IPL ''ਚ ਵੈਸਟਇੰਡੀਜ਼ ਦੇ ਖਿਡਾਰੀ ਉਪਲੱਬਧ ਰਹਿਣਗੇ ਜਾਂ ਨਹੀਂ, ਬੋਰਡ ਨੇ ਦਿੱਤੀ ਜਾਣਕਾਰੀ

Monday, Feb 14, 2022 - 07:34 PM (IST)

IPL ''ਚ ਵੈਸਟਇੰਡੀਜ਼ ਦੇ ਖਿਡਾਰੀ ਉਪਲੱਬਧ ਰਹਿਣਗੇ ਜਾਂ ਨਹੀਂ, ਬੋਰਡ ਨੇ ਦਿੱਤੀ ਜਾਣਕਾਰੀ

ਸੇਂਟ ਜਾਂਸ- ਕ੍ਰਿਕਟ ਵੈਸਟਇੰਡੀਜ਼ (ਸੀ. ਡਬਲਯੂ. ਆਈ.) ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਵੈਸਟਇੰਡੀਜ਼ ਦੇ ਸਾਰੇ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) 2022 ਦੇ ਲਈ ਉਪਲੱਬਧ ਹੋਣਗੇ। ਕ੍ਰਿਕਟ ਵੈਸਟਇੰਡੀਜ਼ ਨੇ ਕਿਹਾ ਕਿ 'ਸੀ. ਡਬਲਯੂ. ਆਈ. ਨੇ ਹਰੇਕ ਸਾਲ ਆਪਣੇ ਆਈ. ਸੀ. ਸੀ. ਫਿਊਚਰ ਟੂਰ ਪ੍ਰੋਗਰਾਮ 'ਚ ਟੂਰਨਾਮੈਂਟ ਲਈ ਇਕ ਵਿੰਡੋ ਰੱਖੀ ਤੇ ਖਿਡਾਰੀਆਂ ਨੂੰ ਉਨ੍ਹਾਂ ਦੇ ਰਿਟੇਨਰ ਕਾਂਟਰੈਕਟ ਦੀ ਗਾਰੰਟੀ ਵੀ ਦਿੱਤੀ ਹੈ। ਇਸ ਲਈ ਵੈਸਟਇੰਡੀਜ਼ ਦੇ ਖਿਡਾਰੀ ਹਰ ਸਾਲ ਆਈ. ਪੀ. ਐੱਲ. 'ਚ ਹਿੱਸਾ ਲੈਣ ਲਈ ਪੂਰੀ ਤਰ੍ਹਾਂ ਉਪਲੱਬਧ ਰਹਿੰਦੇ ਹਨ।

ਇਹ ਵੀ ਪੜ੍ਹੋ : ਬੈਂਗਲੁਰੂ 'ਚ ਨਵੇਂ NCA ਦਾ ਕੰਮ ਸ਼ੁਰੂ, BCCI ਦੇ ਉੱਚ ਅਧਿਕਾਰੀਆਂ ਨੇ ਰੱਖਿਆ ਨੀਂਹ ਪੱਥਰ

ਜ਼ਿਕਰਯੋਗ ਹੈ ਕਿ ਫ੍ਰੈਂਚਾਈਜ਼ੀਆਂ ਵਲੋਂ ਕੀਰੋਨ ਪੋਲਾਰਡ, ਸੁਨੀਲ ਨਾਰਾਇਣ ਤੇ ਆਂਦਰੇ ਰਸੇਲ ਸਮੇਤ 14 ਵੈਸਟਇੰਡੀਜ਼ ਦੇ ਖਿਡਾਰੀਆਂ ਨਿਲਾਮੀ ਤੋਂ ਪਹਿਲਾਂ ਰਿਟੇਨ ਕੀਤਾ ਸੀ। ਜਦਕਿ ਨਿਲਾਮੀ 'ਚ ਡਵੇਨ ਬ੍ਰਾਵੋ, ਨਿਕੋਲਸ ਪੂਰਨ, ਜੇਸਨ ਹੋਲਡਰ, ਸ਼ਿਮਰੋਨ ਹੇਟਮਾਇਰ, ਰੋਮਾਰੀਓ ਸ਼ੇਫਰਡ, ਓਡਿਨ ਸਮਿਥ, ਰੋਵਮੈਨ ਪਾਵੇਲ, ਡੋਮਿਨਿਕ ਡ੍ਰੇਕਸ, ਅਲਜ਼ਾਰੀ ਜੋਸਫ, ਸ਼ੇਰਫੇਨ ਰਦਰਫੋਰਡ, ਫੈਬੀਅਨ ਐਲਨ, ਓਬੇਦ ਮੈਕਕਾਇ, ਐਵਿਨ ਲੁਈਸ ਤੇ ਕਾਈਲ ਮੇਅਰਸ ਨੂੰ ਸ਼ਾਮਲ ਕੀਤਾ ਸੀ। ਆਈ. ਪੀ. ਐੱਲ. 'ਚ ਵੈਸਟਇੰਡੀਜ਼ ਦੇ ਸਭ ਤੋਂ ਜ਼ਿਆਦਾ 17 ਖਿਡਾਰੀ ਖੇਡਦੇ ਨਜ਼ਰ ਆਉਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News