ਸੋਨਾ ਜਿੱਤਣ ''ਤੇ ਵਤਨ ਪਰਤੀ ਵਿਨੇਸ਼ ਫੋਗਾਟ ਦਾ ਫਿੱਕਾ ਸਵਾਗਤ
Monday, Aug 27, 2018 - 12:13 AM (IST)

ਭਿਵਾਨੀ- ਏਸ਼ੀਆਈ ਖੇਡਾਂ ਵਿਚ ਤਮਗਾ ਜਿੱਤ ਕੇ ਦੇਸ਼ ਨੂੰ ਸਨਮਾਨਤ ਕਰਨ ਵਾਲੇ ਹਰਿਆਣਾ ਦੇ ਖਿਡਾਰੀਆਂ ਦਾ ਆਪਣੀ ਧਰਤੀ 'ਤੇ ਪਹੁੰਚਣ 'ਤੇ ਬੇਹੱਦ ਫਿੱਕਾ ਸਵਾਗਤ ਕੀਤਾ ਗਿਆ। ਸੋਨ ਤਮਗਾ ਜਿੱਤਣ ਵਾਲੀ ਮਹਿਲਾ ਪਹਿਲਵਾਨ ਵਿਨੇਸ਼ ਫੋਗਟ ਬੀਤੀ ਰਾਤ ਆਪਣੇ ਘਰ ਪਰਤੀ ਪਰ ਹਰਿਆਣਾ ਤੇ ਕੇਂਦਰ ਸਰਕਾਰ ਦਾ ਕੋਈ ਵੀ ਪ੍ਰਤੀਨਿਧੀ ਉਸ ਦਾ ਸਵਾਗਤ ਕਰਨ ਲਈ ਹਵਾਈ ਅੱਡੇ 'ਤੇ ਨਹੀਂ ਪਹੁੰਚਿਆ। ਇਸ ਤੋਂ ਵਿਨੇਸ਼ ਤੇ ਉਸ ਦਾ ਪਰਿਵਾਰ ਨਿਰਾਸ਼ ਹੈ।