ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ''ਚ ਲਗਾਤਾਰ ਜਿੱਤੇ 9 ਮੈਚ, ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ

Monday, Nov 13, 2023 - 12:52 PM (IST)

ਭਾਰਤ ਨੇ ਪਹਿਲੀ ਵਾਰ ਵਿਸ਼ਵ ਕੱਪ ''ਚ ਲਗਾਤਾਰ ਜਿੱਤੇ 9 ਮੈਚ, ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾਇਆ

ਸਪੋਰਟਸ ਡੈਸਕ- ਭਾਰਤ ਨੇ ਵਿਸ਼ਵ ਕੱਪ ਦੇ 45ਵੇਂ ਅਤੇ ਲੀਕ ਰਾਊਂਡ ਦੇ ਆਖਰੀ ਮੈਚ 'ਚ ਨੀਦਰਲੈਂਡ ਨੂੰ 160 ਦੌੜਾਂ ਨਾਲ ਹਰਾ ਦਿੱਤਾ। ਟੀਮ ਇੰਡੀਆ ਨੇ ਦੀਵਾਲੀ ਮੌਕੇ ਪ੍ਰਸ਼ੰਸਕਾਂ ਨੂੰ ਜਿੱਤਾ ਦਾ ਤੋਹਫਾ ਦਿੱਤਾ। ਬੇਂਗਲੁਰੂ ਦੇ ਐੱਮ. ਚਿਨਾਸਵਾਮੀ ਸਟੇਡੀਅਮ 'ਚ ਭਾਰਤੀ ਖਿਡਾਰੀਆਂ ਨੇ ਬੈਟ ਅਤੇ ਗੇਂਦ ਨਾਲ ਕਮਾਲ ਦਿਖਾਇਆ। ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 410 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਅਤੇ ਕੇ.ਐੱਲ. ਰਾਹੁਲ ਸੈਂਕੜਾ ਲਗਾਉਣ 'ਚ ਕਾਮਯਾਬ ਰਹੇ। ਜਵਾਬ 'ਚ ਨੀਦਰਲੈਂਡ ਦੀ ਟੀਮ 250 ਦੌੜਾਂ ਹੀ ਬਣਾ ਸਕੀ। ਉਨ੍ਹਾਂ ਨੂੰ 160 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਵਿਸ਼ਵ ਕੱਪ ਕੁਆਲੀਫਾਇਰ ਜਿੱਤ ਕੇ ਆਈ ਨੀਦਰਲੈਂਡ ਨੇ ਇਸ ਵਿਸ਼ਪ ਕੱਪ 'ਚ ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕੀਤਾ ਪਰ ਉਹ ਪੁਆਇੰਟ ਟੇਬਲ 'ਚ 9 ਮੈਂਚਾਂ 'ਚੋਂ ਦੋ ਜਿੱਤ ਅਤੇ 7 ਹਾਰ ਦੇ ਨਾਲ 10ਵੇਂ ਸਥਾਨ 'ਤੇ ਰਹੀ। 

ਕ੍ਰਿਕਟ ਵਿਸ਼ਪ ਕੱਪ 2023 'ਚ ਟੀਮ ਇੰਡੀਆ ਦਾ ਪ੍ਰਦਰਸ਼ਨ 

ਆਸਟ੍ਰੇਲੀਆ ਵਿਰੁੱਧ ਜਿੱਤ (6 ਵਿਕਟਾਂ ਨਾਲ) 
ਅਫਗਾਨਿਸਤਾਨ ਵਿਰੁੱਧ ਜਿੱਤ (8 ਵਿਕਟਾਂ ਨਾਲ)
ਪਾਕਿਸਤਾਨ ਵਿਰੁੱਧ ਜਿੱਤ (7 ਵਿਕਟਾਂ ਨਾਲ)
ਬੰਗਲਾਦੇਸ਼ ਵਿਰੁੱਧ ਜਿੱਤ (7 ਵਿਕਟਾਂ ਨਾਲ)
ਨਿਊਜ਼ੀਲੈਂਡ ਵਿਰੁੱਧ ਜਿੱਤ (4 ਵਿਕਟਾਂ ਨਾਲ)
ਇੰਗਲੈਂਡ ਵਿਰੁੱਧ ਜਿੱਤ (100 ਦੌੜਾਂ ਨਾਲ)
ਸ਼੍ਰੀਲੰਕਾ ਵਿਰੁੱਧ ਜਿੱਤ (302 ਦੌੜਾਂ ਨਾਲ)
ਦੱਖਣੀ ਅਫਰੀਕਾ ਵਿਰੁੱਧ ਜਿੱਤ (243 ਦੌੜਾਂ ਨਾਲ)
ਨੀਦਰਲੈਂਡਜ਼ ਵਿਰੁੱਧ ਜਿੱਤ (160 ਦੌੜਾਂ ਨਾਲ)

