ਅਸੀਂ ਪਲੇਅ ਆਫ ਲਈ ਕੁਆਲੀਫਾਈ ਨਹੀਂ ਕਰ ਸਕੇ, ਮੈਂ ਬਹੁਤ ਨਿਰਾਸ਼ ਹਾਂ : ਡੁਪਲੇਸਿਸ

05/22/2023 8:32:47 PM

ਬੈਂਗਲੁਰੂ  : ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਕਪਤਾਨ ਫਾਫ ਡੁਪਲੇਸੀ ਨੇ ਇੰਡੀਅਨ ਪ੍ਰੀਮੀਅਰ ਲੀਗ ਦੀ ਮੁਹਿੰਮ ਦੀ ਸਮਾਪਤੀ ਤੋਂ ਬਾਅਦ ਕਿਹਾ ਕਿ ਉਸ ਦੀ ਟੀਮ ਮੌਜੂਦਾ ਸੀਜ਼ਨ ਵਿੱਚ ਮੁਕਾਬਲੇ ਵਿੱਚ ਸਰਵੋਤਮ ਨਹੀਂ ਸੀ ਅਤੇ ਪਲੇਆਫ ਵਿੱਚ ਥਾਂ ਦੀ ਹੱਕਦਾਰ ਨਹੀਂ ਸੀ। RCB ਦੀ ਮੁਹਿੰਮ ਐਤਵਾਰ ਨੂੰ ਗੁਜਰਾਤ ਟਾਇਟਨਸ ਦੇ ਹੱਥੋਂ ਛੇ ਵਿਕਟਾਂ ਦੀ ਹਾਰ ਨਾਲ ਖਤਮ ਹੋ ਗਈ। ਜੇਕਰ ਟੀਮ ਇਹ ਮੈਚ ਜਿੱਤਣ 'ਚ ਸਫਲ ਰਹਿੰਦੀ ਤਾਂ ਮੁੰਬਈ ਇੰਡੀਅਨਜ਼ ਦੀ ਬਜਾਏ ਪਲੇਆਫ ਲਈ ਕੁਆਲੀਫਾਈ ਕਰ ਲੈਂਦੀ।

ਇਹ ਵੀ ਪੜ੍ਹੋ : IPL 2023 : ਇਨ੍ਹਾਂ ਚਾਰ ਟੀਮਾਂ ਵਿਚਾਲੇ ਹੋਵੇਗੀ ਪਲੇਅ ਆਫ ਦੀ ਜੰਗ, ਜਾਣੋ ਕਿਹੜੀ ਟੀਮ, ਕਿਸ ਦਿਨ ਤੇ ਕਿਸ ਨਾਲ ਭਿੜੇਗੀ

ਆਰਸੀਬੀ ਦੀ ਟੀਮ ਹੁਣ ਤੱਕ ਆਈਪੀਐਲ ਟਰਾਫੀ ਨਹੀਂ ਜਿੱਤ ਸਕੀ ਹੈ। ਡੂ ਪਲੇਸਿਸ ਇਸ ਸੀਜ਼ਨ ਵਿੱਚ ਹੁਣ ਤੱਕ ਦਾ ਸਭ ਤੋਂ ਵੱਧ ਸਕੋਰਰ ਹੈ। ਉਸ ਦੀ ਵੱਡੀ ਕੋਸ਼ਿਸ਼ ਦੇ ਬਾਵਜੂਦ, ਟੀਮ ਪਲੇਆਫ ਵਿੱਚ ਪਹੁੰਚਣ ਵਿੱਚ ਅਸਫਲ ਰਹੀ। ਸੋਮਵਾਰ ਨੂੰ ਆਰਸੀਬੀ ਦੁਆਰਾ ਜਾਰੀ ਇੱਕ ਵੀਡੀਓ ਵਿੱਚ ਡੁਪਲੇਸੀ ਨੇ ਕਿਹਾ, “ਮੈਂ ਬਹੁਤ ਨਿਰਾਸ਼ ਹਾਂ ਕਿ ਸਾਡਾ ਸੀਜ਼ਨ ਇੱਥੇ ਖਤਮ ਹੋ ਗਿਆ ਹੈ। ਜੇਕਰ ਅਸੀਂ ਆਪਣੇ ਪ੍ਰਦਰਸ਼ਨ 'ਤੇ ਇਮਾਨਦਾਰੀ ਨਾਲ ਨਜ਼ਰ ਮਾਰੀਏ ਤਾਂ ਅਸੀਂ ਮੁਕਾਬਲੇ 'ਚ ਸਰਵੋਤਮ ਟੀਮਾਂ 'ਚੋਂ ਇਕ ਨਹੀਂ ਸੀ।

