IND vs NZ: ਸਾਨੂੰ ਇਸਦੀ ਉਮੀਦ ਨਹੀਂ ਸੀ, ਘਰ ''ਚ ਟੈਸਟ ਸੀਰੀਜ਼ ਗੁਆਉਣ ਤੋਂ ਬਾਅਦ ਬੋਲੇ ਰੋਹਿਤ ਸ਼ਰਮਾ

Saturday, Oct 26, 2024 - 05:39 PM (IST)

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਆਖਰੀ ਵਾਰ 1983 'ਚ ਵੈਸਟਇੰਡੀਜ਼ ਤੋਂ ਘਰੇਲੂ ਮੈਦਾਨ 'ਤੇ 3 ਟੈਸਟ ਮੈਚ ਹਾਰੀ ਸੀ। ਇਸ ਤੋਂ ਬਾਅਦ ਤੋਂ ਰੋਹਿਤ ਸ਼ਰਮਾ ਅਜਿਹੇ ਕਪਤਾਨ ਬਣ ਗਏ ਹਨ ਜਿਨ੍ਹਾਂ ਸਾਲ 2024 ਵਿਚ ਘਰੇਲੂ ਮੈਦਾਨ 'ਤੇ ਬਤੌਰ ਕਪਤਾਨ 3 ਟੈਸਟ (2 ਬਨਾਮ ਨਿਊਜ਼ੀਲੈਂਡ, 1 ਬਨਾਮ ਇੰਗਲੈਂਡ) ਗੁਆ ਦਿੱਤੇ। ਰੋਹਿਤ ਦੀ ਕਪਤਾਨੀ 'ਚ ਭਾਰਤ ਦੀ ਘਰੇਲੂ ਮੈਦਾਨ 'ਤੇ 15 ਟੈਸਟ ਮੈਚਾਂ 'ਚ ਇਹ ਚੌਥੀ ਹਾਰ ਹੈ। ਨਿਊਜ਼ੀਲੈਂਡ ਖਿਲਾਫ ਟੈਸਟ ਸੀਰੀਜ਼ ਹਾਰਨ ਤੋਂ ਬਾਅਦ ਰੋਹਿਤ ਕਾਫੀ ਨਿਰਾਸ਼ ਨਜ਼ਰ ਆਏ। ਮੈਚ ਤੋਂ ਬਾਅਦ ਦੀ ਪੇਸ਼ਕਾਰੀ ਵਿਚ ਉਸਨੇ ਕਿਹਾ ਕਿ ਇਹ ਨਿਰਾਸ਼ਾਜਨਕ ਸੀ। ਇਹ ਉਹ ਨਹੀਂ ਹੈ ਜਿਸਦੀ ਅਸੀਂ ਉਮੀਦ ਕਰਦੇ ਹਾਂ। ਨਿਊਜ਼ੀਲੈਂਡ ਨੂੰ ਕ੍ਰੈਡਿਟ ਦੇਣਾ ਚਾਹੀਦਾ ਹੈ, ਉਹ ਸਾਡੇ ਨਾਲੋਂ ਵਧੀਆ ਖੇਡਿਆ। ਅਸੀਂ ਕੁਝ ਖਾਸ ਮੌਕਿਆਂ ਦਾ ਫਾਇਦਾ ਉਠਾਉਣ ਵਿਚ ਅਸਫਲ ਰਹੇ। ਅਸੀਂ ਉਨ੍ਹਾਂ ਚੁਣੌਤੀਆਂ ਦਾ ਜਵਾਬ ਦੇਣ ਵਿਚ ਅਸਫਲ ਰਹੇ ਅਤੇ ਅਸੀਂ ਅੱਜ ਇੱਥੇ ਬੈਠੇ ਹਾਂ।