ਭਾਰਤੀ ਟੀਮ ਨੇ ਲੀਗ ਮੈਚਾਂ ਦੇ ਪਹਿਲੇ 5 ਮੁਕਾਬਲਿਆਂ 'ਚ ਪਹਿਲਾਂ ਗੇਂਦਬਾਜ਼ੀ ਕੀਤੀ ਸੀ ਜਿੱਥੇ ਉਹ ਵੱਡੀ ਜਿੱਤ ਦਰਜ ਕਰਨ 'ਚ ਸਫਲ ਰਹੀ। ਉਥੇ ਹੀ ਲੀਗ ਮੈਚਾਂ ਦੇ ਆਖਰੀ ਚਾਰ ਮੁਕਾਬਲਿਆਂ 'ਚ ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹਰੇਕ ਟੀਮ ਨੂੰ 100 ਤੋਂ ਵੱਧ ਦੌੜਾਂ ਨਾਲ ਹਰਾਇਆ। ਟੀਮ ਇੰਡੀਆ ਨੇ ਸ਼੍ਰੀਲੰਕਾ ਨੂੰ 302 ਦੌੜਾਂ ਨਾਲ ਹਰਾਇਆ ਜੋ ਕਿ ਵਿਸ਼ਵ ਕੱਪ 'ਚ ਉਸਦੀ ਸਭ ਤੋਂ ਵੱਡੀ ਜਿੱਤ ਹੈ। 

ਮੈਚ ਦੇ ਮੁੱਖ ਆਕਰਸ਼ਣ

- ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼ੁਭਮਨ ਗਿਲ ਅਤੇ ਸੂਰਿਆਕੁਮਾਰ ਯਾਦਵ ਨੇ ਗੇਂਦਬਾਜ਼ੀ ਕੀਤੀ। ਵਿਰਾਟ ਕੋਹਲੀ ਨੇ ਨੀਦਰਲੈਂਡ ਦੇ ਕਪਤਾਨ ਸਕਾਟ ਐਡਵਰਡ ਦੀ ਵਿਕਟ ਝਟਕਾਈ। ਕੋਹਲੀ ਨੇ 3 ਓਵਰਾਂ 'ਚ 13 ਦੌੜਾਂ ਦੇ ਕੇ 1 ਵਿਕੇਟ ਲਈ। ਰੋਹਿਤ ਸ਼ਰਮਾ 48ਵੇਂ ਓਵਰ 'ਚ ਗੇਂਦਬਾਜ਼ੀ ਕਰਨ ਆਏ ਅਤੇ ਤੇਜਾ ਦੀ ਵਿਕਟ ਲੈ ਕੇ ਨੀਦਰਲੈਂਡ ਦੀ ਪਾਰੀ 250 ਦੌੜਾਂ 'ਤੇ ਸਿਮੇਟ ਦਿੱਤੀ। 

- ਮੈਚ ਦੌਰਾਨ ਕੈਚ ਫੜ੍ਹਦੇ ਹੋਏ ਮੁਹੰਮਦ ਸਿਰਾਜ ਦੇ ਗਲੇ 'ਤੇ ਲੱਗੀ ਗੇਂਦ। ਸਾਹ ਵਾਲੀ ਨਾੜੀ 'ਤੇ ਗੇਂਦ ਲੱਗਣ ਕਾਰਨ ਉਹ ਠੀਕ ਢੰਗ ਨਾਲ ਸਾਹ ਨਹੀਂ ਲੈ ਪਾ ਰਹੇ ਸਨ। ਉਹ ਪਵੇਲੀਅਨ ਪਰਤ ਗਏ ਪਰ ਕੁਝ ਓਵਰਾਂ ਤੋਂ ਬਾਅਦ ਹੀ ਠੀਕ ਹੋ ਕੇ ਮੈਦਾਨ 'ਤੇ ਵਾਪਸ ਆ ਗਏ। 

