ਅਸੀਂ ਪਰਖੇ ਜਾਵਾਂਗਾ ਤੇ ਚੁਣੌਤੀ ਮਿਲੇਗੀ : ਮੈਕਕੁਲਮ

Wednesday, Jan 24, 2024 - 04:24 PM (IST)

ਅਸੀਂ ਪਰਖੇ ਜਾਵਾਂਗਾ ਤੇ ਚੁਣੌਤੀ ਮਿਲੇਗੀ : ਮੈਕਕੁਲਮ

ਹੈਦਰਾਬਾਦ, (ਵਾਰਤਾ)– ਇੰਗਲੈਂਡ ਕ੍ਰਿਕਟ ਟੀਮ ਦੇ ਮੁੱਖ ਕੋਚ ਬ੍ਰੈਂਡਨ ਮੈਕਕੁਲਮ ਨੇ ਕਿਹਾ ਕਿ ਅਸੀਂ ਖੇਡ ਦਾ ਮਜ਼ਾ ਚੁੱਕਣਾ ਚਾਹੁੰਦੇ ਹਾਂ। ਮੁਕਾਬਲੇ ਵਿਚ ਅਸੀਂ ਪਰਖੇ ਜਾਵਾਂਗੇ, ਸਾਡੇ ਤੌਰ-ਤਰੀਕਿਆਂ ਨੂੰ ਚੁਣੌਤੀ ਮਿਲੇਗੀ ਤੇ ਦੁਨੀਆ ਦੀਆਂ ਨਜ਼ਰਾਂ ਸਾਡੇ ’ਤੇ ਹੋਣਗੀਆਂ।

ਮੈਕਕੁਲਮ ਨੇ ਕਿਹਾ, ‘‘ਜ਼ਾਹਿਰ ਤੌਰ ’ਤੇ ਇਸ ਵਿਚ ਕੁਝ ਵੀ ਲੁਕਾਉਣ ਦੀ ਗੱਲ ਨਹੀਂ ਹੈ ਕਿ ਅਸੀਂ ਖੇਡ ਦਾ ਮਜ਼ਾ ਲੈਣਾ ਚਾਹੁੰਦੇ ਹਾਂ ਤੇ ਅਸੀਂ ਇਸ ਸੋਚ ਨੂੰ ਸਿਰਫ ਕ੍ਰਿਕਟ ਦੇ ਮੈਦਾਨ ਤਕ ਹੀ ਸੀਮਤ ਨਹੀਂ ਰੱਖ ਰਹੇ ਹਾਂ। ਅਸੀਂ ਹਰ ਟੈਸਟ ਮੈਚ ਵਿਚ ਗੇਂਦ ਦੇ ਨਾਲ 20 ਵਿਕਟਾਂ ਲੈਣੀਆਂ ਹਨ ਤੇ ਉਨ੍ਹਾਂ ਤੋਂ ਇਕ ਦੌੜ ਵੱਧ ਬਣਾਉਣੀ ਹੈ। ਹਾਲਾਂਕਿ ਅਸੀਂ ਪਰਖੇ ਜਾਵਾਂਗੇ, ਸਾਡੇ ਤੌਰ-ਤਰੀਕਿਆਂ ਨੂੰ ਚੁਣੌਤੀ ਪੇਸ਼ ਕੀਤੀ ਜਾਵੇਗੀ ਪਰ ਇਹ ਮੁਕਾਬਲਾ ਕਾਫੀ ਮਜ਼ੇਦਾਰ ਹੋਵੇਗਾ।’’


author

Tarsem Singh

Content Editor

Related News