ਅਸੀਂ ਹਰ ਮੈਚ ਜਿੱਤਣਾ ਚਾਹੁੰਦੇ ਹਾਂ : ਹਰਮਨਪ੍ਰੀਤ ਕੌਰ

Friday, Jul 12, 2024 - 04:01 PM (IST)

ਨਵੀਂ ਦਿੱਲੀ —ਕਪਤਾਨ ਹਰਮਨਪ੍ਰੀਤ ਕੌਰ ਦਾ ਮੰਨਣਾ ਹੈ ਕਿ ਭਾਰਤੀ ਮਹਿਲਾ ਟੀਮ ਹਰ ਮੈਚ ਜਿੱਤਣ ਦੇ ਇਰਾਦੇ ਨਾਲ ਮੈਦਾਨ 'ਚ ਉਤਰਦੀ ਹੈ ਅਤੇ ਇਸ ਮਹੀਨੇ ਦੇ ਅੰਤ 'ਚ ਪਾਕਿਸਤਾਨ ਖਿਲਾਫ ਹੋਣ ਵਾਲੇ ਏਸ਼ੀਆ ਕੱਪ ਮੈਚ ਦੌਰਾਨ ਵੀ ਉਸ ਦਾ ਇਹੀ ਉਦੇਸ਼ ਹੋਵੇਗਾ। ਭਾਰਤ ਨੇ ਹਾਲ ਹੀ ਵਿੱਚ ਘਰੇਲੂ ਮੈਦਾਨ ਵਿੱਚ ਤਿੰਨ ਮੈਚਾਂ ਦੀ ਵਨਡੇ ਲੜੀ ਅਤੇ ਇੱਕਮਾਤਰ ਟੈਸਟ ਵਿੱਚ ਦੱਖਣੀ ਅਫਰੀਕਾ ਨੂੰ ਹਰਾਇਆ ਅਤੇ ਟੀ-20 ਲੜੀ 1-1 ਨਾਲ ਡਰਾਅ ਨਾਲ ਸਮਾਪਤ ਕੀਤੀ। ਦੱਖਣੀ ਅਫਰੀਕਾ 'ਤੇ ਮਿਲੀ ਜਿੱਤ ਨਾਲ ਭਾਰਤੀ ਟੀਮ ਦਾ ਮਨੋਬਲ ਵਧਿਆ ਹੋਇਆ ਹੈ। ਹਰਮਨਪ੍ਰੀਤ ਨੇ ਕਿਹਾ, 'ਹਾਲੇ ਸਾਡਾ ਦ੍ਰਿਸ਼ਟੀਕੌਣ ਕੁਝ ਅਜਿਹਾ ਕਿ ਅਸੀਂ ਸਾਰੇ ਮੈਚਾਂ ਨੂੰ ਬਰਾਬਰ ਮਹੱਤਵ ਦੇ ਰਹੇ ਹਾਂ। ਸਭ ਹਰ ਮੈਚ ਜਿੱਤਣ ਦੀ ਕੋਸ਼ਿਸ਼ ਕਰਦੇ ਹਨ ਅਤੇ ਸਾਨੂੰ ਲੱਗਦਾ ਹੈ ਕਿ ਇਕ ਟੀਮ 'ਚ ਇਹੀਂ ਹੋਣਾ ਚਾਹੀਦਾ। ਟੀਮ 'ਚ ਹਰ ਕੋਈ ਅਜਿਹਾ ਹੀ ਮਹਿਸੂਸ ਕਰ ਰਿਹਾ ਹੈ। ਭਾਰਤੀ ਟੀਮ ਹੁਣ 19 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਵਿੱਚ ਚੁਣੌਤੀ ਪੇਸ਼ ਕਰੇਗੀ। ਏਸ਼ੀਆ ਕੱਪ ਦੀ ਮੇਜ਼ਬਾਨੀ ਸ਼੍ਰੀਲੰਕਾ ਕਰ ਰਿਹਾ ਹੈ ਅਤੇ ਭਾਰਤੀ ਟੀਮ ਦਾਂਬੁਲਾ 'ਚ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ।
