ਮੈਚ ਜਿੱਤ ਕੇ ਬੋਲੇ ਪੋਲਾਰਡ- ਅਸੀਂ ਕੇਵਲ ਬੁਮਰਾਹ ''ਤੇ ਨਿਰਭਰ ਨਹੀਂ ਰਹਿ ਸਕਦੇ

Thursday, Oct 29, 2020 - 12:33 AM (IST)

ਮੈਚ ਜਿੱਤ ਕੇ ਬੋਲੇ ਪੋਲਾਰਡ- ਅਸੀਂ ਕੇਵਲ ਬੁਮਰਾਹ ''ਤੇ ਨਿਰਭਰ ਨਹੀਂ ਰਹਿ ਸਕਦੇ

ਆਬੂ ਧਾਬੀ- ਸੂਰਯਕੁਮਾਰ ਯਾਦਵ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਮੁੰਬਈ ਨੇ ਆਰ. ਸੀ. ਬੀ. ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਮੈਚ ਖਤਮ ਹੋਣ ਤੋਂ ਬਾਅਦ ਮੁੰਬਈ ਦੇ ਕਪਤਾਨ ਕਿਰੋਨ ਪੋਲਾਰਡ ਨੇ ਜਿੱਤ ਦੇ ਕਾਰਨਾਂ 'ਤੇ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਮੈਨੂੰ ਏ ਬੀ ਦਾ ਵਿਕਟ ਮਿਲਿਆ। ਅਸੀਂ ਕੇਵਲ ਬੁਮਰਾਹ 'ਤੇ ਨਿਰਭਰ ਨਹੀਂ ਰਹਿ ਸਕਦੇ ਹਾਂ ਪਰ ਅਸੀਂ ਚਾਹੁੰਦੇ ਹਾਂ ਕਿ ਹੋਰ ਖਿਡਾਰੀ ਵੀ ਅੱਗੇ ਆਉਣ ਕਿਉਂਕਿ ਇਹ ਇਕ ਟੀਮ ਗੇਮ ਹੈ। ਅਸੀਂ ਕੁਝ ਵਿਕਟਾਂ ਗੁਆ ਦਿੱਤੀਆਂ ਪਰ ਸੂਰਯਕੁਮਾਰ ਯਾਦਵ ਨੇ ਸ਼ਾਨਦਾਰ ਖੇਡ ਦਿਖਾਇਆ। ਸੋਚੋ, ਉਸ ਨੰਬਰ 'ਤੇ ਕੋਈ ਬੱਲੇਬਾਜ਼ ਕ੍ਰੀਜ਼ 'ਤੇ ਆਵੇ ਜਦੋ ਵਿਕਟ ਡਿੱਗੇ ਹੋਣ ਪਰ ਫਿਰ ਵੀ ਉਹ ਬੱਲੇਬਾਜ਼ ਉਸੇ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕਰ ਰਿਹਾ ਹੋਵੇ।

PunjabKesari
ਪੋਲਾਰਡ ਨੇ ਕਿਹਾ- ਸੂਰਯਕੁਮਾਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਉਹ ਸਾਡੇ ਲਈ ਲਗਾਤਾਰ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ। ਇਕ ਵਿਅਕਤੀ ਦੇ ਰੂਪ 'ਚ ਜੇਕਰ ਤੁਸੀਂ ਲਗਾਤਾਰ ਅਜਿਹਾ ਕਰਦੇ ਰਹੋਗੇ ਤਾਂ ਨਿਸ਼ਚਿਤ ਤੌਰ 'ਤੇ ਪੁਰਸਕਾਰ ਜਿੱਤੋਗੇ। ਮੈਂ ਹਮੇਸ਼ਾ ਉਹੀ ਕੀਤਾ ਹੈ ਜੋ ਟੀਮ ਮੇਰੇ ਤੋਂ ਕਰਵਾਉਣਾ ਚਾਹੁੰਦੀ ਹੈ। ਜੇਕਰ ਟੀਮ ਵਧੀਆ ਪ੍ਰਦਰਸ਼ਨ ਕਰਦੀ ਹੈ, ਤਾਂ ਮੈਂ ਖੁਸ਼ ਹਾਂ। ਇਹ ਟੀਮ ਦੀ ਜਿੱਤ ਹੈ, ਜਿਸ 'ਚ ਗੇਂਦਬਾਜ਼ਾਂ ਦੀ ਵੀ ਭੂਮਿਕਾ ਹੈ ਅਤੇ ਬੱਲੇਬਾਜ਼ਾਂ ਦੀ ਵੀ।

PunjabKesari


author

Gurdeep Singh

Content Editor

Related News