ਦੱ. ਅਫਰੀਕਾ ''ਚ ਦਰਸ਼ਕਾਂ ਦੀ ਹੂਟਿੰਗ ਝੱਲਣ ਨੂੰ ਤਿਆਰ ਵਾਰਨਰ ਤੇ ਸਮਿਥ
Friday, Feb 14, 2020 - 11:47 PM (IST)

ਸਿਡਨੀ- ਗੇਂਦ ਨਾਲ ਛੇੜਖਾਨੀ ਮਾਮਲੇ ਤੋਂ ਬਾਅਦ ਪਹਿਲੀ ਵਾਰ ਦੱਖਣੀ ਅਫਰੀਕਾ ਵਿਚ ਖੇਡਣ ਜਾ ਰਹੇ ਆਸਟਰੇਲੀਆ ਦੇ ਡੇਵਿਡ ਵਾਰਨਰ ਅਤੇ ਸਟੀਵ ਸਮਿਥ ਦਰਸ਼ਕਾਂ ਦੀ ਹੂਟਿੰਗ ਝੱਲਣ ਨੂੰ ਤਿਆਰ ਹਨ ਪਰ ਉਨ੍ਹਾਂ ਉਮੀਦਾਂ ਹੈ ਕਿ ਦਰਸ਼ਕ ਉਨ੍ਹਾਂ ਲਈ ਥੋੜ੍ਹਾ ਸਨਮਾਨ ਦਿਖਾਉਣਗੇ। ਦੋ ਸਾਲ ਪਹਿਲਾਂ ਦੋਵੇਂ ਆਖਰੀ ਵਾਰ ਦੱਖਣੀ ਅਫਰੀਕਾ ਵਿਚ ਖੇਡੇ ਸੀ। ਉਸ ਸਮੇਂ ਕੇਪਟਾਊਨ ਟੈਸਟ ਵਿਚ ਹੀ ਗੇਂਦ ਨਾਲ ਛੇੜਖਾਨੀ ਮਾਮਲੇ ਵਿਚ ਦੋਵਾਂ 'ਤੇ ਪਾਬੰਦੀ ਲਾਈ ਗਈ ਸੀ। ਦੋਵਾਂ ਨੇ ਵਾਪਸੀ ਤੋਂ ਬਾਅਦ ਸ਼ਾਨਦਾਰ ਖੇਡ ਦਿਖਾਈ ਹੈ। ਵਾਰਨਰ ਨੂੰ ਆਸਟਰੇਲੀਆ ਦਾ ਸਾਲ ਦਾ ਸਰਵਸ੍ਰੇਸ਼ਠ ਕ੍ਰਿਕਟਰ ਵੀ ਚੁਣਿਆ ਗਿਆ, ਜਦਕਿ ਸਮਿਥ ਦੂਜੇ ਸਥਾਨ 'ਤੇ ਰਿਹਾ। ਵਿਸ਼ਵ ਕੱਪ ਤੇ ਏਸ਼ੇਜ਼ ਲੜੀਆਂ ਵਿਚ ਦੋਵਾਂ ਨੂੰ ਦਰਸ਼ਕਾਂ ਦੀ ਹੂਟਿੰਗ ਝੱਲਣੀ ਪਈ ਸੀ। ਹੁਣ ਦੱਖਣੀ ਅਫਰੀਕਾ ਵਿਚ ਵੀ ਅਜਿਹਾ ਹੀ ਨਜ਼ਾਰਾ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ। ਵਾਰਨਰ ਨੇ ਕਿਹਾ, ''ਮੈਨੂੰ ਓਨਾ ਫਰਕ ਨਹੀਂ ਪੈਂਦਾ। ਮੈਂ ਮੈਦਾਨ 'ਤੇ ਉਤਰ ਕੇ ਦੌੜਾਂ ਬਣਾਉਣ ਤੇ ਆਸਟਰੇਲੀਆ ਨੂੰ ਜਿਤਾਉਣ ਲਈ ਖੇਡਾਂਗਾ।''