ਉਸੇ ਜਜ਼ਬੇ ਨਾਲ ਬੱਲੇਬਾਜ਼ੀ ਕਰਨਾ ਚਾਹੁੰਦਾ ਹਾਂ ਜਿਸ ਤਰ੍ਹਾਂ IPL ਤੇ ਰਣਜੀ ਟਰਾਫੀ ''ਚ ਕੀਤੀ ਹੈ : ਰਹਾਨੇ
Sunday, Jun 04, 2023 - 04:30 PM (IST)
ਪੋਰਟਸਮਾਊਥ– ਲਗਭਗ 18 ਮਹੀਨਿਆਂ ਬਾਅਦ ਭਾਰਤੀ ਟੀਮ ਵਿਚ ਵਾਪਸੀ ਕਰਨ ਵਾਲੇ ਸੀਨੀਅਰ ਬੱਲੇਬਾਜ਼ ਅਜਿੰਕਯ ਰਹਾਨੇ ਨੂੰ ਬੀਤੇ ਸਮੇਂ ਨੂੰ ਲੈ ਕੇ ਕੋਈ ਅਫਸੋਸ ਨਹੀਂ ਹੈ ਤੇ ਉਹ ਆਸਟ੍ਰੇਲੀਆ ਵਿਰੁੱਧ ਆਗਾਮੀ ਵਿਸ਼ਵ ਕੱਪ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਉਸੇ ਜਜ਼ਬੇ ਨਾਲ ਬੱਲੇਬਾਜ਼ੀ ਕਰਨਾ ਚਾਹੁੰਦਾ ਹੈ, ਜਿਵੇਂ ਉਸ ਨੇ ਆਈ. ਪੀ. ਐੱਲ. ਵਿਚ ਕੀਤੀ ਸੀ।
ਰਹਾਨੇ ਨੇ ਭਾਰਤ ਦੇ ਅਭਿਆਸ ਸੈਸ਼ਨ ਦੌਰਾਨ ਕਿਹਾ, ‘‘ਮੈਂ 18-19 ਮਹੀਨਿਆਂ ਬਾਅਦ ਵਾਪਸੀ ਕੀਤੀ ਹੈ। ਚੰਗਾ ਜਾਂ ਬੁਰਾ ਜੋ ਕੁਝ ਵੀ ਹੋਇਆ, ਮੈਂ ਆਪਣੇ ਅਤੀਤ ਦੇ ਬਾਰੇ ਵਿਚ ਨਹੀਂ ਸੋਚਣਾ ਚਾਹੁੰਦਾ ਹਾਂ। ਮੈਂ ਨਵੇਂ ਸਿਰੇ ਤੋਂ ਸ਼ੁਰੂਆਤ ਕਰਨਾ ਚਾਹੁੰਦਾ ਹਾਂ ਤੇ ਮੈਂ ਜੋ ਕੁਝ ਕੀਤਾ, ਉਸ ਨੂੰ ਜਾਰੀ ਰੱਖਣਾ ਚਾਹੁੰਦਾ ਹਾਂ।’’
ਇਹ ਵੀ ਪੜ੍ਹੋ : ਭਾਰਤੀ ਕ੍ਰਿਕਟਰ ਰੁਤੂਰਾਜ ਗਾਇਕਵਾੜ ਨੇ ਗਰਲਫ੍ਰੈਂਡ ਉਤਕਰਸ਼ਾ ਪਵਾਰ ਨਾਲ ਕੀਤਾ ਵਿਆਹ, ਦੇਖੋ ਤਸਵੀਰਾਂ
ਉਸ ਨੇ ਕਿਹਾ, 'ਮੈਂ ਵਿਅਕਤੀਗਤ ਤੌਰ 'ਤੇ ਚੇਨਈ ਸੁਪਰ ਕਿੰਗਜ਼ ਲਈ ਖੇਡਣ ਦਾ ਪੂਰਾ ਆਨੰਦ ਲਿਆ ਕਿਉਂਕਿ ਮੈਂ ਪੂਰੇ ਸੀਜ਼ਨ ਦੌਰਾਨ ਚੰਗੀ ਬੱਲੇਬਾਜ਼ੀ ਕੀਤੀ। ਆਈ. ਪੀ. ਐਲ. ਤੋਂ ਪਹਿਲਾਂ ਘਰੇਲੂ ਸੀਜ਼ਨ ਵਿੱਚ ਵੀ ਮੈਂ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ। ਇਸ ਲਈ ਇਹ ਵਾਪਸੀ ਮੇਰੇ ਲਈ ਥੋੜ੍ਹਾ ਭਾਵੁਕ ਸੀ। ਭਾਰਤ ਵਲੋਂ ਅਜੇ ਤਕ 82 ਟੈਸਟ ਮੈਚਾਂ ਵਿਚ 4931 ਦੌੜਾਂ ਬਣਾਉਣ ਵਾਲੇ ਰਹਾਨੇ ਦੀ ਅਗਵਾਈ ਵਿਚ ਭਾਰਤ ਨੇ 2021 ਵਿਚ ਆਸਟ੍ਰੇਲੀਆ ਵਿਚ ਲੜੀ ਜਿੱਤੀ ਸੀ। ਉਸ ਨੇ ਮੌਜੂਦਾ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ ਕਲਾ ਦੀ ਸ਼ਲਾਘਾ ਵੀ ਕੀਤੀ।
ਉਸ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਟੀਮ ਕਲਚਰ ਬਹੁਤ ਵਧੀਆ ਹੈ। ਰੋਹਿਤ ਟੀਮ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਹਨ ਅਤੇ ਰਾਹੁਲ (ਮੁੱਖ ਕੋਚ ਰਾਹੁਲ ਦ੍ਰਾਵਿੜ) ਭਰਾ ਵੀ ਟੀਮ ਦੀ ਚੰਗੀ ਅਗਵਾਈ ਕਰ ਰਹੇ ਹਨ। ਇਹ ਵੀ ਮਦਦ ਕਰਦਾ ਹੈ ਅਤੇ ਟੀਮ ਦਾ ਮਾਹੌਲ ਸ਼ਾਨਦਾਰ ਹੈ। ਹਰ ਖਿਡਾਰੀ ਇਕ-ਦੂਜੇ ਦੀ ਸੰਗਤ ਦਾ ਪੂਰਾ ਆਨੰਦ ਲੈ ਰਿਹਾ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।