ਪਿਛਲੇ ਕੁਝ ਸਮੇਂ ''ਚ ਦਬਾਅ ਕਾਰਨ ਖੇਡ ਦਾ ਆਨੰਦ ਨਹੀਂ ਮਾਣ ਰਹੀ ਸੀ : ਹਰਮਨਪ੍ਰੀਤ ਕੌਰ

Friday, Jul 08, 2022 - 07:10 PM (IST)

ਪਿਛਲੇ ਕੁਝ ਸਮੇਂ ''ਚ ਦਬਾਅ ਕਾਰਨ ਖੇਡ ਦਾ ਆਨੰਦ ਨਹੀਂ ਮਾਣ ਰਹੀ ਸੀ : ਹਰਮਨਪ੍ਰੀਤ ਕੌਰ

ਕੋਲੰਬੋ- ਭਾਰਤ ਦੀ ਵਨ-ਡੇ ਤੇ ਟੀ20 ਕੌਮਾਂਤਰੀ ਕਪਤਾਨ ਹਰਮਨਪ੍ਰੀਤ ਕੌਰ ਨੇ ਵਰਤਮਾਨ ਸਮੇਂ 'ਚ ਆਪਣੀ ਚੰਗੀ ਫਾਰਮ ਦਾ ਸਿਹਰਾ 'ਖ਼ੁਦ ਨਾਲ ਕੀਤੀ ਗਈ ਗੱਲਬਾਤ' ਨੂੰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਹੁਣ ਉਹ ਮੈਦਾਨ 'ਤੇ ਖੇਡ ਦਾ ਆਨੰਦ ਮਾਣਨ ਲੱਗੀ ਹੈ। ਉਨ੍ਹਾਂ ਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਹੁਣ ਉਸ ਕੋਲ ਕਦੀ ਵੀ ਗੇਂਦਬਾਜ਼ੀ ਕਰਨ ਦੀ 'ਆਜ਼ਾਦੀ' ਹੈ ਜੋ ਪਹਿਲਾਂ ਟੀਮ ਦੀ ਰਣਨੀਤੀ ਤੇ ਗੇਮ ਪਲਾਨ ਦੇ ਤਹਿਤ ਸੰਭਵ ਨਹੀਂ ਸੀ।

ਸ਼੍ਰੀਲੰਕਾ ਦੇ ਵਿਰੁੱਧ 2-1 ਨਾਲ ਜਿੱਤੀ ਟੀ20 ਕੌਮਾਂਤਰੀ ਸੀਰੀਜ਼ 'ਚ ਮਹੱਤਵਪੂਰਨ ਯੋਗਦਾਨ ਦੇਣ ਦੇ ਬਾਅਦ ਹਰਮਨਪ੍ਰੀਤ ਨੇ ਤਿੰਨ ਵਨ-ਡੇ ਮੈਚਾਂ 'ਚ ਕੁਲ 119 ਦੌੜਾਂ ਬਣਾਈਆਂ। ਇਸ 'ਚ ਤੀਜੇ ਮੈਚ 'ਚ 88 ਗੇਂਦਾਂ 'ਤੇ 75 ਦੌੜਾਂ ਦੀ ਮੈਚ ਜੇਤੂ ਪਾਰੀ ਸ਼ਾਮਲ ਸੀ ਜਿਸ ਨਾਲ ਭਾਰਤ ਨੇ ਬਤੌਰ ਆਲ ਟਾਈਮ ਕਪਤਾਨ ਉਨ੍ਹਾਂ ਦੇ ਕਾਰਜਕਾਲ ਦੀ ਪਹਿਲੀ ਵਨ-ਡੇ ਸੀਰੀਜ਼ ਨੂੰ ਕਲੀਨ ਸਵੀਪ ਕੀਤਾ। ਟੀ20 ਕੌਮਾਂਤਰੀ ਸੀਰੀਜ਼ ਦੀ ਤਰ੍ਹਾਂ ਵਨ-ਡੇ ਸੀਰੀਜ਼ 'ਚ ਵੀ ਕਪਤਾਨ ਪਲੇਅਰ ਆਫ ਦੀ ਸੀਰੀਜ਼ ਚੁਣੀ ਗਈ। ਇਹ ਕਬੂਲ ਕਰਦੇ ਹੋਏ ਕਿ ਪਿਛਲੇ ਕੁਝ ਸਮੇਂ ਤੋਂ ਉਹ ਖੇਡ ਦਾ ਆਨੰਦ ਨਹੀਂ ਲੈ ਰਹੀ ਸੀ, ਹਰਮਨਪ੍ਰੀਤ ਨੇ ਦੱਸਿਆ ਕਿ ਉਹ ਖ਼ੁਸ਼ ਹੈ ਕਿ ਇਸ ਦੌਰੇ 'ਤੇ ਉਨ੍ਹਾਂ ਦੀਆਂ ਸਾਰੀਆਂ ਯੋਜਨਾਵਾਂ ਸਫਲ ਹੋਈਆਂ ਹਨ।

