ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨਾ ਤੇ ਹਰ ਦਿਨ ਬਿਹਤਰ ਹੋਣਾ ਚਾਹੁੰਦਾ ਹਾਂ : ਪੰਤ

03/22/2024 9:38:16 PM

ਸਪੋਰਟਸ ਡੈਸਕ- ਵਿਕਟਕੀਪਰ-ਬੱਲੇਬਾਜ਼ ਰਿਸ਼ਭ ਪੰਤ ਤਕਰੀਬਨ 15 ਮਹੀਨਿਆਂ ਬਾਅਦ ਸ਼ਨੀਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਮੈਚ ਵਿਚ ਪੰਜਾਬ ਕਿੰਗਜ਼ ਵਿਰੁੱਧ ਆਪਣਾ ਪਹਿਲਾ ਮੁਕਾਬਲੇਬਾਜ਼ੀ ਮੈਚ ਖੇਡਣ ਲਈ ਤਿਆਰ ਹੈ ਪਰ ਦਿੱਲੀ ਕੈਪੀਟਲਸ ਦਾ ਇਹ ਕਪਤਾਨ ਇਸ ਤੋਂ ਪਹਿਲਾਂ ‘ਭਾਵਨਾਵਾਂ ਦੇ ਦਰਿਆ’ ਵਿਚੋਂ ਲੰਘ ਰਿਹਾ ਹੈ। ਉਸ ਨੇ ਟੀਮ ਦੇ ਸੈਸ਼ਨ ਦੇ ਪਹਿਲੇ ਮੈਚ ਦੀ ਪੂਰਬਲੀ ਸ਼ਾਮ ’ਤੇ ਕਿਹਾ, ‘‘ਘਬਰਾਇਆ ਹੋਇਆ ਹਾਂ, ਉਤਸ਼ਾਹਿਤ ਹਾਂ, ਨਰਵਸ ਹਾਂ, ਅਜਿਹਾ ਸਭ ਮਹਿਸੂਸ ਕਰ ਰਿਹਾ ਹਾਂ ਪਰ ਨਾਲ ਹੀ ਖੁਸ਼ ਵੀ ਹਾਂ ਕਿ ਪੇਸ਼ੇਵਰ ਕ੍ਰਿਕਟ ਵਿਚ ਵਾਪਸ ਖੇਡ ਰਿਹਾ ਹਾਂ। ਮੈਂ ਕੱਲ ਆਪਣੇ ਪਹਿਲੇ ਮੈਚ ਵਿਚ ਖੇਡਣ ਲਈ ਉਤਸ਼ਾਹਿਤ ਹਾਂ।’’
ਪੰਤ ਜਾਣਦਾ ਹੈ ਕਿ ਪੁਰਾਣੀ ਲੈਅ ਵਿਚ ਆਉਣ ਵਿਚ ਉਸ ਨੂੰ ਸਮਾਂ ਲੱਗੇਗਾ ਪਰ ਉਹ ਇਕ ਵਾਰ ਵਿਚ ਇਕ ਮੈਚ ’ਤੇ ਹੀ ਧਿਆਨ ਲਾਉਣਾ ਚਾਹੁੰਦਾ ਹੈ। ਉਸ ਨੇ ਕਿਹਾ,‘‘ਹਰ ਵਾਰ ਜਦੋਂ ਵੀ ਮੈਂ ਮੈਦਾਨ ’ਤੇ ਉਤਰ ਰਿਹਾ ਹਾਂ ਤਾਂ ਇਹ ਬਹੁਤ ਵੱਖਰਾ ਮਹਿਸੂਸ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਬਤੌਰ ਬੱਲੇਬਾਜ਼ ਜਿੰਨਾ ਹੋ ਸਕੇ, ਓਨਾ ਲੰਬੇ ਸਮੇਂ ਤਕ ਬੱਲੇਬਾਜ਼ੀ ਕਰਨੀ ਚਾਹੀਦੀ ਹੈ। ਇਹ ਬਿਹਤਰ ਵੀ ਹੈ ਕਿਉਂਕਿ ਮੈਂ ਜਿੰਨਾ ਜ਼ਿਆਦਾ ਦੇਰ ਤਕ ਬੱਲੇਬਾਜ਼ੀ ਕਰਾਂਗਾ, ਸ਼ਾਟ ਲਗਾਉਣ ਲਈ ਓਨੀ ਹੀ ਬਿਹਤਰ ਸਥਿਤੀ ਵਿਚ ਰਹਾਂਗਾ। ਮੈਂ ਤਕਰੀਬਨ ਢੇਡ ਸਾਲ ਤੋਂ ਨਹੀਂ ਖੇਡਿਆ ਹਾਂ ਪਰ ‘ਮਸਲ ਮੈਮਰੀ’ (ਅਭਿਆਸ ਤੋਂ ਹਾਸਲ ਕੀਤੀ ਗਈ ਮਾਸਪੇਸ਼ੀਆਂ ਦੀ ਗਤੀਵਿਧੀ) ਤਾਂ ਬਰਕਰਾਰ ਹੈ।’’
ਪੰਤ ਨੇ ਕਿਹਾ,‘‘ਮੈਂ ਬਚਪਨ ਤੋਂ ਹੀ ਖੇਡ ਰਿਹਾ ਹਾਂ, ਇਸ ਲਈ ਇਹ ਇੰਨੀ ਆਸਾਨੀ ਨਾਲ ਨਹੀਂ ਜਾਂਦੀ ਹੈ। ਇਸ ਲਈ ਜਿੰਨਾ ਮੈਂ ਜ਼ਿਆਦਾ ਅਭਿਆਸ ਕਰਾਂਗਾ, ਬਤੌਰ ਕ੍ਰਿਕਟਰ ਖੁਦ ਨੂੰ ਓਨਾ ਹੀ ਬਿਹਤਰ ਮੌਕਾ ਪ੍ਰਦਾਨ ਕਰਾਂਗਾ।’’
ਉਹ ਜ਼ਿਆਦਾ ਅੱਗੇ ਦੇ ਬਾਰੇ ਵਿਚ ਨਹੀਂ ਸੋਚਣਾ ਚਾਹੁੰਦਾ। ਉਸ ਨੇ ਕਿਹਾ,‘‘ਮੈਂ ਇਸ ਪਲ ਵਿਚ ਹੀ ਬਣਿਆ ਰਹਿਣਾ ਚਾਹੁੰਦਾ ਹਾਂ। ਜ਼ਿਆਦਾ ਅੱਗੇ ਦੇ ਬਾਰੇ ਵਿਚ ਨਹੀਂ ਸੋਚ ਰਿਹਾ ਹਾਂ। ਮੈਂ ਸਿਰਫ ਇਕ ਵਾਰ ਵਿਚ ਇਕ ਦਿਨ ਦੇ ਬਾਰੇ ਵਿਚ ਤੇ ਆਪਣਾ ਸੌ ਫੀਸਦੀ ਦੇਣ ਵਿਚ ਹੀ ਧਿਆਨ ਲਗਾ ਰਿਹਾ ਹਾਂ।’’


Aarti dhillon

Content Editor

Related News