WC 2023 ENG vs NZ : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਦਿੱਤਾ 283 ਦੌੜਾਂ ਦਾ ਟੀਚਾ

Thursday, Oct 05, 2023 - 05:40 PM (IST)

WC 2023 ENG vs NZ : ਇੰਗਲੈਂਡ ਨੇ ਨਿਊਜ਼ੀਲੈਂਡ ਨੂੰ ਦਿੱਤਾ 283 ਦੌੜਾਂ ਦਾ ਟੀਚਾ

ਸਪੋਰਟਸ ਡੈਸਕ- ਕ੍ਰਿਕਟ ਵਰਲਡ ਕੱਪ 2023 ਦਾ ਪਹਿਲਾ ਮੈਚ ਅੱਜ ਇੰਗਲੈਂਡ ਤੇ ਨਿਊਜ਼ੀਲੈਂਡ ਦਰਮਿਆਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਪਹਿਲਾਂ ਬੱਲੇਬਾਜ਼ੀ ਕਰਨ ਆਈ ਇੰਗਲੈਂਡ ਦੀ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਗੁਆ ਕੇ 282 ਦੌੜਾਂ ਬਣਾਈਆਂ ਤੇ ਨਿਊਜ਼ੀਲੈਂਡ ਨੂੰ ਜਿੱਤ ਲਈ 283 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਲਈ ਜੋ ਰੂਟ ਨੇ 77 ਦੌੜਾਂ, ਜੋਸ ਬਟਲਰ ਨੇ 43 ਦੌੜਾਂ, ਜੌਨੀ ਬੇਅਰਸਟੋ ਨੇ 33 ਦੌੜਾਂ, ਹੈਰੀ ਬਰੁੱਕ ਨੇ 25 ਦੌੜਾਂ, ਲਿਆਮ ਲਿਵਿੰਗਸਟੋਨ ਨੇ 20 ਦੌੜਾਂ, ਡੇਵਿਡ ਮਲਾਨ ਨੇ 14 ਦੌੜਾਂ, ਮੋਈਨ ਅਲੀ ਨੇ 11 ਦੌੜਾਂ ਬਣਾਈਆਂ। ਨਿਊਜ਼ੀਲੈਂਡ ਲਈ ਟ੍ਰੇਂਟ ਬੋਲਟ ਨੇ 1, ਮੈਟ ਹੈਨਰੀ ਨੇ 3, ਮਿਸ਼ੇਲ ਸੈਂਟਰਨ 2, ਰਚਿਨ ਰਵਿੰਦਰਾ ਨੇ 1 ਤੇ ਗਲੇਨ ਫਿਲਿਪਸ ਨੇ 2 ਵਿਕਟਾਂ ਲਈਆਂ।

ਆਓ ਜਾਣਦੇ ਹਾਂ ਮੈਚ ਤੋਂ ਪਹਿਲਾਂ ਕੁਝ ਜ਼ਰੂਰੀ ਗੱਲਾਂ-

ਹੈੱਡ ਟੂ ਹੈੱਡ
ਕੁੱਲ ਮੈਚ- 95
ਇੰਗਲੈਂਡ- 44 ਜਿੱਤਾਂ
ਨਿਊਜ਼ੀਲੈਂਡ- 44 ਜਿੱਤਾਂ
ਟਾਈ- 3
ਕੋਈ ਨਤੀਜਾ ਨਹੀਂ- 4

ਇਹ ਵੀ ਪੜ੍ਹੋ : ਗੂਗਲ 'ਤੇ ਵੀ ਚੜ੍ਹਿਆ ਕ੍ਰਿਕਟ ਦਾ ਖ਼ੁਮਾਰ, ਵਿਸ਼ਵ ਕੱਪ ਦੇ ਆਗਾਜ਼ 'ਤੇ ਬਣਾਇਆ ਅਨੋਖਾ ਡੂਡਲ

ਮੌਸਮ
ਦੇਸ਼ ਦੇ ਕਈ ਇਲਾਕਿਆਂ 'ਚ ਬਾਰਿਸ਼ ਹੋ ਰਹੀ ਹੈ। ਹਾਲਾਂਕਿ ਵੀਰਵਾਰ (5 ਅਕਤੂਬਰ) ਨੂੰ ਅਹਿਮਦਾਬਾਦ ਵਿੱਚ ਮੀਂਹ ਦੀ ਸੰਭਾਵਨਾ ਨਹੀਂ ਹੈ। ਇਸ ਦੀ ਬਜਾਏ ਸ਼ਹਿਰ ਵਿੱਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ, ਜੋ ਰਾਤ ਦੇ ਸਮੇਂ ਹੌਲੀ-ਹੌਲੀ 28 ਡਿਗਰੀ ਸੈਲਸੀਅਸ ਤੱਕ ਡਿੱਗ ਜਾਵੇਗਾ।

ਇਹ ਵੀ ਪੜ੍ਹੋ : ਭਾਰਤੀ ਪੁਰਸ਼ ਕਬੱਡੀ ਟੀਮ ਦੀ ਚੀਨੀ ਤਾਈਪੇ 'ਤੇ 50-27 ਨਾਲ ਧਮਾਕੇਦਾਰ ਜਿੱਤ, ਸੈਮੀਫਾਈਨਲ 'ਚ ਬਣਾਈ ਥਾਂ 

ਸੰਭਾਵਿਤ ਪਲੇਇੰਗ 11

ਇੰਗਲੈਂਡ : ਜੌਨੀ ਬੇਅਰਸਟੋ, ਡੇਵਿਡ ਮਲਾਨ, ਜੋ ਰੂਟ, ਬੇਨ ਸਟੋਕਸ/ਹੈਰੀ ਬਰੂਕ, ਜੋਸ ਬਟਲਰ (ਕਪਤਾਨ, ਵਿਕਟਕੀਪਰ), ਲਿਆਮ ਲਿਵਿੰਗਸਟੋਨ, ​​ਮੋਇਨ ਅਲੀ, ਸੈਮ ਕੁਰਾਨ, ਕ੍ਰਿਸ ਵੋਕਸ, ਆਦਿਲ ਰਾਸ਼ਿਦ, ਮਾਰਕ ਵੁੱਡ।

ਨਿਊਜ਼ੀਲੈਂਡ: ਡੇਵੋਨ ਕੌਨਵੇ, ਵਿਲ ਯੰਗ, ਡੇਰਿਲ ਮਿਸ਼ੇਲ, ਟਾਮ ਲੈਥਮ (ਕਪਤਾਨ, ਵਿਕਟਕੀਪਰ), ਗਲੇਨ ਫਿਲਿਪਸ, ਜਿੰਮੀ ਨੀਸ਼ਮ/ਰਚਿਨ ਰਵਿੰਦਰਾ, ਮਿਸ਼ੇਲ ਸੈਂਟਨਰ, ਈਸ਼ ਸੋਢੀ, ਮੈਟ ਹੈਨਰੀ, ਟ੍ਰੇਂਟ ਬੋਲਟ, ਲਾਕੀ ਫਰਗੂਸਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

Tarsem Singh

Content Editor

Related News