ਵਾਰਨਰ ਨੇ ਵਰਲਡ ਕੱਪ 2019 'ਚ ਪੂਰੀਆਂ ਕੀਤੀਆਂ 500 ਦੌੜਾਂ, ਤੋੜ ਸਕਦੇ ਹਨ ਸਚਿਨ ਦਾ ਰਿਕਾਰਡ

Wednesday, Jun 26, 2019 - 10:16 AM (IST)

ਵਾਰਨਰ ਨੇ ਵਰਲਡ ਕੱਪ 2019 'ਚ ਪੂਰੀਆਂ ਕੀਤੀਆਂ 500 ਦੌੜਾਂ, ਤੋੜ ਸਕਦੇ ਹਨ ਸਚਿਨ ਦਾ ਰਿਕਾਰਡ

ਸਪੋਰਟਸ ਡੈਸਕ— ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਆਈ. ਸੀ. ਸੀ. ਵਰਲਡ ਕੱਪ-2019 'ਚ 500 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ ਹਨ। ਉਹ ਇਸ ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹੈ ਅਤੇ ਉਹ ਵਰਲਡ ਕੱਪ ਦੇ ਕਿਸੇ ਇਕ ਫਾਰਮੇਟ 'ਚ ਭਾਰਤ ਦੇ ਸਚਿਨ ਤੇਂਦੁਲਕਰ ਦੁਆਰਾ ਬਣਾਏ ਗਏ 673 ਦੌੜਾਂ ਦੇ ਰਿਕਾਰਡ ਨੂੰ ਤੋੜ ਸਕਦੇ ਹਨ।  ਸਚਿਨ ਨੇ 2003 ਵਰਲਡ ਕੱਪ 'ਚ ਇਹ ਕੀਰਤੀਮਾਨ ਬਣਾਇਆ ਸੀ।

PunjabKesari

ਵਾਰਨਰ ਨੇ ਮੰਗਲਵਾਰ ਨੂੰ ਇੰਗਲੈਂਡ ਦੇ ਨਾਲ ਲਾਡਰਸ ਸਟੇਡੀਅਮ 'ਚ ਜਾਰੀ ਮੁਕਾਬਲੇ 'ਚ 53 ਦੌੜਾਂ ਦੀ ਪਾਰੀ ਦੇ ਦੌਰਾਨ ਇਹ ਮੁਕਾਮ ਹਾਸਲ ਕੀਤਾ। ਵਾਰਨਰ ਨੇ ਇਸ ਵਰਲਡ ਕਪ 'ਚ ਦੋ ਸੈਂਕੜੇ ਤੇ ਤਿੰਨ ਅਰਧ ਸੈਂਕੜੇ ਲਗਾਏ ਹਨ। ਵਾਰਨਰ ਨੇ ਸੱਤ ਮੈਚਾਂ ਦੀ ਸੱਤ ਪਾਰੀਆਂ 'ਚ ਇਕ ਵਾਰ ਨਾਬਾਦ ਰਹਿੰਦੇ ਹੋਏ 500 ਦੌੜਾਂ ਬਣਾਏ ਹਨ। ਉਨ੍ਹਾਂ ਦਾ ਟਾਪ ਸਕੋਰ 166 ਦੌੜਾਂ ਦਾ ਰਿਹਾ ਹੈ ਤੇ ਉਨ੍ਹਾਂ ਦਾ ਔਸਤ 83.33 ਦਾ ਹੈ। ਵਾਰਨਰ ਨੇ ਹੁਣ ਤੱਕ ਕੁੱਲ 46 ਚੌਕੇ ਤੇ ਛੇ ਛੱਕੇ ਲਗਾਏ ਹਨ।

PunjabKesari

ਸਚਿਨ ਨੇ 2003 ਵਰਲਡ ਕੱਪ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਂਦੇ ਹੋਏ ਗੋਲਡਨ ਬੈਟ ਅਵਾਰਡ ਜਿੱਤਿਆ ਸੀ। ਉਸ ਸਾਲ ਭਾਰਤ ਸੌਰਵ ਗਾਂਗੁਲੀ ਦੀ ਕਪਤਾਨੀ 'ਚ ਫਾਈਨਲ 'ਚ ਪਹੁੰਚਾਇਆ ਸੀ ਪਰ ਫਾਈਨਲ 'ਚ ਉਸ ਨੂੰ ਆਸਟਰੇਲੀਆ ਦੇ ਹੱਥਾਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।


Related News