ਪਰਿਵਾਰ ਲਈ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ ਵਾਰਨਰ, ਭਾਰਤ ਵਿਚ ਖੇਡਣਗੇ ਆਖਰੀ ਟੀ-20

Tuesday, Feb 11, 2020 - 03:47 PM (IST)

ਪਰਿਵਾਰ ਲਈ ਕ੍ਰਿਕਟ ਤੋਂ ਸੰਨਿਆਸ ਲੈ ਸਕਦੇ ਹਨ ਵਾਰਨਰ, ਭਾਰਤ ਵਿਚ ਖੇਡਣਗੇ ਆਖਰੀ ਟੀ-20

ਸਿਡਨੀ : ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ ਟੀ-20 ਫਾਰਮੈਟ 'ਚੋਂ ਸੰਨਿਆਸ ਲੈਣ ਦੇ ਸੰਕੇਤ ਦਿੱਤੇ ਹਨ। 33 ਸਾਲਾ ਵਾਰਨਰ ਨੇ ਕਿਹਾ, ''ਜੇਕਰ ਤੁਸੀਂ ਟੀ-20 ਵਿਚ ਦੇਖੋ ਤੋਂ ਸਾਨੂੰ ਲਗਾਤਾਰ 2 ਵਰਲਡ ਕੱਪ ਖੇਡਣੇ ਹਨ ਅਤੇ ਇਹ ਇਕ ਅਜਿਹਾ ਫਾਰਮੈਟ ਹੈ ਜਿਸ ਤੋਂ ਮੈਂ ਸੰਨਿਆਸ ਲੈਣਾ ਚਾਹੁੰਦਾ ਹਾਂ। ਮੈਂ ਇਸ ਦੇ ਪ੍ਰੋਗਰਾਮਾਂ ਦੀ ਸੂਚੀ ਦੇਖੀ ਹੈ ਅਤੇ ਮੇਰੇ ਲਈ ਕ੍ਰਿਕਟ ਦੇ ਤਿੰਨਾਂ ਫਾਰਮੈਟ ਵਿਚ ਖੇਡਣਾ ਕਾਫੀ ਮੁਸ਼ਕਿਲ ਹੈ।''

PunjabKesari

ਉਸ ਨੇ ਕਿਹਾ ਕਿ ਮੇਰੇ ਘਰ ਵਿਚ ਪਤਨੀ ਦੇ ਨਾਲ-ਨਾਲ 3 ਬੱਚੇ ਹਨ ਅਤੇ ਮੇਰੇ ਲਈ ਲਗਾਤਰ ਯਾਤਰਾਵਾਂ ਕਰਨੀਆਂ ਮੁਸ਼ਕਿਲ ਹੋ ਸਕਦੀਆਂ ਹਨ। ਜੇਕਰ ਮੈਨੂੰ ਕਿਸੇ ਇਕ ਫਾਰਮੈਟ ਨੂੰ ਛੱਡਣਾ ਪਵੇ ਤਾਂ ਮੈਂ ਟੀ-20 ਨੂੰ ਛੱਡਣਾ ਚਾਹੁੰਗਾ। ਵਾਰਨਰ ਨੇ ਆਸਟਰੇਲੀਆ ਲਈ 76 ਟੀ-20 ਮੈਚ ਖੇਡੇ ਹਨ ਅਤੇ 2079 ਦੌੜਾਂ ਬਣਾਈਆਂ ਹਨ। ਵਾਰਨਰ ਨੇ ਟੀ-20 ਵਿਚ ਕਿ ਸੈਂਕੜਾ ਅਤੇ 15 ਅਰਧ ਸੈਂਕੜੇ ਲਗਾਏ ਹਨ। ਦੱਸ ਦਈਏ ਕਿ ਇਸ ਸਾਲ ਆਸਟਰੇਲੀਆ ਵਿਚ ਟੀ-20 ਵਰਲਡ ਕੱਪ ਦਾ ਆਯੋਜਨ ਹੋਣਾ ਹੈ ਜਦਕਿ ਅਗਲੇ ਸਾਲ ਇਸ ਦਾ ਆਯੋਜਨ ਭਾਰਤ ਵਿਚ ਹੋਣਾ ਹੈ। ਇਸ ਨੂੰ ਦੇਖਦਿਆਂ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਵਾਰਨਰ ਅਗਲੇ ਸਾਲ ਭਾਰਤ ਵਿਚ ਟੀ-20 ਵਰਲਡ ਕੱਪ ਤੋਂ ਬਾਅਦ ਸੰਨਿਆਸ ਲੈ ਸਕਦੇ ਹਨ।


Related News