ਅਸੀਂ ਇਕਜੁੱਟ ਹੋ ਕੇ ਅਗਲੇ ਮੈਚ ਲਈ ਤਿਆਰ ਹੋਣਾ ਹੈ : ਕੋਂਸਟੇਨਟਾਈਨ

Saturday, Jan 12, 2019 - 01:43 AM (IST)

ਅਸੀਂ ਇਕਜੁੱਟ ਹੋ ਕੇ ਅਗਲੇ ਮੈਚ ਲਈ ਤਿਆਰ ਹੋਣਾ ਹੈ : ਕੋਂਸਟੇਨਟਾਈਨ

ਆਬੂ ਧਾਬੀ- ਭਾਰਤੀ ਫੁੱਟਬਾਲ ਟੀਮ ਦੇ ਕੋਚ ਸਟੀਫਨ ਕੋਂਸਟੇਨਟਾਈਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਏਸ਼ੀਆਈ ਕੱਪ ਵਿਚ ਟੀਮ ਕੋਲ ਨਾਕਆਊਟ ਗੇੜ ਵਿਚ ਪਹੁੰਚਣ ਦਾ ਦਮਖਮ ਹੈ, ਜਿਸਦੇ ਲਈ ਉਸ ਨੂੰ ਬਹਿਰੀਨ ਵਿਰੁੱਧ ਆਪਣੇ ਅਗਲੇ ਮੈਚ ਵਿਚ ਇਕਜੁੱਟ ਹੋ ਕੇ ਖੇਡਣਾ ਪਵੇਗਾ। ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਥਾਈਲੈਂਡ ਨੂੰ ਹਰਾਇਆ ਸੀ ਪਰ ਵੀਰਵਾਰ ਨੂੰ ਗਰੁੱਪ ਦੇ ਦੂਜੇ ਮੈਚ ਵਿਚ ਉਸ ਨੂੰ ਯੂ. ਏ. ਈ. ਹੱਥੋਂ 0-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।  ਟੀਮ ਦੇ ਸਟਾਰ ਸਟ੍ਰਾਈਕਰ ਸੁਨੀਲ ਸ਼ੇਤਰੀ ਨੇ ਵੀ ਕੋਚ ਦੀਆਂ ਗੱਲਾਂ ਦਾ ਸਮਰਥਨ ਕੀਤਾ। ਉਸ ਨੇ ਕਿਹਾ, ''ਅਸੀਂ ਅਜੇ ਵੀ ਦੌੜ ਵਿਚ ਬਣੇ ਹੋਏ ਹਾਂ। ਅਸੀਂ ਬਹਿਰਾਨ ਦਾ ਸਾਹਮਣਾ ਕਰਨ ਲਈ ਤਿਆਰ ਹਾਂ। ਟੀਮ ਦੇ ਤੌਰ 'ਤੇ ਅਸੀਂ ਇਕਜੁੱਟ ਹਾਂ। ਅਸੀਂ ਮੈਦਾਨ 'ਤੇ ਦਮਖਮ ਦਿਖਾਉਣ ਲਈ ਤਿਆਰ ਹਾਂ। ਬਹਿਰੀਨ ਵਿਰੁੱਧ ਸਾਡੀ ਯੋਜਨਾ ਇਹ ਹੀ ਹੋਵੇਗੀ।''


Related News