ਸੱਟ ਕਾਰਨ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਨਿਰਾਸ਼ ਸੀ : ਅਕਸ਼ਰ ਪਟੇਲ

Saturday, Dec 02, 2023 - 08:48 PM (IST)

ਸੱਟ ਕਾਰਨ ਵਿਸ਼ਵ ਕੱਪ ’ਚੋਂ ਬਾਹਰ ਹੋਣ ਤੋਂ ਨਿਰਾਸ਼ ਸੀ : ਅਕਸ਼ਰ ਪਟੇਲ

ਰਾਏਪੁਰ,  (ਭਾਸ਼ਾ)– ਭਾਰਤੀ ਸਪਿਨਰ ਅਕਸ਼ਰ ਪਟੇਲ ਨੇ ਮੰਨਿਆ ਕਿ ਜ਼ਖ਼ਮੀ ਹੋਣ ਕਾਰਨ ਵਨ ਡੇ ਵਿਸ਼ਵ ਕੱਪ ਵਿਚੋਂ ਬਾਹਰ ਹੋਣ ਤੋਂ ਉਹ ਨਿਰਾਸ਼ ਸੀ ਤੇ ਇਸ ਤੋਂ ਉੱਭਰਨ ਵਿਚ ਉਸ ਨੂੰ ਇਕ ਹਫਤੇ ਦਾ ਸਮਾਂ ਲੱਗਾ। ਇਸ 29 ਸਾਲਾ ਖਿਡਾਰੀ ਨੂੰ ਵਿਸ਼ਵ ਕੱਪ ਲਈ ਭਾਰਤੀ ਟੀਮ ਵਿਚ ਚੁਣਿਆ ਗਿਆ ਸੀ ਪਰ ਏਸ਼ੀਆ ਕੱਪ ਦੌਰਾਨ ਉਹ ਜ਼ਖ਼ਮੀ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਬਾਹਰ ਹੋਣਾ ਪਿਆ। ਉਸਦੀ ਜਗ੍ਹਾ ਆਰ. ਅਸ਼ਵਿਨ ਨੂੰ ਵਿਸ਼ਵ ਕੱਪ ਦੀ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ।

ਅਕਸ਼ਰ ਨੇ ਇੱਥੇ ਆਸਟਰੇਲੀਆ ਵਿਰੁੱਧ ਚੌਥੇ ਟੀ-20 ਤੋਂ ਬਾਅਦ ਕਿਹਾ,‘‘ਨਿਸ਼ਚਿਤ ਤੌਰ ’ਤੇ ਇਸ ਨਾਲ ਕਿਸੇ ਨੂੰ ਵੀ ਨਿਰਾਸ਼ਾ ਹੁੰਦੀ। ਵਿਸ਼ਵ ਕੱਪ ਭਾਰਤ ਵਿਚ ਹੋ ਰਿਹਾ ਸੀ ਪਰ ਮੈਂ ਜ਼ਖ਼ਮੀ ਹੋ ਗਿਆ। ਸ਼ੁਰੂਆਤ ਦੇ ਕੁਝ ਦਿਨਾਂ ਤਕ ਮੈਂ ਇਸ ਦੇ ਬਾਰੇ ਵਿਚ ਸੋਚ ਰਿਹਾ ਸੀ ਕਿ ਸੱਟ ਕਾਰਨ ਮੈਂ ਨਹੀਂ ਖੇਡ ਸਕਿਆ।

ਇਹ ਵੀ ਪੜ੍ਹੋ : ਪਾਕਿਸਤਾਨੀ ਕ੍ਰਿਕਟ ਟੀਮ ਦੀ ਸ਼ਰੇਆਮ ਬੇਇੱਜ਼ਤੀ, ਆਸਟ੍ਰੇਲੀਆ ਪੁੱਜਦੇ ਹੀ ਹੋਇਆ ਇਹ ਹਾਲ

ਟੀਮ ਚੰਗਾ ਪ੍ਰਦਰਸ਼ਨ ਕਰ ਰਹੀ ਸੀ, ਇਸ ਲਈ 5-10 ਦਿਨਾਂ ਬਾਅਦ ਮੈਂ ਫਿਰ ਤੋਂ ਅਭਿਆਸ ਸ਼ੁਰੂ ਕਰ ਦਿੱਤਾ ਪਰ ਜਦੋਂ ਤੁਸੀਂ ਸੱਟ ਕਾਰਨ ਬਾਹਰ ਹੋ ਜਾਂਦੇ ਹੋ ਤੇ ਉਨ੍ਹਾਂ 5-10 ਦਿਨਾਂ ਵਿਚ ਕੁਝ ਵੀ ਨਹੀਂ ਕਰ ਸਕਦੇ ਤਾਂ ਤੁਹਾਨੂੰ ਬੁਰਾ ਲੱਗਦਾ ਹੈ। ਇਸ ਤੋਂ ਬਾਅਦ ਮੈਂ ਆਪਣੇ ਪੁਰਾਣੇ ਰੋਜ਼ਾਨਾ ਦੇ ਕੰਮ ਸ਼ੁਰੂ ਕਰ ਦਿੱਤੇ ਸਨ।’’

ਉਸ ਨੇ ਕਿਹਾ, ‘‘ਮੈਂ ਨਿਰਾਸ਼ ਸੀ ਪਰ ਅਜਿਹਾ ਸੱਟ ਕਾਰਨ ਹੋਇਆ ਸੀ। ਇਸ ’ਤੇ ਕਿਸੇ ਦਾ ਕੰਟਰੋਲ ਨਹੀਂ ਹੈ। ਇਹ ਖੇਡ ਦਾ ਹਿੱਸਾ ਹੈ।’’ਉਸ ਨੇ ਕਿਹਾ,‘‘ਜੇਕਰ ਤੁਸੀਂ ਜ਼ਖ਼ਮੀ ਹੋਣ ਕਾਰਨ ਕੁਝ ਸਮੇਂ ਲਈ ਕੌਮਾਂਤਰੀ ਕ੍ਰਿਕਟ ਵਿਚੋਂ ਬਾਹਰ ਰਹਿ ਕੇ ਵਾਪਸੀ ਕਰਦੇ ਹੋ ਤਾਂ ਤੁਸੀਂ ਖੁਦ ਨੂੰ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਸ ਦੇ ਨਾਲ ਹੀ ਤੁਹਾਨੂੰ ਆਪਣੇ ਸਰੀਰ ਦਾ ਵੀ ਧਿਆਨ ਰੱਖਣਾ ਪੈਂਦਾ ਹੈ, ਇਸ ਲਈ ਮੈਂ ਇਕ ਸਮੇਂ ਵਿਚ ਇਕ ਮੈਚ ’ਤੇ ਹੀ ਧਿਆਨ ਦਿੰਦਾ ਹਾਂ।’’

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News