ਵਾਰਨਰ ਨੇ ਸੁਪਰ ਕਿੰਗਜ਼ ਵਿਰੁੱਧ ਹਾਰ ਦੀ ਲਈ ਜ਼ਿੰਮੇਵਾਰੀ
Thursday, Apr 29, 2021 - 12:43 AM (IST)
ਨਵੀਂ ਦਿੱਲੀ- ਸਨਰਾਈਜਰਜ਼ ਹੈਦਰਾਬਾਦ ਦੇ ਕਪਤਾਨ ਡੇਵਿਡ ਵਾਰਨਰ ਨੇ ਇੰਡੀਅਨ ਪ੍ਰੀਮੀਅਰ ਲੀਗ 'ਚ ਬੁੱਧਵਾਰ ਨੂੰ ਇੱਥੇ ਚੇਨਈ ਸੁਪਰ ਕਿੰਗਜ਼ ਦੇ ਵਿਰੁੱਧ ਸੱਤ ਵਿਕਟਾਂ ਦੀ ਹਾਰ ਦੀ ਜ਼ਿੰਮੇਦਾਰੀ ਲੈਂਦੇ ਹੋਏ ਸਵੀਕਾਰ ਕੀਤਾ ਕਿ ਉਨ੍ਹਾਂ ਨੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ। ਸਨਰਾਈਜਰਜ਼ ਦੇ 172 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੁਪਰ ਕਿੰਗਜ਼ ਨੇ ਰੂਤੁਰਾਜ ਗਾਇਕਵਾੜ (44 ਗੇਂਦਾਂ 'ਚ 75 ਦੌੜਾਂ, 12 ਚੌਕੇ) ਤੇ ਫਾਫ ਡੂ ਪਲੇਸਿਸ (38 ਗੇਂਦਾਂ 'ਚ 56 ਦੌੜਾਂ, 6 ਚੌਕੇ, ਇਕ ਛੱਕਾ) ਦੇ ਵਿਚ ਪਹਿਲੇ ਵਿਕਟ ਦੀ 129 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 18.3 ਓਵਰ 'ਚ ਤਿੰਨ ਵਿਕਟ 'ਤੇ 173 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਸਨਰਾਈਜਰਜ਼ ਲਈ ਮਨੀਸ਼ ਪਾਂਡੇ ਨੇ 46 ਗੇਂਦਾਂ ’ਚ 5 ਚੌਕਿਆਂ ਅਤੇ 1 ਛੱਕੇ ਨਾਲ 61 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਵਾਰਨਰ (57 ਦੌੜਾਂ) ਦੇ ਨਾਲ ਦੂਜੇ ਵਿਕਟ ਲਈ 106 ਦੌੜਾਂ ਦੀ ਸਾਂਝੇਦਾਰੀ ਕੀਤੀ, ਜਿਸ ਨਾਲ ਟੀਮ 3 ਵਿਕਟਾਂ ’ਤੇ 171 ਦੌੜਾਂ ਬਣਾਉਣ ’ਚ ਸਫਲ ਰਹੀ।
ਇਹ ਖ਼ਬਰ ਪੜ੍ਹੋ- ਫੀਲਡਿੰਗ ’ਚ ਕਮੀ ਨਹੀਂ ਹੁੰਦੀ ਤਾਂ ਮੈਚ ਇੰਨਾ ਅੱਗੇ ਨਾ ਜਾਂਦਾ : ਵਿਰਾਟ ਕੋਹਲੀ
ਵਾਰਨਰ ਨੇ ਮੈਚ ਤੋਂ ਬਾਅਦ ਕਿਹਾ ਕਿ ਮੈਂ ਜਿਸ ਤਰ੍ਹਾਂ ਨਾਲ ਬੱਲੇਬਾਜ਼ੀ ਕੀਤੀ ਉਸ ਦੀ ਮੈਂ ਜ਼ਿੰਮੇਵਾਰੀ ਲੈਂਦਾ ਹਾਂ (ਹਾਰ ਦੀ)। ਮੈਂ ਹੌਲੀ ਬੱਲੇਬਾਜ਼ੀ ਕੀਤੀ ਅਤੇ ਫੀਲਡਰਾਂ ਦੇ ਕੋਲ ਸ਼ਾਟ ਖੇਡੇ। ਮਨੀਸ਼ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ। ਕੇਨ ਵਿਲੀਅਮਸਨ ਤੇ ਕੇਦਾਰ ਜਾਧਵ ਨੇ ਸਾਨੂੰ ਚੁਣੌਤੀਪੂਰਨ ਸਕੋਰ ਤੱਕ ਪਹੁੰਚਾਇਆ ਪਰ ਅੰਤ 'ਚ ਮੈਂ ਪੂਰੀ ਜ਼ਿੰਮੇਦਾਰੀ ਲੈਂਦਾ ਹਾਂ। ਉਨ੍ਹਾਂ ਨੇ ਕਿਹਾ ਕਿ ਮੈਂ ਬਹੁਤ ਜ਼ਿਆਦਾ ਗੇਂਦਾਂ ਖੇਡੀਆਂ। ਅੰਤ 'ਚ ਅਸੀਂ ਵਧੀਆ ਟੱਕਰ ਦਿੱਤੀ ਪਰ ਸੁਪਰ ਕਿੰਗਜ਼ ਦੇ ਦੋਵਾਂ ਸਲਾਮੀ ਬੱਲੇਬਾਜ਼ਾਂ ਨੇ ਬਹੁਤ ਵਧੀਆਂ ਬੱਲੇਬਾਜ਼ੀ ਕੀਤੀ।
ਇਹ ਖ਼ਬਰ ਪੜ੍ਹੋ- ਕੋਹਲੀ ਟੀ-20 ਰੈਂਕਿੰਗ ’ਚ 5ਵੇਂ ਸਥਾਨ ’ਤੇ ਬਰਕਰਾਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।