ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਿਆ ਲਈ : ਰੋਹਿਤ
Friday, Feb 08, 2019 - 09:23 PM (IST)
ਆਕਲੈਂਡ— ਨਿਊਜ਼ੀਲੈਂਡ ਨੂੰ ਟੀ-20 ਸੀਰੀਜ਼ ਦੇ ਦੂਸਰੇ ਮੁਕਾਬਲੇ 'ਚ 7 ਵਿਕਟਾਂ ਨਾਲ ਹਰਾਉਣ ਤੋਂ ਬਾਅਦ ਭਾਰਤੀ ਕਪਾਤਨ ਰੋਹਿਤ ਸ਼ਰਮਾ ਨੇ ਆਪਣੇ ਬੱਲੇਬਾਜ਼ਾਂ ਤੇ ਗੇਂਦਬਾਜ਼ਾਂ ਦੀ ਸ਼ਲਾਘਾ ਕੀਤਾ। ਰੋਹਿਤ ਨੇ ਕਿਹਾ, ''ਇਹ ਦੇਖ ਕੇ ਕਾਫੀ ਖੁਸ਼ੀ ਹੋਈ ਕਿ ਅਸੀਂ ਬਿਹਤਰੀਨ ਗੇਂਦਬਾਜ਼ੀ ਕੀਤੀ ਤੇ ਅਸੀਂ ਬੱਲੇ ਨਾਲ ਵੀ ਚੰਗਾ ਖੇਡੇ। ਸਾਡੇ ਪੱਖ ਵਿਚ ਕਈ ਚੀਜ਼ਾਂ ਗਈਆਂ। ਸਾਡੀਖੇਡ ਵਿਚ ਗੁਣਵਤਾ ਸੀ ਪਰ ਅਸੀਂ ਆਪਣੀਆਂ ਗਲਤੀਆਂ ਤੋਂ ਸਿੱਖਣ ਤੋਂ ਬਾਅਧ ਅੱਜ ਆਪਣੀਆਂ ਯੋਜਨਾਵਾਂ ਨੂੰ ਬਿਹਤਰ ਢੰਗ ਨਾਲ ਲਾਗੂ ਕਰਨ ਵਿਚ ਸਫਲ ਰਹੇ। ਕਪਤਾਨ ਨੇ ਕਿਹਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੀ ਗਲਤੀਆਂ ਨੂੰ ਪਹਿਚਾਣ ਸਕੇ ਤੇ ਉਸ 'ਚ ਸੁਧਾਰ ਕਰਾਂਗੇ। ਸਾਡੇ ਸਾਰਿਆਂ ਲਈ ਇਹ ਦੌਰਾ ਕਾਫੀ ਲੰਬਾ ਰਿਹਾ ਹੈ ਇਸ ਲਈ ਅਸੀਂ ਖਿਡਾਰੀਆਂ 'ਤੇ ਜ਼ਿਆਦਾ ਦਬਾਅ ਨਹੀਂ ਪਾਉਂਣਾ ਚਾਹੁੰਦੇ ਤੇ ਅਸੀਂ ਚਾਹੁੰਦੇ ਹਾਂ ਕਿ ਉਹ ਸਾਫ ਸੁਥਰੇ ਮਨ ਨਾਲ ਖੇਡੇ। ਜ਼ਿਕਰਯੋਗ ਹੈ ਕਿ ਕਪਤਾਨ ਰੋਹਿਤ ਸ਼ਰਮਾ ਨੇ ਵੀ ਇਸ ਮੈਚ 'ਚ ਸ਼ਾਨਦਾਰ ਪਾਰੀ ਖੇਡਦਿਆ ਹੋਇਆ 29 ਗੇਂਦਾਂ 'ਚ 3 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 50 ਦੌੜਾਂ ਬਣਾਈਆਂ।
