ਵਾਰਨਰ ਪੂਰੀ ਤਰ੍ਹਾਂ ਖੁੱਲਕੇ ਨਹੀਂ ਖੇਡ ਰਿਹਾ : ਸਟੀਵ
Monday, Jun 17, 2019 - 09:44 PM (IST)

ਲੰਡਨ— ਆਸਟਰੇਲੀਆ ਦੇ ਸਾਬਕਾ ਕਪਤਾਨ ਸਟੀਵ ਵਾਅ ਦਾ ਮੰਨਣਾ ਹੈ ਕਿ ਮੌਜੂਦਾ ਵਿਸ਼ਵ ਕੱਪ 'ਚ 'ਦੂਜੇ ਗਿਅਰ' 'ਚ ਬੱਲੇਬਾਜ਼ੀ ਕਰ ਰਹੇ ਹਨ ਤੇ ਉਨ੍ਹਾਂ ਨੇ ਅਜੇ ਤਕ ਆਪਣੀ ਫਰਾਰੀ ਨਹੀਂ ਕੱਢੀ ਹੈ। ਵਾਰਨਰ ਨੇ ਵਿਸ਼ਵ ਕੱਪ 'ਚ ਹੁਣ ਤਕ 2 ਅਰਧ ਸੈਂਕੜੇ ਤੇ ਇਕ ਸੈਂਕੜਾ ਲਗਾਇਆ ਹੈ ਪਰ ਵਾਅ ਨੇ ਕਿਹਾ ਕਿ ਇਸ ਧਮਾਕੇਦਾਰ ਬੱਲੇਬਾਜ਼ ਨੇ ਆਪਣੀ ਗਤੀ ਨਹੀਂ ਫੜ੍ਹੀ ਹੈ ਤੇ ਵਿਸ਼ਵ ਕੱਪ ਦਾ ਸੈਮੀਫਾਈਨਲ ਇਸ ਦੇ ਲਈ ਠੀਕ ਪਲੇਟਫਾਰਮ ਹੋਵੇਗਾ।
ਵਾਅ ਨੇ ਆਈ. ਸੀ. ਸੀ. ਦੇ ਕਾਲਮ 'ਚ ਲਿਖਿਆ ਆਸਟਰੇਲੀਆ ਦਾ ਸਾਹਮਣਾ ਕਰਨ ਵਾਲੀਆਂ ਟੀਮਾਂ ਨੂੰ ਇਸ ਚੁਣੌਤੀ ਨਾਲ ਵੀ ਸਾਹਮਣਾ ਕਰਨਾ ਹੋਵੇਗਾ ਕਿ ਵਾਰਨਰ ਨੇ ਅਜੇ ਤਕ ਆਪਣੀ ਫਰਾਰੀ ਨਹੀਂ ਕੱਢੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਅਜੇ ਦੂਜੇ ਗਿਅਰ 'ਚ ਬੱਲੇਬਾਜ਼ੀ ਕਰ ਰਹੇ ਹਨ ਤੇ ਠੀਕ ਸਮੇਂ ਦਾ ਇੰਤਜ਼ਾਰ ਕਰ ਰਹੇ ਹਨ। ਸੈਮੀਫਾਈਨਲ ਉਸ ਦੇ ਲਈ ਆਪਣੇ ਹੁਨਰ ਨੂੰ ਪਰਖਣ ਦਾ ਵਧੀਆ ਪਲੇਟਫਾਰਮ ਹੋਵੇਗਾ।