ਅਸੀਂ ਖਰਾਬ ਖੇਡ ਦਾ ਪ੍ਰਦਰਸ਼ਨ ਕੀਤਾ : ਫਿੰਚ

Saturday, Jul 13, 2019 - 02:36 AM (IST)

ਅਸੀਂ ਖਰਾਬ ਖੇਡ ਦਾ ਪ੍ਰਦਰਸ਼ਨ ਕੀਤਾ : ਫਿੰਚ

ਐਜਬਸਟਨ- ਮੇਜ਼ਬਾਨ ਇੰਗਲੈਂਡ ਹੱਥੋਂ ਆਈ. ਸੀ. ਸੀ. ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਵਿਚ ਹਾਰ ਜਾਣ ਤੋਂ ਬਾਅਦ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਮੰਨਿਆ ਕਿ ਉਸਦੀ ਟੀਮ ਨੇ ਇਸ ਮੁਕਾਬਲੇ ਵਿਚ ਖਰਾਬ ਖੇਡ ਦਾ ਪ੍ਰਦਰਸ਼ਨ ਕੀਤਾ, ਜਿਸ ਕਾਰਣ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari
ਫਿੰਚ ਨੇ ਕਿਹਾ, ''ਅਸੀਂ ਆਪਣੀ ਖੇਡ ਦੇ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ। ਜਿਸ ਤਰ੍ਹਾਂ ਟੀਮ 27 ਦੌੜਾਂ 'ਤੇ ਆਪਣੀਆਂ 3 ਵਿਕਟਾਂ ਗੁਆ ਚੁੱਕੀ ਸੀ, ਉਸ ਤੋਂ ਬਾਅਦ ਮੈਚ ਵਿਚ ਵਾਪਸੀ ਕਰਨਾ ਮੁਸ਼ਕਿਲ ਸੀ। ਇੰਗਲੈਂਡ ਦੇ ਗੇਂਦਬਾਜ਼ਾਂ ਨੇ ਸਹੀ ਜਗ੍ਹਾ ਗੇਂਦ ਸੁੱਟੀ ਤੇ ਬਿਹਤਰੀਨ ਗੇਂਦਬਾਜ਼ੀ ਕੀਤੀ।'' ਕਪਤਾਨ ਨੇ ਕਿਹਾ, ''ਟੀਮ ਹਮੇਸ਼ਾ ਜਿੱਤਣਾ ਚਾਹੁੰਦੀ ਹੈ ਤੇ ਜਿਸ ਤਰ੍ਹਾਂ ਨਾਲ ਅਸੀਂ ਲੀਗ ਤੋਂ ਲੈ ਕੇ ਸੈਮੀਫਾਈਨਲ ਤਕ ਦਾ ਸਫਰ ਤੈਅ ਕੀਤਾ, ਇਸ ਤੋਂ ਮੈਨੂੰ ਟੀਮ 'ਤੇ ਮਾਣ ਹੈ। ਪਿਛਲੇ ਛੇ ਮਹੀਨਾਂ ਵਿਚ ਅਸੀਂ ਕਾਫੀ ਮਿਹਨਤ ਕੀਤੀ ਤੇ ਇੱਥੋਂ ਤਕ ਪਹੁੰਚੇ। ਹਾਲਾਂਕਿ ਫਾਈਨਲ ਤਕ ਨਾ ਪਹੁੰਚ ਸਕਣ ਦਾ ਦੁੱਖ ਹੈ।''


author

Gurdeep Singh

Content Editor

Related News