ਵੀਡੀਓ ਦੇਖਕੇ ਆਸਟਰੇਲੀਆ ਦੌਰੇ ਦੀ ਤਿਆਰੀ ਕਰ ਰਿਹਾ ਹਾਂ : ਸ਼ਮੀ

Monday, Nov 12, 2018 - 10:34 PM (IST)

ਵੀਡੀਓ ਦੇਖਕੇ ਆਸਟਰੇਲੀਆ ਦੌਰੇ ਦੀ ਤਿਆਰੀ ਕਰ ਰਿਹਾ ਹਾਂ : ਸ਼ਮੀ

ਕੋਲਕਾਤਾ— ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਸੋਮਵਾਰ ਨੂੰ ਕਿਹਾ ਕਿ ਮੈਂ ਆਪਣੇ ਵਿਰੋਧੀ ਦੀ ਵੀਡੀਓ ਦੇਖ ਕੇ ਆਸਟਰੇਲੀਆ ਵਿਰੁੱਧ ਹੋਣ ਵਾਲੀ ਸੀਰੀਜ਼ ਦੀ ਤਿਆਰੀ ਕਰ ਰਹੇ ਹਨ। ਭਾਰਤੀ ਤੇਜ਼ ਗੇਂਦਬਾਜ਼ਾਂ ਨੇ ਇੰਗਲੈਂਡ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਬੱਲੇਬਾਜ਼ ਨਹੀਂ ਚੱਲ ਸਕੇ ਸਨ ਤੇ ਟੀਮ ਨੂੰ 1-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਮੀ ਨੇ ਕਿਹਾ ਜਿੱਥੇ ਤੱਕ ਤੇਜ਼ ਗੇਂਦਬਾਜ਼ਾਂ ਦਾ ਸਵਾਲ ਹੈ ਜੋ ਅਸੀਂ ਇੰਗਲੈਂਡ 'ਚ ਵਧੀਆ ਪ੍ਰਦਰਸ਼ਨ ਕੀਤਾ ਸੀ।

PunjabKesari
ਅਸੀਂ ਆਸਟਰੇਲੀਆ ਖਿਲਾਫ ਸੀਰੀਜ਼ ਦੀ ਤਿਆਰੀ ਕਰ ਰਹੇ ਹਾਂ ਤੇ ਕਈ ਤਰ੍ਹਾਂ ਦੇ ਵੀਡੀਓ ਦੇਖ ਰਹੇ ਹਾਂ। ਉਨ੍ਹਾਂ ਨੇ ਕਿਹਾ ਸਾਡੀ ਰਣਨੀਤੀ ਜਿੰਨੀ ਸੰਭਵ ਹੋਵੇ ਇਸ ਸੀਰੀਜ਼ 'ਤੇ ਧਿਆਨ ਦੇਣ ਦਾ ਹੈ ਕਿਉਂਕਿ ਸਾਡੇ ਵਿਰੋਧੀ ਬਹੁਤ ਮਜ਼ਬੂਤ ਹਨ. ਅਸੀਂ ਆਪਣੀ ਲੈਂਥ ਠੀਕ ਕਰਨ ਦੇ ਲਈ ਕਰਾਂਗੇ। ਸ਼ਮੀ ਨੇ ਸਟੀਵ ਸਮਿਥ ਤੇ ਡੇਵਿਡ ਵਾਰਨਰ ਦੀ ਗੈਰ ਮੌਜੂਦਗੀ ਦੇ ਵਾਰੇ 'ਚ ਕਿਹਾ ਕਿ ਜੇਕਰ ਉਹ ਨਹੀਂ ਖੇਡਦੇ ਹਾਂ ਤਾਂ ਉਨ੍ਹਾਂ ਦੀ ਟੀਮ ਕਮਜ਼ੋਰ ਹੋਵੇਗੀ ਪਰ ਆਖਰ 'ਚ ਆਪਣੀ ਰਣਨੀਤੀ ਦੇ ਹਿਸਾਬ ਨਾਲ ਚੱਲਣਾ ਹੁੰਦਾ ਹੈ ਤੇ ਆਪਣੇ ਮਜ਼ਬੂਤ ਪੱਖਾਂ 'ਤੇ ਕੰਮ ਕਰਨਾ ਹੁੰਦਾ ਹੈ।


Related News