ਵੈਸਟ ਹੈਮ ਨੇ ਐੱਫ. ਏ. ਕੱਪ ’ਚ ਡਰਬੀ ਨੂੰ 2-0 ਨਾਲ ਹਰਾਇਆ, ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗੀ ਟੱਕਰ
Wednesday, Feb 01, 2023 - 05:25 PM (IST)
ਡਰਬੀ– ਵੈਸਟ ਹੈਮ ਨੇ ਇੱਥੇ ਤੀਜੇ ਟੀਅਰ ਦੀ ਟੀਮ ਡਰਬੀ ਨੂੰ 2-0 ਨਾਲ ਹਰਾ ਕੇ ਪੰਜਵੇਂ ਦੌਰ ਵਿਚ ਜਗ੍ਹਾ ਬਣਾਈ, ਜਿੱਥੇ ਉਸਦੀ ਟੱਕਰ ਮਾਨਚੈਸਟਰ ਯੂਨਾਈਟਿਡ ਨਾਲ ਹੋਵੇਗੀ। ਜੇਰੋਡ ਬੋਵੇਨ ਨੇ ਇਕ ਗੋਲ ਕਰਨ ਤੋਂ ਇਲਾਵਾ ਮਾਈਕਲ ਐਂਟੋਨੀਓ ਦੇ ਗੋਲ ਵਿਚ ਮਦਦ ਵੀ ਕੀਤੀ, ਜਿਸ ਨਾਲ ਇੰਗਲਿਸ਼ ਪ੍ਰੀਮੀਅਰ ਲੀਗ ਟੀਮ ਵੈਸਟ ਹੈਮ ਨੇ ਆਸਾਨ ਜਿੱਤ ਦਰਜ ਕੀਤੀ। ਵੈਸਟ ਹੈਮ ਇਸ ਤਰ੍ਹਾਂ ਟਾਪ-16 ਵਿਚ ਜਗ੍ਹਾ ਬਣਾਉਣ ਵਿਚ ਅਸਫਲ ਰਹਿਣ ਵਾਲਾ 12ਵਾਂ ਚੋਟੀ ਦਾ ਕਲੱਬ ਬਣਨ ਤੋਂ ਬਚ ਗਿਆ। ਇਸ ਤੋਂ ਪਹਿਲਾਂ ਮਾਨਚੈਸਟਰ ਯੂਨਾਈਟਿਡ ਤੇ ਵੈਸਟ ਹੈਮ 2 ਸਾਲ ਪਹਿਲਾਂ ਪੰਜਵੇਂ ਦੌਰ ਦੇ ਮੁਕਾਬਲੇ ਵਿਚ ਓਲਡ ਟ੍ਰੈਫਰਡ ਵਿਚ ਭਿੜੇ ਸਨ ਤੇ ਤਦ ਮਾਨਚੈਸਟਰ ਯੂਨਾਈਟਿਡ ਨੇ 1-0 ਨਾਲ ਜਿੱਤ ਦਰਜ ਕਰਕੇ ਅਗਲੇ ਦੌਰ ਵਿਚ ਜਗ੍ਹਾ ਬਣਾਈ ਸੀ।