ਵਸੀਮ ਅਕਰਮ ਨੂੰ ਉਮੀਦ, ਪਾਕਿਸਤਾਨ ਨੂੰ ਨਿਊਜ਼ੀਲੈਂਡ ਖਿਲਾਫ ਮਿਲੇਗੀ ਜਿੱਤ

06/25/2019 2:57:31 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਵਸੀਮ ਅਕਰਮ ਨੇ ਕਪਤਾਨ ਸਰਫਰਾਜ਼ ਅਹਿਮਦ ਨੂੰ ਸਲਾਹ ਦਿੱਤੀ ਹੈ ਕਿ ਉਹ ਨਿਊਜ਼ੀਲੈਂਡ ਖਿਲਾਫ ਆਪਣੀ ਟੀਮ 'ਚ ਕਿਸੇ ਤਰ੍ਹਾਂ ਦਾ ਬਦਲਾਅ ਨਾ ਕਰੇ। ਦੱਖਣੀ ਅਫਰੀਕਾ ਨੂੰ ਪਿਛਲੇ ਮੁਕਾਬਲੇ 'ਚ 49 ਦੌੜਾਂ ਨਾਲ ਹਰਾ ਕੇ ਪਾਕਿਸਤਾਨ ਨੇ ਸੈਮੀਫਾਈਨਲ 'ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰਖਿਆ। ਅਕਰਮ ਨੇ ਇਹ ਵੀ ਉਮੀਦ ਕੀਤੀ ਕਿ ਪਾਕਿਸਤਾਨ ਦੀ ਟੀਮ ਨਿਊਜ਼ੀਲੈਂਡ ਦੀ ਟੀਮ ਖਿਲਾਫ 1992 ਦੇ ਪ੍ਰਦਰਸ਼ਨ ਨੂੰ ਦੁਹਰਾ ਸਕੇਗੀ। ਉਸ ਵਰਲਡ ਕੱਪ 'ਚ ਵੀ ਨਿਊਜ਼ੀਲੈਂਡ ਦੀ ਟੀਮ ਇਕ ਵੀ ਮੈਚ ਨਹੀਂ ਹਾਰੀ ਸੀ ਅਤੇ ਪਾਕਿਸਤਾਨ ਨੇ ਉਸ ਨੂੰ ਕ੍ਰਾਈਸਟਚਰਚ 'ਚ 7 ਵਿਕਟਾਂ ਨਾਲ ਹਰਾਇਆ।
PunjabKesari
ਖਬਰਾਂ ਮੁਤਾਬਕ ਅਕਰਮ ਨੇ ਦੱਸਿਆ, ''ਉਹ 1992 'ਚ ਵੀ ਸਾਡਾ ਸਾਹਮਣਾ ਕਰਨ ਤੋਂ ਪਹਿਲਾਂ ਅਜੇਤੂ ਸੀ ਅਤੇ ਫਿਰ ਅਸੀਂ ਮੈਚ ਜਿੱਤਿਆ। ਉਹ ਇਸ ਵਾਰ ਵੀ ਇਕ ਵੀ ਮੈਚ ਨਹੀਂ ਹਾਰੇ ਅਤੇ ਉਮੀਦ ਕਰਦੇ ਹਾਂ ਕਿ ਅਸੀਂ ਉਸ ਪ੍ਰਦਰਸ਼ਨ ਨੂੰ ਦੋਹਰਾ ਸਕਾਂਗੇ। ਪਰ ਅਜਿਹਾ ਕਰਨ ਲਈ ਲੜਕਿਆਂ ਨੂੰ ਆਪਣਾ ਸਰਵਸ੍ਰੇਸ਼ਠ ਦੇਣਾ ਹੋਵੇਗਾ।'' ਅਕਰਮ ਨੇ ਕਿਹਾ, ''ਪਿਛਲੇ ਮੈਚ 'ਚ ਜਿੱਤ ਦਰਜ ਕਰਨ ਵਾਲੀ ਟੀਮ 'ਚ ਕੋਈ ਬਦਲਾਅ ਕਰਨ ਦੀ ਜ਼ਰੂਰਤ ਨਹੀਂ ਹੈ।'' ਉਹ ਇਹ ਵੀ ਚਾਹੁੰਦੇ ਹਨ ਕਿ ਪਾਕਿਸਤਾਨ ਆਪਣੀ ਫੀਲਡਿੰਗ ਨੂੰ ਬਿਹਤਰ ਕਰੇ, ਖਾਸ ਕਰਕੇ ਕੋਚਿੰਗ ਜੋ ਇਸ ਪੂਰੇ ਟੂਰਨਾਮੈਂਟ 'ਚ ਬਹੁਤ ਖਰਾਬ ਰਹੀ ਹੈ। ਪਾਕਿਸਤਾਨ ਨੇ ਅਜੇ ਤਕ 6 ਮੈਚਾਂ 'ਚ ਕੁਲ 14 ਕੈਚ ਫੜੇ ਹਨ। ਅਕਰਮ ਨੇ ਕਿਹਾ, ''ਅਸੀਂ ਟੂਰਨਾਮੈਂਟ 'ਚ 14 ਕੈਚ ਫੜੇ ਹਨ। ਵਰਲਡ ਕੱਪ 'ਚ ਕੈਚ ਛੱਡਣ ਦੀ ਲਿਸਟ 'ਚ ਅਸੀਂ ਚੋਟੀ 'ਤੇ ਹਾਂ ਜੋ ਇਕ ਚੰਗਾ ਸੰਕੇਤ ਨਹੀਂ ਹੈ। ਇਹ ਕੋਈ ਨਵੀਂ ਸਮੱਸਿਆ ਨਹੀਂ ਹੈ, ਪਰ ਸਾਨੂੰ ਇਸ ਦਾ ਹੱਲ ਕੱਢਣਾ ਹੋਵੇਗਾ।''


Tarsem Singh

Content Editor

Related News