ਵਾਟਲਿੰਗ ਦੇ ਅਜੇਤੂ ਅਰਧ ਸੈਂਕੜੇ ਨੇ ਸੰਭਾਲਿਆ ਨਿਊਜ਼ੀਲੈਂਡ ਨੂੰ

Friday, Aug 16, 2019 - 08:25 PM (IST)

ਵਾਟਲਿੰਗ ਦੇ ਅਜੇਤੂ ਅਰਧ ਸੈਂਕੜੇ ਨੇ ਸੰਭਾਲਿਆ ਨਿਊਜ਼ੀਲੈਂਡ ਨੂੰ

ਗਾਲੇ— ਵਿਕਟਕੀਪਰ ਬੀਜੇ ਵਾਟਲਿੰਗ ਨੇ ਸਾਹਸੀ ਬੱਲੇਬਾਜ਼ੀ ਕਰਦਿਆਂ ਅਜੇਤੂ 63 ਦੌੜਾਂ ਬਣਾ ਕੇ ਨਿਊਜ਼ੀਲੈਂਡ ਨੂੰ ਸ਼੍ਰੀਲੰਕਾ ਵਿਰੁੱਧ ਇਥੇ ਚੱਲ ਰਹੇ ਦੂਜੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਸੰਕਟ ਵਿਚੋਂ ਬਾਹਰ ਕਰ ਕੇ ਦੂਜੀ ਪਾਰੀ ਵਿਚ 7 ਵਿਕਟਾਂ 'ਤੇ 195 ਦੌੜਾਂ ਤਕ ਪਹੁੰਚਾ ਦਿੱਤਾ।

PunjabKesari
ਨਿਊਜ਼ੀਲੈਂਡ ਕੋਲ ਹੁਣ 177 ਦੌੜਾਂ ਦੀ ਬੜ੍ਹਤ ਹੈ ਅਤੇ ਉਸਦੀਆਂ 3 ਵਿਕਟਾਂ ਬਾਕੀ ਹਨ। ਨਿਊਜ਼ੀਲੈਂਡ ਨੇ ਦੂਜੀ ਪਾਰੀ ਵਿਚ ਇਕ ਸਮੇਂ ਆਪਣੀਆਂ 6 ਵਿਕਟਾਂ ਸਿਰਫ 124 ਦੌੜਾਂ 'ਤੇ ਗੁਆ ਦਿੱਤੀਆਂ ਸਨ ਪਰ ਵਾਟਲਿੰਗ ਨੇ 138 ਗੇਂਦਾਂ 'ਤੇ 5 ਚੌਕਿਆਂ ਦੀ ਮਦਦ ਨਾਲ ਅਜੇਤੂ 63 ਦੌੜਾਂ ਦੀ ਜੁਝਾਰੂ ਪਾਰੀ ਖੇਡ ਕੇ ਆਪਣੀ ਟੀਮ ਨੂੰ ਕੁਝ ਹੱਦ ਤਕ ਸੰਕਟ ਵਿਚੋਂ ਬਾਹਰ ਕੱਢ ਦਿੱਤਾ।  ਇਸ ਤੋਂ ਪਹਿਲਾਂ ਸ਼੍ਰੀਲੰਕਾ ਨੇ 7 ਵਿਕਟਾਂ 'ਤੇ 227 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਸੀ ਅਤੇ ਉਸਦੀ ਪਹਿਲੀ ਪਾਰੀ 267 ਦੌੜਾਂ 'ਤੇ ਖਤਮ ਹੋਈ। ਸ਼੍ਰੀਲੰਕਾ ਨੂੰ ਪਹਿਲੀ ਪਾਰੀ ਵਿਚ ਸਿਰਫ 18 ਦੌੜਾਂ ਦੀ ਬੜ੍ਹਤ ਮਿਲੀ ਸੀ।


author

Gurdeep Singh

Content Editor

Related News