ਅਸੀਂ ਚਾਹੁੰਦੇ ਹਾਂ ਕਿ ਰਾਹੁਲ ਟੀਮ ’ਚ ਰਹੇ : ਪੰਜਾਬ ਕਿੰਗਜ਼

Wednesday, Dec 01, 2021 - 07:59 PM (IST)

ਨਵੀਂ ਦਿੱਲੀ- ਆਈ. ਪੀ. ਐੱਲ. ਟੀਮ ਪੰਜਾਬ ਕਿੰਗਜ਼ ਨੇ ਨਾਰਾਜ਼ਗੀ ਜਤਾਈ ਹੈ ਕਿ ਬਤੌਰ ਕਪਤਾਨ ਪਿਛਲੇ 2 ਸੈਸ਼ਨ ’ਚ ਪੂਰੀ ਆਜ਼ਾਦੀ ਮਿਲਣ ਦੇ ਬਾਵਜੂਦ ਕੇ. ਐੱਲ. ਰਾਹੁਲ ਟੀਮ ਨੂੰ ਛੱਡ ਰਹੇ ਹਨ। ਟੀਮ ਨੇ ਇਹ ਵੀ ਕਿਹਾ ਕਿ ਜੇਕਰ ਨਵੀਂਆਂ ਟੀਮਾਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਹੈ ਤਾਂ ਇਹ ਬੀ. ਸੀ. ਸੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੇ ਖਿਲਾਫ ਹੈ। ਰਾਹੁਲ ਨੂੰ 2020 ਸੈਸ਼ਨ ਦੀ ਸ਼ੁਰੂਆਤ ’ਚ ਆਰ. ਅਸ਼ਵਿਨ ਦੀ ਜਗਾ ਕਪਤਾਨ ਬਣਾਇਆ ਗਿਆ ਸੀ। ਉਸ ਨੇ ਬੱਲੇਬਾਜ਼ੀ ’ਚ ਚੰਗਾ ਪ੍ਰਦਰਸ਼ਨ ਕੀਤਾ ਪਰ ਟੀਮ ਨੂੰ ਪਲੇਆਫ ਤੱਕ ਨਹੀਂ ਲਿਜਾ ਸਕਿਆ। ਹੁਣ ਖਬਰਾਂ ਹਨ ਕਿ ਉਹ ਲਖਨਊ ਟੀਮ ਨਾਲ ਜੁੜਨ ਵਾਲਾ ਹੈ।

PunjabKesari


ਪੰਜਾਬ ਟੀਮ ਦੇ ਸਹਿ-ਮਾਲਿਕ ਨੇਸ ਵਾਡੀਆ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਰਾਹੁਲ ਟੀਮ ’ਚ ਰਹੇ ਪਰ ਉਹ ਨਿਲਾਮੀ ’ਚ ਵਾਪਸ ਜਾਣਾ ਚਾਹੁੰਦਾ ਹੈ। ਜੇਕਰ ਦੂਜੀਆਂ ਟੀਮਾਂ ਨੇ ਇਸ ਤੋਂ ਪਹਿਲਾਂ ਹੀ ਉਸ ਨਾਲ ਸੰਪਰਕ ਕੀਤਾ ਹੈ ਤਾਂ ਇਹ ਗਲਤ ਹੈ। ਲਖਨਊ ਨਾਲ ਜੁੜਨ ਦੀ ਰਾਹੁਲ ਨੂੰ ਪੇਸ਼ਕਸ਼ ਮਿਲਣ ਦੀਆਂ ਅਟਕਲਾਂ ਬਾਰੇ ਉਸ ਨੇ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਇਸ ਤਰ੍ਹਾਂ ਨਹੀਂ ਹੈ ਕਿਉਂਕਿ ਇਹ ਬੀ. ਸੀ. ਸੀ. ਆਈ. ਦੇ ਦਿਸ਼ਾ-ਨਿਰਦੇਸ਼ਾਂ ਦੇ ਖਿਲਾਫ ਹੋਵੇਗਾ। 2010 ’ਚ ਰਵਿੰਦਰ ਜਡੇਜਾ ਨੂੰ ਇਕ ਸਾਲ ਦੀ ਮੁਅਤਲੀ ਝੱਲਣੀ ਪਈ ਸੀ, ਜੋ ਰਾਜਸਥਾਨ ਰਾਇਲਜ਼ ਵੱਲੋਂ ਛੱਡੇ ਜਾਣ ਤੋਂ ਪਹਿਲਾਂ ਹੀ ਦੂਜੀਆਂ ਟੀਮਾਂ ਨਾਲ ਗੱਲਬਾਤ ਕਰ ਰਿਹਾ ਸੀ।

PunjabKesari

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News