ਵਕਾਰ ਨੇ ਗੰਭੀਰ-ਅਫਰੀਦੀ ਨੂੰ ਕੀਤੀ ਅਪੀਲ, ਸੋਸ਼ਲ ਮੀਡੀਆ ''ਤੇ ਕਰੋ ਸਮਝਦਾਰੀ ਨਾਲ ਗੱਲ

06/01/2020 3:53:37 PM

ਨਵੀਂ ਦਿੱਲੀ : ਪਾਕਿਸਤਾਨ ਦੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨੇ ਕ੍ਰਿਕਟ ਟੀਮ ਦੇ ਆਪਣੇ ਸਾਬਕਾ ਸਾਥੀ ਖਿਡਾਰੀ ਸ਼ਾਹਿਦ ਅਫਰੀਦੀ ਅਤੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਗੌਤਮ ਗੰਭੀਰ ਵਿਚਾਲੇ ਸੋਸ਼ਲ ਮੀਡੀਆ 'ਤੇ ਚਲਦੀ ਆ ਰਹੀ ਲੰਬੇ ਸਮੇਂ ਤੋਂ ਲੜਾਈ ਨੂੰ ਖਤਮ ਕਰ ਸਮਝਦਾਰੀ ਨਾਲ ਗੱਲ ਕਰਨ ਦੀ ਅਪੀਲ ਕੀਤੀ ਹੈ। ਗੰਭੀਰ ਤੇ ਅਫਰੀਦੀ ਵਿਚਾਲੇ ਸੋਸ਼ਲ ਮੀਡੀਆ ਸਿਆਸਤ ਤੋਂ ਲੈ ਕੇ ਕ੍ਰਿਕਟ ਕਰੀਅਰ ਤਕ ਦੇ ਵਿਸ਼ਿਆਂ ਨੂੰ ਲੈ ਕੇ ਲੰਬੇ ਸਮੇਂ ਤੋਂ ਜ਼ੁਬਾਨੀ ਜੰਗ ਚੱਲ ਰਹੀ ਹੈ। ਆਪਣੀ ਸਵ੍ਹੈ ਜੀਵਨੀ ਵਿਚ ਵੀ ਅਫਰੀਦੀ ਨੇ ਗੰਭੀਰ 'ਤੇ ਤੰਜ ਕੱਸਦਿਆਂ ਲਿਖਿਆ ਸੀ ਕਿ ਉਸ ਦਾ ਰਵੱਈਆ ਇਸ ਤਰ੍ਹਾਂ ਦਾ ਹੈ ਜਿਵੇਂ ਉਸ ਵਿਚ ਡਾਨ ਬ੍ਰੈਡਮੈਨ ਅਤੇ ਜੇਮਸ ਬਾਂਡ ਵਰਗੇ ਗੁਣ ਹੋਣ। ਉਸ ਦਾ ਰਵੱਈਆ ਹਮਲਾਵਰ ਰਹਿੰਦਾ ਹੈ ਪਰ ਉਸ ਦੇ ਰਿਕਾਰਡ ਚੰਗੇ ਨਹੀਂ ਹਨ।

PunjabKesari

ਇਸ ਤੋਂ ਬਾਅਦ ਗੰਭੀਰ ਨੇ ਇਸ ਦੇ ਜਵਾਬ ਦਿੱਤਾ ਸੀ ਕਿ ਉਹ ਅਫਰੀਦੀ ਨੂੰ ਖੁਦ ਦਿਮਾਗੀ ਡਾਕਟਰ ਦੇ ਕੋਲ ਲੈ ਕੇ ਜਾਣਗੇ। ਵਕਾਰ ਨੇ ਇਕ ਪ੍ਰੋਗਰਾਮ ਵਿਚ ਕਿਹਾ ਕਿ ਗੌਤਮ ਗੰਭੀਰ ਅਤੇ ਸ਼ਾਹਿਦ ਅਫਰੀਦੀ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਜ਼ੁਬਾਨੀ ਜੰਗ ਚੱਲ ਰਹੀ ਹੈ। ਮੈਨੂੰ ਲਗਦਾ ਹੈ ਕਿ ਦੋਵਾਂ ਨੂੰ ਹੁਸ਼ਿਆਰ, ਸਮਝਦਾਰ ਅਤੇ ਸ਼ਾਂਤ ਰਹਿਣ ਦੀ ਜ਼ਰੂਰਤ ਹੈ। ਵਕਾਰ ਨੇ ਕਿਹਾ, ''ਸੋਸ਼ਲ ਮੀਡੀਆ 'ਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਲੋਕ ਇਸ ਨੂੰ ਪਸੰਦ ਕਰਦੇ ਹਨ ਅਤੇ ਇਸ ਦਾ ਮਜ਼ਾ ਲੈਣਗੇ। ਮੈਨੂੰ ਲਗਦਾ ਹੈ ਕਿ ਦੋਵਾਂ ਨੂੰ ਸਮਝਾਦਰੀ ਨਾਲ ਕੰਮ ਲੈਣ ਦੀ ਜ਼ਰੂਰਤ ਹੈ। ਦੋਵਾਂ ਨੂੰ ਮਿਲ ਕੇ ਇਸ ਮੁੱਦੇ ਨੂੰ ਖਤਮ ਕਰਨਾ ਚਾਹੀਦਾ ਹੈ। ਇਹ ਮੁੱਦਾ ਲੰਬਾ ਖਿੱਚਦਾ ਜਾ ਰਿਹਾ ਹੈ। ਦੋਵਾਂ ਨੂੰ ਮੇਰੀ ਸਲਾਹ ਹੈ ਕਿ ਕਿਤੇ ਮਿਲ ਕੇ ਇਸ ਬਾਰੇ ਵਿਚ ਗੱਲ ਕਰਨ ਅਤੇ ਜੇਕਰ ਅਜਿਹਾ ਨਹੀਂ ਹੈ ਤਾਂ ਸ਼ਾਂਤ ਰਹਿ ਸਕਦੇ ਹਨ।''