ਰੋਹਿਤ ਨੇ ਕਿਹਾ ਕਿ ਅਜਿਹਾ ਨਹੀਂ ਲੱਗਦਾ ਸੀ ਕਿ ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਅਸੀਂ ਬੋਰਡ 'ਤੇ ਦੌੜਾਂ ਨਹੀਂ ਬਣਾ ਸਕੇ। ਤੁਹਾਨੂੰ ਜਿੱਤਣ ਲਈ 20 ਵਿਕਟਾਂ ਲੈਣੀਆਂ ਪੈਂਦੀਆਂ ਹਨ, ਹਾਂ ਪਰ ਬੱਲੇਬਾਜ਼ਾਂ ਨੂੰ ਬੋਰਡ 'ਤੇ ਦੌੜਾਂ ਲਗਾਉਣੀਆਂ ਪੈਂਦੀਆਂ ਹਨ। ਉਨ੍ਹਾਂ ਨੂੰ 250 ਦੇ ਨੇੜੇ ਰੱਖਣਾ ਇਕ ਵੱਡੀ ਲੜਾਈ ਸੀ ਪਰ ਅਸੀਂ ਜਾਣਦੇ ਸੀ ਕਿ ਇਹ ਚੁਣੌਤੀਪੂਰਨ ਹੋਣ ਵਾਲੀ ਸੀ। ਜਦੋਂ ਉਨ੍ਹਾਂ ਨੇ ਸ਼ੁਰੂਆਤ ਕੀਤੀ ਤਾਂ ਉਹ 200/3 ਸਨ ਅਤੇ ਸਾਡੇ ਲਈ ਵਾਪਸੀ ਅਤੇ 259 ਦੌੜਾਂ 'ਤੇ ਉਨ੍ਹਾਂ ਨੂੰ ਆਊਟ ਕਰਨਾ ਬਹੁਤ ਵਧੀਆ ਕੋਸ਼ਿਸ਼ ਸੀ।

ਇਹ ਵੀ ਪੜ੍ਹੋ : ਰਮਨਦੀਪ, ਵਿਜੇ ਕੁਮਾਰ ਅਤੇ ਦਿਆਲ ਦੀ ਲੱਗੀ ਲਾਟਰੀ, ਟੀ-20 ਸੀਰੀਜ਼ ਲਈ ਦੱਖਣੀ ਅਫਰੀਕਾ ਜਾਣਗੇ

ਪਿੱਚ ਬਾਰੇ ਗੱਲ ਕਰਦੇ ਹੋਏ ਰੋਹਿਤ ਨੇ ਕਿਹਾ ਕਿ ਇਹ ਅਜਿਹੀ ਪਿੱਚ ਨਹੀਂ ਸੀ ਜਿੱਥੇ ਬਹੁਤ ਕੁਝ ਹੋ ਰਿਹਾ ਸੀ। ਅਸੀਂ ਚੰਗੀ ਬੱਲੇਬਾਜ਼ੀ ਨਹੀਂ ਕੀਤੀ। ਜੇਕਰ ਅਸੀਂ ਪਹਿਲੀ ਪਾਰੀ 'ਚ ਥੋੜ੍ਹੇ ਨੇੜੇ ਹੁੰਦੇ ਤਾਂ ਹਾਲਾਤ ਕੁਝ ਹੋਰ ਹੁੰਦੇ। ਅਸੀਂ ਵਾਨਖੇੜੇ 'ਤੇ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਹਾਂ ਅਤੇ ਟੈਸਟ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ। ਇਹ ਇਕ ਸਮੂਹਿਕ ਅਸਫਲਤਾ ਹੈ। ਮੈਂ ਕੋਈ ਅਜਿਹਾ ਵਿਅਕਤੀ ਨਹੀਂ ਹਾਂ ਜੋ ਸਿਰਫ ਬੱਲੇਬਾਜ਼ਾਂ ਜਾਂ ਗੇਂਦਬਾਜ਼ਾਂ ਨੂੰ ਦੋਸ਼ੀ ਠਹਿਰਾਵਾਂ। ਅਸੀਂ ਬਿਹਤਰ ਇਰਾਦਿਆਂ, ਬਿਹਤਰ ਵਿਚਾਰਾਂ ਅਤੇ ਬਿਹਤਰ ਤਰੀਕਿਆਂ ਨਾਲ ਵਾਨਖੇੜੇ ਆਵਾਂਗੇ।

ਅਜਿਹਾ ਰਿਹਾ ਪੁਣੇ ਟੈਸਟ

-ਨਿਊਜ਼ੀਲੈਂਡ ਨੇ ਪਹਿਲਾਂ ਖੇਡਦਿਆਂ ਡਵੇਨ ਕੌਨਵੇ ਦੀਆਂ 76 ਅਤੇ ਰਚਿਨ ਰਵਿੰਦਰਾ ਦੀਆਂ 105 ਗੇਂਦਾਂ ਵਿਚ 65 ਦੌੜਾਂ ਦੀ ਬਦੌਲਤ 259 ਦੌੜਾਂ ਬਣਾਈਆਂ। ਜਵਾਬ 'ਚ ਅਸ਼ਵਿਨ 64 ਦੌੜਾਂ 'ਤੇ 3 ਵਿਕਟਾਂ ਲੈਣ 'ਚ ਸਫਲ ਰਿਹਾ ਜਦਕਿ ਵਾਸ਼ਿੰਗਟਨ ਸੁੰਦਰ 59 ਦੌੜਾਂ 'ਤੇ 7 ਵਿਕਟਾਂ ਲੈਣ 'ਚ ਸਫਲ ਰਿਹਾ।