ਹਰਮਨਪ੍ਰੀਤ ਨੇ ਕਿਹਾ, 'ਮੇਰੇ ਲਈ ਇਹ ਮਹੱਤਵਪੂਰਨ ਹੈ ਕਿ ਮੈਂ ਹਰ ਪਲ ਦਾ ਆਨੰਦ ਮਾਣਾ। ਪਿਛਲੇ ਕੁਝ ਸਮੇਂ 'ਚ ਆਨੰਦ ਨਹੀਂ ਮਾਣ ਸਕੀ ਸੀ ਕਿਉਂਕਿ ਮੈਂ ਬਹੁਤ ਦਬਾਅ ਬਣਾ ਲਿਆ ਸੀ ਜੋ ਕਿਸੇ ਦੇ ਨਾਲ ਹੋ ਸਕਦਾ ਹੈ। ਮੈਂ ਉਸ ਦੌਰ 'ਚੋਂ ਗੁਜ਼ਰ ਰਹੀ ਸੀ। ਪਰ ਹੁਣ ਮੈਂ ਮਜ਼ੇ ਕਰਨ ਦਾ ਪਲਾਨ ਬਣਾਇਆ ਹੈ। ਮੈਚ ਦੀ ਸਥਿਤੀ ਜੋ ਵੀ ਹੋਵੇ, ਮੈਂ ਕ੍ਰੀਜ਼ 'ਤੇ ਖੜ੍ਹੀ ਹੋ ਕੇ ਟੀਮ ਨੂੰ ਯੋਗਦਾਨ ਦੇਵਾਂਗੀ। ਪਿਛਲੇ ਕੁਝ ਮਹੀਨਿਆਂ ਤੋਂ ਮੈਂ ਇਹੋ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।'

ਉਨ੍ਹਾਂ ਨੇ ਅੱਗੇ ਕਿਹਾ, 'ਨਾਲ ਹੀ ਟੀਮ ਦੇ ਖੇਡਣ ਦੇ ਅੰਦਾਜ਼ ਨੂੰ ਦੇਖ ਕੇ ਮੈ ਹੋਰ ਜ਼ਿਆਦਾ ਖ਼ੁਸ਼ ਹੋਰ ਰਹੀ ਹਾਂ। ਮੈਂ ਸਾਡੇ ਤੇਜ਼ ਗੇਂਦਬਾਜ਼ਾਂ ਨੂੰ ਮੌਕੇ ਦੇਣਾ ਚਾਹੁੰਦੀ ਸੀ ਤੇ ਮੈਨੂੰ ਖ਼ੁਸ਼ੀ ਹੈ ਕਿ ਉਨ੍ਹਾਂ ਦੇਵੇਂ ਹੱਥਾਂ ਨਾਲ ਇਸ ਮੌਕੇ ਨੂੰ ਸਵੀਕਾਰ ਕੀਤਾ। ਸ਼ੁਰੂਆਤੀ ਓਵਰਾਂ 'ਚ ਅਸੀਂ ਹਮੇਸ਼ਾ ਸਪਿਨਰਾਂ ਦੇ ਨਿਰਭਰ ਕਰਦੇ ਸੀ ਪਰ ਉਨ੍ਹਾਂ ਨੇ ਜ਼ਿੰਮੇਵਾਰੀ ਲਈ ਤੇ ਨਤੀਜੇ ਤੁਹਾਡੇ ਸਾਹਮਣੇ ਹਨ। ਹੁਣ ਪਲਾਨ ਸਫਲ ਹੁੰਦੇ ਹਨ, ਬਹੁਤ ਮਜ਼ਾ ਆਉਂਦਾ ਹੈ। ਸ਼ਾਇਦ ਇਹੋ ਕਾਰਨ ਸੀ ਕਿ ਮੈਂ ਖ਼ੁਸ਼ ਸੀ ਕਿਉਂਕਿ ਸਾਰਾ ਕੁਝ ਸਾਡੀਆਂ ਯੋਜਨਾਵਾਂ ਦੇ ਮੁਤਾਬਕ ਚਲ ਰਿਹਾ ਸੀ।'


author

Tarsem Singh

Content Editor

Related News