ਵੈਸਟਇੰਡੀਜ਼ ਦੇ ਕ੍ਰਿਕਟਰ ਹੇਡਨ ਵਾਲਸ਼ ਬੰਗਲਾਦੇਸ਼ ਪਹੁੰਚਣ ’ਤੇ ਪਾਜ਼ੇਟਿਵ
Saturday, Jan 16, 2021 - 02:31 AM (IST)
ਢਾਕਾ- ਵੈਸਟਇੰਡੀਜ਼ ਦੇ ਲੈੱਗ ਸਪਿਨਰ ਹੇਡਨ ਵਾਲਸ਼ ਜੂਨੀਅਰ ਕੋਰੋਨਾ ਜਾਂਚ ’ਚ ਪਾਜ਼ੇਟਿਵ ਪਾਏ ਗਏ ਹਨ ਅਤੇ ਬੰਗਲਾਦੇਸ਼ ਵਿਰੁੱਧ ਆਗਾਮੀ ਵਨ ਡੇ ਸੀਰੀਜ਼ ਨਹੀਂ ਖੇਡ ਸਕਣਗੇ। ਵਾਲਸ਼ ’ਚ ਕੋਰੋਨਾ ਦਾ ਕੋਈ ਲੱਛਣ ਨਹੀਂ ਪਾਇਆ ਗਿਆ। ਉਹ ਪਿਛਲੇ 2 ਦਿਨ ਵਿਚ 2 ਬਾਰ ਹੋਈ ਜਾਂਚ ’ਚ ਪਾਜ਼ੇਟਿਵ ਪਾਏ ਗਏ। ਇਸ ਤੋਂ ਪਹਿਲਾਂ 10 ਜਨਵਰੀ ਨੂੰ ਢਾਕਾ ਪਹੁੰਚਣ ਤੋਂ ਬਾਅਦ ਉਸਦੀ ਜਾਂਚ ਰਿਪੋਰਟ ਨੈਗੇਟਿਵ ਆਈ ਸੀ ਪਰ ਬੁੱਧਵਾਰ ਅਤੇ ਵੀਰਵਾਰ ਨੂੰ ਨਤੀਜੇ ਪਾਜ਼ੇਟਿਵ ਆਏ। ਹੁਣ ਉਹ ਇਕਾਂਤਵਾਸ ’ਤੇ ਹਨ, ਜਦੋਂ ਤਕ ਦੋ ਨਤੀਜੇ ਨੈਗੇਟਿਵ ਨਹੀਂ ਆ ਜਾਂਦੇ।
ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਇਕ ਬਿਆਨ ’ਚ ਕਿਹਾ- ਬੁੱਧਵਾਰ ਨੂੰ ਹੋਈ ਪੀ. ਸੀ. ਆਰ. ਜਾਂਚ ਤੋਂ ਬਾਅਦ ਵੈਸਟਇੰਡੀਜ਼ ਕ੍ਰਿਕਟ ਬੋਰਡ ਨੇ ਇਸਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਹੇਡਨ ਵਾਲਸ਼ ਜੂਨੀਅਰ ਕੋਰੋਨਾ ਜਾਂਚ ’ਚ ਪਾਜ਼ੇਟਿਵ ਪਾਏ ਗਏ ਹਨ ਅਤੇ ਹੁਣ ਇਕਾਂਤਵਾਸ ’ਤੇ ਰਹਿਣਗੇ। ਕ੍ਰਿਕਟ ਵੈਸਟਇੰਡੀਜ਼ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਟੀਮ ਦੇ ਬਾਕੀ ਮੈਂਬਰਾਂ ਨਾਲ ਸੰਪਰਕ ਨਹੀਂ ਕੀਤਾ ਸੀ ਪਰ ਸੀਰੀਜ਼ ਨੂੰ ਕੋਈ ਖਤਰਾ ਨਹੀਂ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।