SRH vs RCB : ਵਾਰਨਰ ਨੇ ਦੱਸਿਆ ਮੈਚ ਦਾ ਟਰਨਿੰਗ ਪੁਆਇੰਟ, ਕਿੱਥੇ ਹੋਈ ਸਾਡੇ ਤੋਂ ਗਲਤੀ
Tuesday, Sep 22, 2020 - 01:17 AM (IST)
ਦੁਬਈ - ਸਨਰਾਈਜ਼ਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਲਈ ਆਈ. ਪੀ. ਐੱਲ. 2020 ਦਾ ਸ਼ੁਰੂਆਤੀ ਮੁਕਾਬਲਾ ਚੰਗਾ ਨਹੀਂ ਗਿਆ। ਪਹਿਲੇ ਹੀ ਮੈਚ ਵਿਚ ਉਨ੍ਹਾਂ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ, ਹੈਦਰਾਬਾਦ ਦੀ ਇਕ ਸਮੇਂ ਸਥਿਤੀ ਚੰਗੀ ਸੀ ਪਰ ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਵਾਪਸੀ ਕਰਦੇ ਹੋਏ ਹੈਦਰਾਬਾਦ ਨੂੰ ਪਿੱਛੇ ਸੁੱਟ ਦਿੱਤਾ। ਮੈਚ ਖਤਮ ਹੋਣ 'ਤੇ ਵਾਰਨਰ ਨੇ ਹਾਰ ਦੇ ਕਾਰਨਾਂ 'ਤੇ ਸਮੀਖਿਆ ਕੀਤੀ। ਉਨ੍ਹਾਂ ਆਖਿਆ ਕਿ ਮੈਨੂੰ ਯਾਦ ਨਹੀਂ ਹੈ ਕਿ ਪਿਛਲੀ ਵਾਰ ਮੈਂ ਇਸ ਤਰ੍ਹਾਂ ਨਾਲ ਆਊਟ ਹੋਇਆ ਸੀ। ਇਸ ਖੇਡ ਵਿਚ 4 ਚੀਜ਼ਾਂ ਹੋਈਆਂ ਹਨ ਜੋ ਮੈਂ ਪਹਿਲਾਂ ਕਦੇ ਨਹੀਂ ਦੇਖੀਆਂ। ਮਿਸ਼ੇਲ ਵਿਚ ਬਹੁਤ ਸਾਹਸ ਸੀ ਕਿ ਉਹ ਉਥੇ ਜਾਵੇ ਅਤੇ ਕੋਸ਼ਿਸ਼ ਕਰੇ। ਇਹ ਉਸ ਦੇ ਲਈ ਬਹੁਤ ਚੰਗਾ ਨਹੀਂ ਲੱਗਦਾ, ਉਸ ਦੇ ਪੈਰ ਵਿਚ ਕੋਈ ਭਾਰ ਨਹੀਂ ਪਾ ਸਕਦਾ। ਉਮੀਦ ਹੈ ਕਿ ਇਹ ਬਹੁਤ ਬੁਰਾ ਨਹੀਂ ਹੈ, ਇਹ ਉਸ ਦੇ ਲਈ ਕਾਫੀ ਦਰਦਨਾਕ ਸੀ।
ਵਾਰਨਰ ਨੇ ਅੱਗੇ ਆਖਿਆ ਕਿ ਅਸੀਂ ਰਨ ਚੇਜ਼ ਕਰਨਾ ਸੀ ਅਤੇ ਅਸੀਂ ਜਾਣਦੇ ਸੀ ਕਿ ਸਾਨੂੰ ਆਖਿਰ ਵਿਚ ਗੇਂਦਬਾਜ਼ਾਂ 'ਤੇ ਅਟੈਕ ਕਰਨਾ ਹੋਵੇਗਾ। ਚਾਹਲ ਦਾ ਆਖਰੀ ਓਵਰ ਉਥੋਂ ਟਰਨਿੰਗ ਪੁਆਇੰਟ ਸੀ। ਸਾਨੂੰ ਡ੍ਰਾਇੰਗ ਰੂਮ 'ਤੇ ਵਾਪਸ ਜਾਣਾ ਹੋਵੇਗਾ, ਅਸੀਂ ਸਪੱਸ਼ਟ ਰੂਪ ਤੋਂ ਅੱਜ ਜੋ ਹੋਇਆ ਉਸ ਨੂੰ ਠੀਕ ਨਹੀਂ ਕਰ ਸਕਦੇ ਪਰ ਸਾਨੂੰ ਅਬੂ ਧਾਬੀ ਵਿਚ ਆਪਣੀ ਅਗਲੀ ਖੇਡ ਤੋਂ ਪਹਿਲਾਂ ਵਾਪਸੀ ਅਤੇ ਸਖਤ ਮਿਹਨਤ ਕਰਨੀ ਹੋਵੇਗੀ। ਗੱਲ ਕਰਨ ਦੇ ਕਈ ਪੁਆਇੰਟ ਹਨ ਪਰ ਲੋਕਾਂ ਨੂੰ ਪਤਾ ਹੈ ਕਿ ਉਨ੍ਹਾਂ ਨੂੰ ਕੀ ਕਰਨਾ ਹੈ। ਭਾਰਤੀ ਕ੍ਰਿਕਟ ਲਈ ਰੋਮਾਂਚਕ ਸਮੇਂ ਅਤੇ ਮੈਂ ਇਹ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦਾ ਕਿ ਨੌਜਵਾਨ ਖਿਡਾਰੀ ਕੀ ਕਰਦੇ ਹਨ।