ਅਸੀਂ ਹਰ ਮੈਚ ਦੇ ਨਾਲ ਸੁਧਾਰ ਕਰ ਰਹੇ ਹਾਂ : ਗੁਰਜੰਟ
Thursday, Feb 06, 2020 - 11:03 PM (IST)

ਭੁਵਨੇਸ਼ਵਰ- ਭਾਰਤੀ ਪੁਰਸ਼ ਹਾਕੀ ਟੀਮ ਦੇ ਫਾਰਵਰਡ ਗੁਰਜੰਟ ਸਿੰਘ ਨੇ ਵਿਸ਼ਵ ਦੀ ਨੰਬਰ ਇਕ ਟੀਮ ਬੈਲਜੀਅਮ ਵਿਰੁੱਧ ਐੱਫ. ਆਈ. ਐੱਚ. ਹਾਕੀ ਪ੍ਰੋ ਲੀਗ ਮੁਕਾਬਲੇ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ ਕਿ ਟੀਮ ਓਲੰਪਿਕ ਲਈ ਤਿਆਰੀ ਕਰ ਰਹੀ ਹੈ ਤੇ ਹਰ ਮੈਚ ਦੇ ਨਾਲ ਟੀਮ ਦੇ ਪ੍ਰਦਰਸ਼ਨ ਵਿਚ ਸੁਧਾਰ ਹੋ ਰਿਹਾ ਹੈ। 25 ਸਾਲਾ ਗੁਰਜੰਟ ਨੇ ਕਿਹਾ, ''ਇਹ ਸਾਡੇ ਲਈ ਬੇਹੱਦ ਮਹੱਤਵਪੂਰਨ ਸਮਾਂ ਹੈ। ਸਾਰੇ ਮੈਚ ਟੀਮ ਲਈ ਬਹੁਤ ਮਾਇਨੇ ਰੱਖਦੇ ਹਨ। ਟੀਮ ਦੇ ਸਾਰੇ ਖਿਡਾਰੀਆਂ ਵਿਚਾਲੇ ਸੰਤੁਲਨ ਕਾਫੀ ਚੰਗਾ ਹੈ ਤੇ ਸਾਡਾ ਟੀਚਾ ਹੈ ਕਿ ਟੀਮ ਆਪਣੇ ਇਸ ਪ੍ਰਦਰਸ਼ਨ ਨੂੰ ਲਗਾਤਾਰ ਜਾਰੀ ਰੱਖੇ। ਟੀਮ ਵਿਚ ਸਾਰੇ ਖਿਡਾਰੀਆਂ ਦੇ ਦਿਮਾਗ ਵਿਚ ਸਿਰਫ ਤੇ ਸਿਰਫ ਓਲੰਪਿਕ ਹੈ ਤੇ ਟੀਮ ਬਿਹਤਰ ਕਰਨ ਲਈ ਤਿਆਰੀਆਂ ਕਰ ਰਹੀ ਹੈ।''