ਪੰਤ ਨੂੰ ਮੌਕਾ ਦੇਵਾਂਗੇ ਅਤੇ ਧੋਨੀ ਵੀ ਚੋਣਕਾਰਾਂ ਨਾਲ ਸਹਿਮਤ ਹੈ : ਪ੍ਰਸਾਦ

10/25/2019 10:32:17 AM

ਸਪੋਰਟਸ ਡੈਸਕ — ਚੋਣਕਾਰ ਕਮੇਟੀ ਦੇ ਮੁਖੀ ਐੱਮ. ਐੱਸ. ਕੇ. ਪ੍ਰਸਾਦ ਨੇ ਇਥੇ ਸਾਫ ਕਰ ਦਿੱਤਾ ਹੈ ਕਿ ਉਹ ਰਿਸ਼ਭ ਪੰਤ ਨੂੰ ਲੰਬੇ ਸਮੇਂ ਤਕ ਮੌਕਾ ਦੇਣ ਦਾ ਵਿਚਾਰ ਰੱਖਦੇ ਹਨ ਅਤੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਵੀ ਨੌਜਵਾਨਾਂ ਨੂੰ ਮੌਕੇ ਪ੍ਰਦਾਨ ਕਰਨ ਦੇ ਚੋਣਕਾਰਾਂ ਦੇ ਵਤੀਰੇ ਨਾਲ ਸਹਿਮਤ ਹਨ। ਧੋਨੀ ਨੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਖੁਦ ਨੂੰ ਚੋਣ ਲਈ ਉਪਲਬਧ ਰੱਖਿਆ ਹੈ। ਚੋਣ ਕਮੇਟੀ ਨੇ ਵੀਰਵਾਰ ਨੂੰ ਬੰਗਲਾਦੇਸ਼ ਲੜੀ ਲਈ ਪੰਤ ਦੇ ਨਾਲ ਸੰਜੂ ਸੈਮਸਨ ਨੂੰ ਵੀ ਵਿਕਟਕੀਪਰ ਦੇ ਤੌਰ 'ਤੇ ਟੀ-20 ਵਿਚ ਸ਼ਾਮਲ ਕੀਤਾ ਹੈ। ਪ੍ਰਸਾਦ ਨੇ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਹੁਣ ਧੋਨੀ ਤੋਂ ਅੱਗੇ ਸੋਚਣ ਦੀ ਲੋੜ ਹੈ ਤੇ ਉਸਦੀ ਟੀਮ ਵਿਚ ਚੋਣ ਨਾਲ ਇਹ ਸਾਬਤ ਵੀ ਹੁੰਦਾ ਹੈ।PunjabKesari

ਉਨ੍ਹਾਂ ਨੇ ਕਿਹਾ, ''ਵਰਲਡ ਕੱਪ ਤੋਂ ਬਾਅਦ ਮੈਂ ਸਪੱਸ਼ਟ ਕਰ ਦਿੱਤਾ ਸੀ ਕਿ ਅਸੀਂ ਹੁਣ ਅੱਗੇ ਵੱਧ ਰਹੇ ਹਾਂ। ਅਸੀਂ ਨੌਜਵਾਨਾਂ ਨੂੰ ਮੌਕੇ ਦੇ ਰਹੇ ਹਾਂ ਅਤੇ ਵੇਖੀਏ ਉਹ ਟੀਮ 'ਚ ਆਪਣੇ ਆਪ ਨੂੰ ਸਥਾਪਤ ਕਰ ਰਹੇ ਹਨ। ਰਿਸ਼ਭ ਪੰਤ ਚੰਗਾ ਕਰ ਰਿਹਾ ਹੈ ਅਤੇ ਸੰਜੂ ਸੈਮਸਨ ਦੀ ਟੀਮ 'ਚ ਵਾਪਸੀ ਹੋਈ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਵਿਚਾਰ ਪ੍ਰਕੀਰੀਆ ਨੂੰ ਸਮਝ ਰਹੇ ਹੋਵੋਗੇ। ਪ੍ਰਸਾਦ ਨੇ ਕਿਹਾ, ''ਸਾਡੀ ਨਿਸ਼ਚਿਤ ਤੌਰ 'ਤੇ ਧੋਨੀ ਨਾਲ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਵੀ ਨੌਜਵਾਨਾਂ ਨੂੰ ਉਤਸ਼ਾਹ ਕਰਨ ਦੇ ਸਾਡੇ ਫੈਸਲੇ 'ਤੇ ਸਹਿਮਤੀ ਜਤਾਈ। ਪੰਤ ਦਾ ਪੱਖ ਲੈਂਦੇ ਹੋਏ ਪ੍ਰਸਾਦ ਨੇ ਕਿਹਾ, ''ਵਰਲਡ ਕੱਪ ਤੋਂ ਬਾਅਦ ਮੇਰੀ ਇਸ 'ਤੇ ਸਪੱਸ਼ਟ ਰਾਏ ਸੀ ਕਿ ਹੁਣ ਅਸੀਂ ਰਿਸ਼ਭ ਪੰਤ ਨੂੰ ਅੱਗੇ ਵਧਾਵਾਂਗੇ।

PunjabKesariਇਸ ਲਈ ਅਸੀਂ ਹੁਣ ਵੀ ਉਸ ਦਾ ਪੱਖ ਲੈਣਗੇ ਅਤੇ ਵੇਖੀਏ ਕਿ ਉਹ ਚੰਗੀ ਤਰੱਕੀ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ, ''ਇਹ ਠੀਕ ਹੈ ਕਿ ਉਹ ਕੁਝ ਮੈਚਾਂ 'ਚ ਸਾਡੀ ਉਮੀਦਾਂ ਦੇ ਸਮਾਨ ਪ੍ਰਦਰਸ਼ਨ ਨਹੀਂ ਕਰ ਪਾਇਆ ਪਰ ਤੁਸੀਂ ਕਿਸੇ ਦਾ ਪੱਖ ਲੈ ਕੇ ਹੀ ਇਕ ਖਿਡਾਰੀ ਨੂੰ ਤਿਆਰ ਕਰ ਸਕਦੇ ਹੋ। ਇਸ ਲਈ ਸਾਨੂੰ ਭਰੋਸਾ ਹੈ ਕਿ ਉਹ ਸਫਲ ਰਹੇਗਾ।PunjabKesari


Related News