- ਯਸ਼ਸਵੀ ਜਾਇਸਵਾਲ 20, ਸ਼ੁਭਮਨ ਗਿੱਲ 30 ਅਤੇ ਰਵਿੰਦਰ ਜਡੇਜਾ 38 ਦੌੜਾਂ ਹੀ ਬਣਾ ਸਕੇ ਅਤੇ ਭਾਰਤੀ ਟੀਮ 156 ਦੌੜਾਂ ਹੀ ਬਣਾ ਸਕੀ। ਮਿਸ਼ੇਲ ਸੈਂਟਨਰ ਨੇ 53 ਦੌੜਾਂ ਦੇ ਕੇ 7 ਵਿਕਟਾਂ ਲਈਆਂ। ਭਾਰਤ 103 ਦੌੜਾਂ ਨਾਲ ਪਿੱਛੇ ਹੈ।

– ਦੂਜੀ ਪਾਰੀ ਵਿਚ ਕਪਤਾਨ ਟਾਮ ਲਾਥਮ ਨੇ 86 ਦੌੜਾਂ, ਟਾਮ ਬਲੰਡਲ ਨੇ 41 ਦੌੜਾਂ ਅਤੇ ਗਲੇਨ ਫਿਲਿਪਸ ਨੇ 48 ਦੌੜਾਂ ਬਣਾਈਆਂ ਅਤੇ ਸਕੋਰ ਨੂੰ 255 ਤੱਕ ਪਹੁੰਚਾਇਆ। ਭਾਰਤ ਨੂੰ 359 ਦੌੜਾਂ ਦਾ ਟੀਚਾ ਮਿਲਿਆ। ਭਾਰਤ ਲਈ ਵਾਸ਼ਿੰਗਟਨ ਨੇ 4 ਅਤੇ ਜਡੇਜਾ ਨੇ 3 ਵਿਕਟਾਂ ਲਈਆਂ।

- ਦੂਜੀ ਪਾਰੀ 'ਚ ਭਾਰਤੀ ਟੀਮ ਸਿਰਫ 245 ਦੌੜਾਂ ਹੀ ਬਣਾ ਸਕੀ ਅਤੇ 113 ਦੌੜਾਂ ਨਾਲ ਮੈਚ ਹਾਰ ਗਈ। ਜਾਇਸਵਾਲ ਨੇ ਦੂਜੀ ਪਾਰੀ 'ਚ 77 ਦੌੜਾਂ ਬਣਾਈਆਂ ਜਦਕਿ ਰਵਿੰਦਰ ਜਡੇਜਾ ਨੇ 42 ਦੌੜਾਂ ਬਣਾਈਆਂ। ਸੈਂਟਨਰ ਦੂਜੀ ਪਾਰੀ ਵਿਚ 6 ਵਿਕਟਾਂ ਲੈਣ ਵਿਚ ਸਫਲ ਰਿਹਾ।

ਦੋਵਾਂ ਟੀਮਾਂ ਦੀ ਪਲੇਇੰਗ-11

ਭਾਰਤ : ਯਸ਼ਸਵੀ ਜਾਇਸਵਾਲ, ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਰਿਸ਼ਭ ਪੰਤ (ਵਿਕਟਕੀਪਰ), ਸਰਫਰਾਜ਼ ਖਾਨ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਰਵੀਚੰਦਰਨ ਅਸ਼ਵਿਨ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ।
ਨਿਊਜ਼ੀਲੈਂਡ : ਟਾਮ ਲਾਥਮ (ਕਪਤਾਨ), ਡੇਵੋਨ ਕੌਨਵੇ, ਵਿਲ ਯੰਗ, ਰਚਿਨ ਰਵਿੰਦਰਾ, ਡੇਰਿਲ ਮਿਸ਼ੇਲ, ਟਾਮ ਬਲੰਡਲ (ਵਿਕਟਕੀਪਰ), ਗਲੇਨ ਫਿਲਿਪਸ, ਮਿਸ਼ੇਲ ਸੈਂਟਨਰ, ਟਿਮ ਸਾਊਥੀ, ਏਜਾਜ਼ ਪਟੇਲ, ਵਿਲੀਅਮ ਓ'ਰੂਰਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News