- ਕੇ.ਐੱਲ. ਰਾਹੁਲ ਭਾਰਤ ਵੱਲੋਂ ਵਿਸ਼ਵ ਕੱਪ 'ਚ ਸਭ ਤੋਂ ਤੇਜ਼ ਸੈਂਕੜਾ ਲਗਾਉਣ ਵਾਲੇ ਬੱਲੇਬਾਜ਼ ਬਣ ਗਏ। ਉਨ੍ਹਾਂ ਨੇ 62 ਗੇਂਦਾਂ 'ਚ ਸੈਂਕੜਾ ਲਗਾਇਆ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਹੀ ਅਫਗਾਨਿਸਤਾਨ ਦੇ ਵਿਰੁੱਧ 63 ਗੇਂਦਾਂ 'ਤੇ ਸੈਂਕੜਾ ਲਗਾਇਆ ਸੀ। 


ਅਜਿਹੀ ਰਹੀ ਭਾਰਤੀ ਟੀਮ ਦੀ ਪਾਰੀ

ਭਾਰਤੀ ਟੀਮ ਨੇ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਬਦੌਲਤ ਪਹਿਲੀ ਵਿਕਟ ਲਈ 100 ਦੌੜਾਂ ਜੋੜੀਆਂ ਸਨ। ਸ਼ੁਭਮਨ 51 ਦੌੜਾਂ ਬਣਾ ਕੇ ਆਊਟ ਹੋ ਗਏ। ਦੂਜੇ ਪਾਸੇ 'ਤੇ ਵਿਰਾਟ ਕੋਹਲੀ ਦੇ ਨਾਲ ਰੋਹਿਤ ਸ਼ਰਮਾ ਨੇ ਚੰਗੇ ਸ਼ਾਟ ਲਗਾਏ। ਇਸ ਦੌਰਾਨ ਵਿਰਾਟ ਨੇ ਵਿਸ਼ਵ ਕੱਪ ਵਿੱਚ 7 ਵਾਰ 50 ਤੋਂ ਵੱਧ ਦੌੜਾਂ ਦੇ ਸਚਿਨ ਤੇਂਦੁਲਕਰ ਅਤੇ ਸ਼ਾਕਿਬ ਅਲ ਹਸਨ ਦੇ ਰਿਕਾਰਡ ਦੀ ਬਰਾਬਰੀ ਵੀ ਕੀਤੀ। ਇਸ ਦੇ ਨਾਲ ਹੀ ਰੋਹਿਤ ਕਪਤਾਨ ਵਜੋਂ ਵਿਸ਼ਵ ਕੱਪ ਵਿੱਚ 500 ਤੋਂ ਵੱਧ ਦੌੜਾਂ ਬਣਾਉਣ ਵਾਲੇ ਪਹਿਲੇ ਭਾਰਤੀ ਕਪਤਾਨ ਬਣ ਗਏ ਹਨ। ਕਪਤਾਨ ਰੋਹਿਤ ਸ਼ਰਮਾ (61 ਦੌੜਾਂ), ਸ਼ੁਭਮਨ ਗਿੱਲ (51 ਦੌੜਾਂ) ਅਤੇ ਵਿਰਾਟ ਕੋਹਲੀ (51 ਦੌੜਾਂ) ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਰੋਹਿਤ ਅਤੇ ਵਿਰਾਟ ਦੀਆਂ ਵਿਕਟਾਂ ਡਿੱਗਣ ਤੋਂ ਬਾਅਦ ਸ਼੍ਰੇਅਸ ਅਈਅਰ ਅਤੇ ਕੇ.ਐੱਲ. ਰਾਹੁਲ ਨੇ ਸਕੋਰ ਬੋਰਡ ਨੂੰ ਮਜ਼ਬੂਤ ​​ਕੀਤਾ। ਭਾਰਤੀ ਟੀਮ ਨੇ ਆਖਰੀ 10 ਓਵਰਾਂ ਵਿੱਚ 122 ਦੌੜਾਂ ਜੋੜੀਆਂ, ਜਿਸ ਨਾਲ ਇਹ ਟੂਰਨਾਮੈਂਟ ਵਿੱਚ 400 ਤੋਂ ਵੱਧ ਦੌੜਾਂ ਬਣਾਉਣ ਵਾਲੀ ਦੱਖਣੀ ਅਫਰੀਕਾ ਅਤੇ ਨਿਊਜ਼ੀਲੈਂਡ ਤੋਂ ਬਾਅਦ ਤੀਜੀ ਟੀਮ ਬਣ ਗਈ।


author

Rakesh

Content Editor

Related News