ਕਪਤਾਨੀ ''ਤੇ ਲੱਗੀ ਉਮਰ ਭਰ ਦੀ ਪਾਬੰਦੀ ਹਟਾਉਣਾ ਚਾਹੁੰਦੇ ਨੇ ਵਾਰਨਰ , ਕ੍ਰਿਕਟ ਆਸਟ੍ਰੇਲੀਆ ਨਾਲ ਕਰਨਗੇ ਗੱਲ
Sunday, Aug 21, 2022 - 03:27 PM (IST)
ਸਿਡਨੀ— ਡੇਵਿਡ ਵਾਰਨਰ ਨੇ ਐਤਵਾਰ ਨੂੰ ਕਿਹਾ ਕਿ ਉਹ ਉਸ 'ਤੇ ਲਗਾਈ ਗਈ ਕਪਤਾਨੀ ਦੀ ਪਾਬੰਦੀ ਹਟਾਉਣ ਲਈ ਕ੍ਰਿਕਟ ਆਸਟ੍ਰੇਲੀਆ ਨਾਲ ਗੱਲਬਾਤ ਕਰਨ ਲਈ ਤਿਆਰ ਹਨ । ਦੱਖਣੀ ਅਫਰੀਕਾ ਵਿੱਚ 2018 ਵਿੱਚ ਗੇਂਦ ਨਾਲ ਛੇੜਛਾੜ ਦੇ ਇੱਕ ਕਾਂਡ ਤੋਂ ਬਾਅਦ ਤਤਕਾਲੀ ਕਪਤਾਨ ਸਟੀਵ ਸਮਿਥ ਨੂੰ ਕਪਤਾਨੀ ਤੋਂ ਹਟਾ ਦਿੱਤਾ ਗਿਆ ਸੀ ਅਤੇ ਸਟੀਵ ਸਮਿਥ 'ਤੇ ਦੋ ਸਾਲਾਂ ਲਈ ਆਸਟਰੇਲੀਆ ਦੀ ਨੁਮਾਇੰਦਗੀ ਕਰਨ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਸਹਿਵਾਗ ਦੇ ਇੰਟਰਨੈਸ਼ਨਲ ਸਕੂਲ 'ਚ 8 ਸਾਲ ਦੇ ਬੱਚੇ ਨਾਲ ਬਦਫੈਲੀ, ਮਾਮਲਾ ਦਰਜ
ਦੂਜੇ ਪਾਸੇ ਵਾਰਨਰ ਨੂੰ ਹੋਰ ਸਖ਼ਤ ਸਜ਼ਾ ਦਿੱਤੀ ਗਈ ਅਤੇ ਉਸ 'ਤੇ ਉਮਰ ਭਰ ਲਈ ਕਪਤਾਨੀ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਮੌਜੂਦਾ ਟੈਸਟ ਕਪਤਾਨ ਪੈਟ ਕਮਿੰਸ ਸਮੇਤ ਕਈ ਸਾਬਕਾ ਅਤੇ ਮੌਜੂਦਾ ਖਿਡਾਰੀਆਂ ਨੇ ਵਾਰਨਰ ਦੀ ਉਮਰ ਭਰ ਦੀ ਪਾਬੰਦੀ ਹਟਾਉਣ ਦੀ ਅਪੀਲ ਕੀਤੀ ਹੈ। ਵਾਰਨਰ ਨੇ ਕਿਹਾ, 'ਇਸ ਮਾਮਲੇ 'ਚ ਕੋਈ ਗੱਲਬਾਤ ਹੋਈ ਹੀ ਨਹੀਂ । ਮੈਂ ਕਈ ਵਾਰ ਕਿਹਾ ਹੈ ਕਿ ਹੁਣ ਇਹ ਬੋਰਡ 'ਤੇ ਨਿਰਭਰ ਕਰਦਾ ਹੈ ਕਿ ਉਹ ਇਸ ਮਾਮਲੇ ਵਿਚ ਮੇਰੇ ਨਾਲ ਗੱਲਬਾਤ ਕਰੇ। ਜੇਕਰ ਬੋਰਡ ਆਪਣੇ ਦਰਵਾਜ਼ੇ ਖੋਲ੍ਹਦਾ ਹੈ ਤੇ ਫਿਰ ਮੈਂ ਉਨ੍ਹਾਂ ਨਾਲ ਬੈਠ ਕੇ ਇਸ ਮਾਮਲੇ 'ਤੇ ਚਰਚਾ ਕਰ ਸਕਦਾ ਹਾਂ।'
ਇਹ ਵੀ ਪੜ੍ਹੋ : ਭਾਰਤ ਦੇ ਸਾਬਕਾ ਸਟਾਰ ਫੁੱਟਬਾਲਰ ਸਮਰ 'ਬਦਰੂ' ਬੈਨਰਜੀ ਦਾ ਦਿਹਾਂਤ, ਓਲੰਪਿਕ 'ਚ ਲੈ ਚੁੱਕੇ ਸਨ ਹਿੱਸਾ
ਵਾਰਨਰ, ਸਮਿਥ ਅਤੇ ਕੈਮਰਨ ਬੈਨਕ੍ਰਾਫਟ 'ਤੇ ਗੇਂਦ ਨਾਲ ਛੇੜਛਾੜ ਮਾਮਲੇ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ਲਈ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਥੋੜ੍ਹੇ ਸਮੇਂ ਲਈ ਪਾਬੰਦੀ ਲਗਾਈ ਗਈ ਸੀ। ਵਾਰਨਰ ਅਤੇ ਸਮਿਥ 'ਤੇ ਇਕ ਸਾਲ ਦੀ ਪਾਬੰਦੀ ਲਗਾਈ ਗਈ ਸੀ ਜਦਕਿ ਬੈਨਕ੍ਰਾਫਟ 'ਤੇ ਨੌਂ ਮਹੀਨਿਆਂ ਦੀ ਪਾਬੰਦੀ ਲਗਾਈ ਗਈ ਸੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।