ਉਸ ਨੇ ਕਿਹਾ, “ਅਸੀਂ ਪੂਰੇ ਸੀਜ਼ਨ ਦੌਰਾਨ ਕੁਝ ਸ਼ਾਨਦਾਰ ਪ੍ਰਦਰਸ਼ਨ ਦੇਖਣ ਲਈ ਖੁਸ਼ਕਿਸਮਤ ਰਹੇ। ਜੇਕਰ ਤੁਸੀਂ ਇੱਕ ਟੀਮ ਦੇ ਤੌਰ 'ਤੇ ਜਾਂ ਸਮੁੱਚੇ ਤੌਰ 'ਤੇ 14-15 ਮੈਚਾਂ 'ਚ ਦੇਖੀਏ ਤਾਂ ਸਾਡਾ ਪ੍ਰਦਰਸ਼ਨ ਪਲੇਆਫ 'ਚ ਪਹੁੰਚਣ ਦੇ ਲਾਇਕ ਨਹੀਂ ਸੀ। ਸ਼ੁਭਮਨ ਗਿੱਲ ਦੇ ਸੈਂਕੜੇ ਦੇ ਦਮ 'ਤੇ ਗੁਜਰਾਤ ਟਾਈਟਨਸ ਨੇ ਪੰਜ ਗੇਂਦ ਬਾਕੀ ਰਹਿੰਦਿਆਂ ਹੀ ਜਿੱਤ ਲਈ 198 ਦੌੜਾਂ ਦੇ ਟੀਚੇ ਨੂੰ ਹਾਸਲ ਕਰ ਲਿਆ ਸੀ। 

ਇਹ ਵੀ ਪੜ੍ਹੋ : ਕੋਹਲੀ ਨੇ ਇਸ ਮਾਮਲੇ 'ਚ ਕ੍ਰਿਸ ਗੇਲ ਨੂੰ ਛੱਡਿਆ ਪਿੱਛੇ, ਹਾਸਲ ਕੀਤਾ ਇਹ ਮੁਕਾਮ

ਇਸ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਵੀ ਇਸੇ ਮੈਚ 'ਚ ਸੈਂਕੜਾ ਲਗਾਇਆ ਸੀ। ਡੂ ਪਲੇਸਿਸ ਨੇ ਕਿਹਾ, ''ਇਹ (ਹਾਰ) ਦੁਖਦਾਈ ਹੈ। ਅਸੀਂ ਆਪਣੀ ਪੂਰੀ ਕੋਸ਼ਿਸ਼ ਕੀਤੀ ਪਰ ਬਦਕਿਸਮਤੀ ਨਾਲ ਜਿੱਤ ਤੋਂ ਪਿੱਛੇ ਰਹਿ ਗਏ। ਗਲੇਨ ਮੈਕਸਵੈੱਲ ਦੀ ਫਾਰਮ ਸਾਡੇ ਲਈ ਸਕਾਰਾਤਮਕ ਰਹੀ ਹੈ। ਮੇਰੀ ਅਤੇ ਕੋਹਲੀ ਦੀ ਸਾਂਝੇਦਾਰੀ ਵਿੱਚ ਨਿਰੰਤਰਤਾ ਰਹੀ। ਅਸੀਂ ਲਗਭਗ ਹਰ ਮੈਚ ਵਿੱਚ ਅਰਧ ਸੈਂਕੜੇ ਦੀ ਸਾਂਝੇਦਾਰੀ ਕੀਤੀ। ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਲਈ ਇਹ ਸੀਜ਼ਨ ਵਧੀਆ ਰਿਹਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News