PunjabKesari

ਜ਼ਿਕਰਯੋਗ ਹੈ ਕਿ ਅਫਰੀਦੀ ਨੇ ਪਿਛਲੇ ਮਹੀਨੇ ਕਸ਼ਮੀਰ ਅਤੇ ਪ੍ਰਧਾਨ ਮੰਤਰੀ ਮੋਦੀ ਖਿਲਾਫ ਭਾਰਤ ਵਿਰੋਧੀ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਸਾਬਕਾ ਭਾਰਤੀ ਖਿਡਾਰੀ ਯੁਵਰਾਜ ਸਿੰਘ ਅਤੇ ਹਰਭਜਨ ਸਿੰਘ ਨੇ ਉਸ ਤੋਂ ਆਪਣਾ ਸਬੰਧ ਤੋੜ ਲਿਆ ਸੀ। ਇਸ ਤੋਂ ਪਹਿਲਾਂ ਪੰਜਾਬ ਦੇ ਦੋਵੇਂ ਖਿਡਾਰੀਆਂ ਨੇ ਅਫਰੀਦੀ ਦੇ ਐੱਨ. ਜੀ. ਓ. ਦਾ ਸਮਰਥਨ ਕੀਤਾਸੀ। ਵਕਾਰ ਨੇ ਇਕ ਪ੍ਰਸ਼ਨ ਦੇ ਜਵਾਬ 'ਚ ਕਿਹਾ, ''ਭਾਰਤ ਅਤੇ  ਪਾਕਿਸਤਾਨ ਨੂੰ ਦੋ-ਪੱਖੀ ਸੀਰੀਜ਼ ਖੇਡਣੀ ਚਾਹੀਦੀ ਹੈ। ਜੇਕਰ ਤੁਸੀਂ ਦੋਵੇਂ ਦੇਸ਼ਾਂ ਦੇ ਲੋਕਾਂ ਨੂੰ ਪੁੱਛੋਗੇ ਕਿ ਕੀ ਪਾਕਿਸਤਾਨ ਅਤੇ ਭਾਰਤ ਨੂੰ ਇਕ-ਦੂਜੇ ਖਿਲਾਫ ਖੇਡਣਾ ਚਾਹੀਦੈ। ਲੱਗਭਗ 95 ਫੀਸਦੀ ਲੋਕ ਇਸ ਨਾਲ ਸਹਿਮਤ ਹੋਣਗੇ ਕਿ ਇਨ੍ਹਾਂ ਦੋਵਾਂ ਦੇਸ਼ਾਂ ਵਿਚਾਲੇ ਕ੍ਰਿਕਟ ਹੋਣੀ ਚਾਹੀਦੀ ਹੈ। ਇਸ ਸਾਬਕਾ ਤੇਜ਼ ਗੇਂਦਬਾਜ਼ ਨੂੰ ਉਮੀਦ ਹੈ ਕਿ ਦੋਵੇਂ ਦੇਸ਼ ਨੇੜੇ ਭਵਿੱਖ ਵਿਚ ਦੋ-ਪੱਖੀ ਸੀਰੀਜ਼ ਖੇਡਣਗੇ। ਮੈਨੂੰ ਉਮੀਦ ਹੈ ਕਿ ਭਾਰਤ ਅਤੇ ਪਾਕਿਸਤਾਨ ਦੋ-ਪੱਖੀ ਸੀਰੀਜ਼ ਵਿਚ ਖੇਡਣਗੇ। ਇਹ ਮੁਕਾਬਲੇ ਕਿੱਥੇ ਖੇਡੇ ਜਾਣਗੇ ਇਹ ਨਹੀਂ ਪਤਾ ਪਰ ਮੈਨੂੰ ਉਮੀਦ ਹੈ ਕਿ ਇਹ ਪਾਕਿਸਤਾਨ ਜਾਂ ਭਾਰਤ ਵਿਚ ਹੋਵੇਗਾ।''


Ranjit

Content Editor

Related News