ਕੋਪਾ ਅਮਰੀਕਾ ਜਿੱਤਣ ਨੂੰ ਲੈ ਕੇ ਅਸੀਂ ਵਚਨਬੱਧ ਨਹੀਂ : ਨੇਮਾਰ

03/22/2019 1:50:48 AM

ਨਵੀਂ ਦਿੱਲੀ— ਬ੍ਰਾਜ਼ੀਲ ਦੀ ਰਾਸ਼ਟਰੀ ਫੁੱਟਬਾਲ ਟੀਮ ਦੇ ਕਪਤਾਨ ਨੇਮਾਰ ਨੇ ਕਿਹਾ ਕਿ ਮੇਜਬਾਨ ਹੋਣ ਦੇ ਨਾਤੇ ਬ੍ਰਾਜ਼ੀਲ ਟੀਮ ਇਸ ਸਾਲ ਕੋਪਾ ਅਮਰੀਕਾ ਖਿਤਾਬ ਜਿੱਤਣ ਨੂੰ ਲੈ ਕੇ ਵਚਨਬੱਧ ਨਹੀਂ ਹਾਂ। ਦੁਨੀਆ ਦੇ ਸਭ ਤੋਂ ਪੁਰਾਣੇ ਮਹਾਂਦੀਪ ਫੁੱਟਬਾਲ ਟੂਰਨਾਮੈਂਟ ਦਾ ਆਯੋਜਨ 14 ਜੂਨ ਤੋਂ ਸਾਓ ਪਾਓਲੋ 'ਚ ਹੋਣਾ ਹੈ। ਨੇਮਾਰ ਨੇ ਕਿਹਾ ਕੋਪਾ ਅਮਰੀਕਾ ਜਿੱਤ ਨੂੰ ਲੈ ਕੇ ਅਸੀਂ ਵਚਨਬੱਧ ਨਹੀਂ ਹਾਂ। ਹਾਂ ਘਰ 'ਚ ਖੇਡ ਰਹੇ ਹੋਣ ਦੇ ਕਾਰਨ ਦਬਾਅ ਜ਼ਿਆਦਾ ਹੁੰਦਾ ਹੈ। ਅਸੀਂ ਖਿਤਾਬ ਦੇ ਦਾਅਵੇਦਾਰ ਹੋ ਸਕਦੇ ਹਾਂ ਪਰ ਸਾਡੇ ਸਾਹਮਣੇ ਕੋਈ ਮਜ਼ਬੂਰੀ ਨਹੀਂ ਹੈ। ਨੇਮਾਰ ਹੁਣ ਬ੍ਰਾਜ਼ੀਲ 'ਚ ਹੈ ਤੇ ਸੱਜੇ ਪੈਰ ਦੀ ਸੱਟ ਤੋਂ ਉੱਭਰਣ ਲਈ ਕੋਸ਼ਿਸ਼ ਕਰ ਰਿਹਾ ਹਾਂ। ਜਨਵਰੀ 'ਚ ਪੈਰਿਸ ਸੇਂਟ ਜਰਮਨ ਦੇ ਲਈ ਖੇਡਦੇ ਹੋਏ ਸੱਟ ਲੱਗ ਗਈ ਸੀ।


Gurdeep Singh

Content Editor

Related News