ਹਰਮਨਪ੍ਰੀਤ ਨੇ ਕਿਹਾ ਕਿ ਕਪਤਾਨ ਦੇ ਤੌਰ 'ਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਅਜਿਹੇ ਮੈਚਾਂ ਦੌਰਾਨ ਆਪਣੀ ਟੀਮ 'ਤੇ ਦਬਾਅ ਨੂੰ ਹਾਵੀ ਨਾ ਹੋਣ ਦੇਣ। ਉਨ੍ਹਾਂ ਨੇ ਕਿਹਾ, 'ਜਦੋਂ ਤੁਸੀਂ ਪਾਕਿਸਤਾਨ ਦੇ ਖਿਲਾਫ ਖੇਡਦੇ ਹੋ ਤਾਂ ਦੋਹਾਂ ਦੇਸ਼ਾਂ 'ਚ ਵੱਖਰਾ ਮਾਹੌਲ ਹੁੰਦਾ ਹੈ। ਦੋਵੇਂ ਦੇਸ਼ ਚਾਹੁੰਦੇ ਹਨ ਕਿ ਉਨ੍ਹਾਂ ਦੀ ਟੀਮ ਜਿੱਤੇ। ਭਾਰਤੀ ਕਪਤਾਨ ਨੇ ਕਿਹਾ, ''ਖਿਡਾਰੀ ਦੇ ਤੌਰ 'ਤੇ ਸਾਡੇ 'ਤੇ ਕਾਫੀ ਦਬਾਅ ਹੈ। ਪਰ ਇਕ ਕਪਤਾਨ ਦੇ ਤੌਰ 'ਤੇ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਆਪਣੀ ਟੀਮ ਨੂੰ ਉਸ ਮਾਹੌਲ 'ਚ ਤਣਾਅ ਤੋਂ ਦੂਰ ਰੱਖਾਂ ਤਾਂ ਕਿ ਉਹ ਇਹ ਨਾ ਸੋਚੇ ਕਿ ਅਸੀਂ ਪਾਕਿਸਤਾਨ ਖਿਲਾਫ ਖੇਡ ਰਹੇ ਹਾਂ ਜਾਂ ਇਹ ਦਬਾਅ ਹੈ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਣ ਵਾਲਾ ਕੋਈ ਵੀ ਮੈਚ ਦਬਾਅ ਨਾਲ ਭਰਿਆ ਹੁੰਦਾ ਹੈ ਪਰ ਹਰਮਨਪ੍ਰੀਤ ਨੇ ਕਿਹਾ ਕਿ ਉਹ ਇਸ ਨੂੰ ਹੋਰ ਮੈਚਾਂ ਵਾਂਗ ਹੀ ਮੰਨਦੀ ਹੈ। ਮੱਧਕ੍ਰਮ ਦੀ ਬੱਲੇਬਾਜ਼ ਜੇਮਿਮਾ ਰੌਡਰਿਗਜ਼ ਨੇ ਕਿਹਾ ਕਿ ਟੀਮ ਮਹਿਲਾ ਏਸ਼ੀਆ ਕੱਪ 'ਚ ਆਪਣੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹੈ। ਇਸ ਸੱਜੇ ਹੱਥ ਦੀ ਬੱਲੇਬਾਜ਼ ਨੇ ਕਿਹਾ, 'ਟੀਮ ਵਿੱਚ ਜੋਸ਼ ਬਹੁਤ ਜ਼ਿਆਦਾ ਹੈ। ਇਹ ਇੱਕ ਚੰਗਾ ਅਹਿਸਾਸ ਹੈ, ਪਰ ਇਸ ਤੋਂ ਵੱਧ, ਇਹ ਜਾਣਨਾ ਬਹੁਤ ਪ੍ਰੇਰਣਾਦਾਇਕ ਹੈ ਕਿ ਜਦੋਂ ਵੀ ਅਸੀਂ ਮੈਦਾਨ ਵਿੱਚ ਉਤਰਦੇ ਹਾਂ, ਅਸੀਂ ਜਾਣਦੇ ਹਾਂ ਕਿ ਸਾਡੇ ਕੋਲ ਟੀਮ ਦੇ ਹਰ ਖਿਡਾਰੀ ਦਾ ਸਮਰਥਨ ਹੈ। ਉਨ੍ਹਾਂ ਨੇ ਕਿਹਾ, "ਅਸੀਂ ਜਾਣਦੇ ਹਾਂ ਕਿ ਜੇਕਰ ਅਸੀਂ ਚੰਗੀ ਤਿਆਰੀ ਕਰਾਂਗੇ ਤਾਂ ਅਸੀਂ ਉੱਥੇ ਜਾਵਾਂਗੇ ਅਤੇ ਚੰਗਾ ਪ੍ਰਦਰਸ਼ਨ ਕਰਾਂਗੇ।"


Aarti dhillon

Content Editor

Related News