ਭਾਰਤ ’ਚ ਐਸ਼ੇਜ਼ ਟੈਸਟ ਕਰਵਾ ਸਕਦੈ ਕ੍ਰਿਕਟ ਆਸਟ੍ਰੇਲੀਆ
Saturday, Jul 25, 2026 - 02:13 PM (IST)
ਸਪੋਰਟਸ ਡੈਸਕ– ਇਸ ਸਾਲ ਦੇ ਆਖਰ ’ਚ ਚੇਨਈ ’ਚ ਬਿੱਗ ਬੈਸ਼ ਲੀਗ ਕਰਵਾਉਣ ਤੋਂ ਬਾਅਦ ਕ੍ਰਿਕਟ ਆਸਟ੍ਰੇਲੀਆ ਭਵਿੱਖ ’ਚ ਭਾਰਤ ’ਚ ਐਸ਼ੇਜ਼ ਟੈਸਟ ਵੀ ਕਰਵਾਉਣ ਬਾਰੇ ਸੋਚ ਰਿਹਾ ਹੈ। ਕ੍ਰਿਕਟ ਆਸਟ੍ਰੇਲੀਆ ਦੇ ਮੁੱਖ ਕਾਰਜਕਾਰੀ ਟਾਡ ਗ੍ਰੀਨਬਰਗ ਨੇ ਫਿਲਹਾਲ ਕਿਸੇ ਯੋਜਨਾ ਤੋਂ ਇਨਕਾਰ ਕੀਤਾ। ਆਸਟ੍ਰੇਲੀਆ ਦਸੰਬਰ ’ਚ ਚੇਨਈ ’ਚ ਬਿੱਗ ਬੈਸ਼ ਲੀਗ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਕਰੇਗਾ। ਗ੍ਰੀਨਬਰਗ ਨੇ ਕਿਹਾ, ‘‘ਇੰਗਲੈਂਡ ਤੇ ਵੇਲਜ਼ ਕ੍ਰਿਕਟ ਬੋਰਡ ਤੇ ਬੀ. ਸੀ. ਸੀ. ਆਈ. ਨਾਲ ਸਾਡੇ ਰਿਸ਼ਤੇ ਮਜ਼ਬੂਤ ਹਨ। ਸਾਫ ਤੌਰ ’ਤੇ ਭਾਰਤ ’ਚ ਕੁਝ ਹੋਰ ਖੇਤਰਾਂ ’ਚ ਹੋਰ ਕੰਟੈਂਟ ਲਿਆਉਣ ਦੀ ਲੋੜ ਹੈ।’’
ਉਸ ਨੇ ਕਿਹਾ, ‘‘ਫਿਲਹਾਲ ਤਾਂ ਕੋਈ ਯੋਜਨਾ ਨਹੀਂ ਹੈ ਪਰ ਇਸ ’ਤੇ ਵਿਚਾਰ ਕੀਤਾ ਜਾ ਸਕਦਾ ਹੈ। ਭਾਰਤ, ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਟੈਸਟ ਅਜੇ ਵੀ ਕਾਫੀ ਮਜ਼ਬੂਤ ਹੈ। ਅਸੀਂ ਇਸ ਨੂੰ ਹੋਰ ਮਜ਼ਬੂਤ ਬਣਾਉਣ ਦੀ ਕੋਸ਼ਿਸ਼ ਕਰਦੇ ਰਹਾਂਗੇ।’’ ਗ੍ਰੀਨਬਰਗ ਨੇ ਇਹ ਵੀ ਕਿਹਾ ਕਿ ਕ੍ਰਿਕਟ ਦਾ ਰੁਝੇਵੇਂ ਭਰਿਆ ਸ਼ੈਡਿਊਲ ਇਸ ਪ੍ਰਸਤਾਵ ਦੇ ਰਸਤੇ ’ਚ ਆ ਸਕਦਾ ਹੈ, ਜਿਸ ਲਈ ਤਿੰਨਾਂ ਸੰਸਥਾਵਾਂ ਵਿਚਾਲੇ ਵੱਡੇ ਪੱਧਰ ’ਤੇ ਆਯੋਜਨ ਨਾਲ ਸੰਬੰਧਤ ਤਾਲਮੇਲ ਦੀ ਲੋੜ ਹੋਵੇਗੀ।
