਮ ਅਸ਼ਰਫ ਕੋਰੋਨਾ ਪਾਜ਼ੇਟਿਵ, ਦੂਜੇ ਟੈਸਟ ਤੋਂ ਹੋਏ ਬਾਹਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।