ਟੀ20 ਵਿਸ਼ਵ ਕੱਪ 2021 ਲਈ ਵਿੰਡੀਜ਼ ਟੀਮ ਦਾ ਐਲਾਨ, ਇੰਨ੍ਹਾਂ ਖਿਡਾਰੀਆਂ ਨੂੰ ਮਿਲੀ ਜਗ੍ਹਾ

09/10/2021 7:59:09 PM

ਨਵੀਂ ਦਿੱਲੀ- ਵੈਸਟਇੰਡੀਜ਼ ਨੇ ਆਗਾਮੀ ਟੀ-20 ਵਿਸ਼ਵ ਕੱਪ 2021 ਦੇ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਟੀਮ ਵਿਚ 6 ਸਾਲ ਬਾਅਦ ਅਨੁਭਵੀ ਤੇਜ਼ ਗੇਂਦਬਾਜ਼ ਰਵੀ ਰਾਮਪਾਲ ਨੂੰ ਟੀਮ ਵਿਚ ਵਾਪਸ ਬੁਲਾਇਆ ਗਿਆ ਹੈ। 2012 ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਰਹੇ ਰਾਮਪਾਲ ਨੇ 2015 ਵਿਚ ਸ਼੍ਰੀਲੰਕਾ ਦੇ ਵਿਰੁੱਧ ਆਪਣਾ ਆਖਰੀ ਟੀ-20 ਮੈਚ ਖੇਡਿਆ ਸੀ।
ਕ੍ਰਿਕਟ ਵੈਸਟਇਡੀਜ਼ ਦੇ ਮੁੱਖ ਚੋਣਕਾਰ ਰੋਜਰ ਹਾਰਪਰ ਨੇ ਕਿਹਾ ਕਿ ਰਾਮਪਾਲ ਇਕ ਬੇਹੱਦ ਅਨੁਭਵੀ ਗੇਂਦਬਾਜ਼ ਹੈ। ਉਹ ਪਾਵਰ ਪਲੇਅ ਅਤੇ ਮੱਧ ਪੜਾਅ ਵਿਚ ਟੀਮ ਦੇ ਵਿਕਟ ਹਾਸਲ ਕਰਨ ਦੇ ਵਿਕਲਪਾਂ ਨੂੰ ਉਤਸ਼ਾਹਿਤ ਕਰੇਗਾ ਅਤੇ ਡੈਥ ਓਵਰਾਂ ਦੇ ਲਈ ਇਕ ਹੋਰ ਵਿਕਲਪ ਪ੍ਰਦਾਨ ਕਰੇਗਾ। ਆਲਰਾਊਂਡਰ ਰੋਸਟਨ ਚੇਜ ਨੇ ਟੀ-20 ਟੀਮ ਵਿਚ ਆਪਣਾ ਪਹਿਲਾ ਕਾਲ-ਅਪ ਪੇਸ਼ ਕੀਤਾ। ਰੋਸਟਨ ਚੇਜ਼ ਨੇ ਦਿਖਾਇਆ ਹੈ ਕਿ ਉਹ ਬਹੁਤ ਹੀ ਸਮਰੱਥ ਟੀ-20 ਖਿਡਾਰੀ ਹੈ। ਉਸ ਨੇ 2020 ਵਿਚ ਕੈਰੇਬੀਅਨ ਪ੍ਰੀਮੀਅਰ ਲੀਗ ਵਿਚ ਵਧੀਆ ਖੇਡਿਆ ਤੇ ਹੁਣ ਤੱਕ 2021 ਐਡੀਸ਼ਨ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਟੀ-20 ਵਿਸ਼ਵ ਕੱਪ ਲਈ ਵੈਸਟਇੰਡੀਜ਼ ਦੀ ਟੀਮ:- 
ਕੀਰੋਨ ਪੋਲਾਰਡ (ਕਪਤਾਨ), ਨਿਕੋਲਸ ਪੂਰਨ, ਫੈਬਿਅਨ ਐਲਨ, ਡਵੇਨ ਬ੍ਰਾਵੋ, ਰੋਸਟਨ ਚੇਜ਼, ਆਂਦਰੇ ਫਲੇਚਰ, ਕ੍ਰਿਸ ਗੇਲ, ਸ਼ਿਮਰੌਨ ਹੇਟਮੇਅਰ, ਏਵਿਨ ਲੁਈਸ, ਓਬੇਦ ਮੈਕਕੋਏ, ਲੈਂਡਲ ਸਿਮੰਸ, ਰਵੀ ਰਾਮਪਾਲ, ਆਂਦਰੇ ਰਸਲ, ਓਸ਼ੇਨ ਥਾਮਸ, ਹੇਡਨ ਵਾਲਸ਼ ਜੂਨੀਅਰ।

ਰਿਜ਼ਰਵ: ਡੈਰੇਨ ਬ੍ਰਾਵੋ, ਸ਼ੈਲਡਨ ਕੋਟਰਲ, ਜੇਸਨ ਹੋਲਡਰ, ਅਕੀਲ ਹੋਸਿਨ।

ਟੀ-20 ਵਿਸ਼ਵ ਕੱਪ ਲਈ ਵੈਸਟਇੰਡੀਜ਼ ਦਾ ਸ਼ਡਿਊਲ-
23 ਅਕਤੂਬਰ, 2021: ਬਨਾਮ ਇੰਗਲੈਂਡ, ਦੁਬਈ (ਸ਼ਾਮ 07:30 ਵਜੇ)

26 ਅਕਤੂਬਰ, 2021: ਬਨਾਮ ਦੱਖਣੀ ਅਫਰੀਕਾ, ਦੁਬਈ (ਦੁਪਹਿਰ 03:30 ਵਜੇ)

29 ਅਕਤੂਬਰ, 2021: ਬਨਾਮ ਕੁਆਲੀਫਾਇਰ (ਬੀ-2), ਸ਼ਾਰਜਾਹ (ਦੁਪਹਿਰ 03:30 ਵਜੇ)

4 ਨਵੰਬਰ, 2021: ਬਨਾਮ ਕੁਆਲੀਫਾਇਰ (ਏ-1), ਅਬੂ ਧਾਬੀ (ਸ਼ਾਮ 07:30 ਵਜੇ)

6 ਨਵੰਬਰ, 2021: ਬਨਾਮ ਆਸਟ੍ਰੇਲੀਆ, ਅਬੂ ਧਾਬੀ (ਦੁਪਹਿਰ 03:30 ਵਜੇ)


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News