ਪਾਕਿਸਤਾਨ ਦੇ ਵਸੀਮ ਅਕਰਮ ਦਾ ਭਾਰਤ ਦੇ ਨਾਂ ਸੰਦੇਸ਼, ਜਾਣੋ ਟਵੀਟ ''ਚ ਕੀ ਕਿਹਾ

Thursday, Feb 28, 2019 - 01:51 PM (IST)

ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਪੁਲਵਾਮਾ 'ਚ 14 ਫਰਵਰੀ ਨੂੰ ਹੋਏ ਅੱੱਤਵਾਦੀ ਹਮਲੇ ਦੇ ਬਾਅਦ ਤੋਂ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦਾ ਮਾਹੌਲ ਚਲ ਰਿਹਾ ਹੈ। ਇਸ ਅੱਤਵਾਦੀ ਹਮਲੇ 'ਚ 40 ਸੀ.ਆਰ.ਪੀ.ਐੱਫ. ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ ਬਾਅਦ ਤੋਂ ਲਗਾਤਾਰ ਦੇਸ਼ 'ਚ ਪਾਕਿਸਤਾਨ ਦੇ ਬਾਈਕਾਟ ਦੀ ਮੰਗ ਚਲ ਰਹੀ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਸੀ। ਇਸ ਹਮਲੇ ਦੇ 12 ਦਿਨਾਂ ਬਾਅਦ ਭਾਰਤ ਨੇ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਕੈਂਪ 'ਤੇ ਏਅਰ ਸਟ੍ਰਾਈਕ ਕੀਤੀ, ਜਿਸ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਮਾਹੌਲ ਹੋਰ ਗਰਮ ਹੋ ਗਿਆ ਹੈ। ਅਜਿਹੇ 'ਚ ਪਾਕਿਸਤਾਨ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਭਾਰਤ ਤੋਂ ਇਕ ਅਪੀਲ ਕੀਤੀ ਹੈ।

ਭਾਰਤ ਅਤੇ ਪਾਕਿਸਤਾਨ ਵਿਚਾਲੇ ਚਲ ਰਹੇ ਇਸ ਤਣਾਅ ਨੂੰ ਦੇਖਦੇ ਹੋਏ ਵਸੀਮ ਅਕਰਮ ਨੇ ਇਕ ਟਵੀਟ ਕੀਤਾ ਹੈ। ਇਸ ਟਵੀਟ 'ਚ ਵਸੀਮ ਅਕਰਮ ਨੇ ਭਾਰਤ ਦੇ ਨਾਂ ਇਕ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ ਹੈ, ''ਮੈਂ ਭਰੇ ਦਿਲ ਨਾਲ ਤੁਹਾਨੂੰ ਕਹਿ ਰਿਹਾ ਹਾਂ ਕਿ ਭਾਰਤ, ਪਾਕਿਸਤਾਨ ਤੁਹਾਡਾ ਦੁਸ਼ਮਨ ਨਹੀਂ ਹੈ। ਤੁਹਾਡਾ ਦੁਸ਼ਮਨ ਸਾਡਾ ਦੁਸ਼ਮਨ ਹੈ। ਕਿੰਨਾ ਖੂਨ ਵਹਾਉਣ ਦੇ ਬਾਅਦ ਅਸੀਂ ਇਹ ਗੱਲ ਸਮਝਾਂਗੇ ਕਿ ਅਸੀਂ ਦੋਵੇਂ ਇਕ ਹੀ ਲੜਾਈ ਲੜ ਰਹੇ ਹਾਂ। ਜੇਕਰ ਸਾਨੂੰ ਅੱਤਵਾਦ ਨੂੰ ਹਰਾਉਣਾ ਹੈ ਤਾਂ ਸਾਨੂੰ ਗਲੇ ਮਿਲਣਾ ਹੋਵੇਗਾ।'' ਇਸ ਟਵੀਟ ਦੇ ਨਾਲ ਵਸੀਮ ਅਕਰਮ ਨੇ ਹੈਸ਼ਟੈਗ ਦਿੱਤਾ ਹੈ #TogetherWeWin #NoToWar
PunjabKesari
ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਦਾਖਲ ਹੋ ਕੇ ਅੱਤਵਾਦੀ ਪਨਾਹਗਾਹਾਂ ਨੂੰ ਢਹਿ-ਢੇਰੀ ਕਰਨ ਦੀ ਹਵਾਈ ਫੌਜ ਦੀ ਕਾਰਵਾਈ ਦੇ ਬਾਅਦ ਪਾਕਿਸਤਾਨ ਨੇ ਬੁੱਧਵਾਰ ਨੂੰ ਭਾਰਤੀ ਖੇਤਰ 'ਚ ਦਾਖਲ ਹੋਣ ਦੀ ਕੋਸ਼ਿਸ ਕੀਤੀ ਹੈ। ਪਰ ਸਮਰਥ ਭਾਰਤੀ ਹਵਾਈ ਫੌਜ ਨੇ ਪਲਟਵਾਰ ਕਰਦੇ ਹੋਏ ਨਾ ਸਿਰਫ ਉਨ੍ਹਾਂ ਨੂੰ ਕੁਝ ਮਿੰਟਾਂ 'ਚ ਖਦੇੜ ਦਿੱਤਾ ਸਗੋਂ ਉਸ ਦੇ ਇਕ ਲੜਾਕੂ ਜਹਾਜ਼ ਨੂੰ ਵੀ ਮਾਰ ਮੁਕਾਇਆ। ਹਾਲਾਂਕਿ, ਕਾਰਵਾਈ 'ਚ ਭਾਰਤ ਦਾ ਵੀ ਕਿ ਮਿਗ-21 ਹਵਾਈ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਪਾਇਲਟ ਨੂੰ ਪਾਕਿਸਤਾਨ ਨੇ ਹਿਰਾਸਤ 'ਚ ਲੈ ਲਿਆ ਹੈ।


Tarsem Singh

Content Editor

Related News