ਬੈਂਗਲੌਰ ਦੇ ਆਲਰਾਊਂਡਰ ਨੂੰ ਹੋਇਆ ਕੋਰੋਨਾ, 10.75 ਕਰੋੜ ਰੁਪਏ ਖ਼ਰਚ ਕਰਕੇ ਬਣਾਇਆ ਹੈ RCB ਦਾ ਹਿੱਸਾ
Tuesday, Feb 15, 2022 - 06:07 PM (IST)
ਸਪੋਰਟਸ ਡੈਸਕ- ਆਸਟਰੇਲੀਆ ਤੇ ਸ਼੍ਰੀਲੰਕਾ ਦਰਮਿਆਨ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਜਾ ਰਹੀ ਹੈ। ਟੀ-20 ਸੀਰੀਜ਼ ਦੇ ਆਖ਼ਰੀ ਮੈਚ ਤੋਂ ਪਹਿਲਾਂ ਸ਼੍ਰੀਲੰਕਾਈ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਸ਼੍ਰੀਲੰਕਾ ਦੇ ਸਪਿਨਰ ਵਾਨਿੰਦੂ ਹਸਰੰਗਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਇਸ ਦੀ ਜਾਣਕਾਰੀ ਸ਼੍ਰੀਲੰਕਾਈ ਕ੍ਰਿਕਟ ਬੋਰਡ ਨੇ ਦਿੱਤੀ ਹੈ।
ਦਰਅਸਲ ਤੀਜੇ ਟੀ-20 ਮੈਚ ਤੋਂ ਪਹਿਲਾਂ ਸਾਰੇ ਖਿਡਾਰੀਆਂ ਦਾ ਰੈਪਿਡ ਐਂਟੀਗਨ ਟੈਸਟ ਕਰਵਾਇਆ ਜਾ ਰਿਹਾ ਹੈ। ਇਸ ਟੈਸਟ ਦੇ ਦੌਰਾਨ ਹਸਰੰਗਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਪਾਏ ਗਏ। ਹੁਣ ਹਸਰੰਗਾ ਨੂੰ ਕੋਰੋਨਾ ਦੇ ਨਿਯਮਾਂ ਦੇ ਅਧੀਨ ਇਕਾਂਤਵਾਸ 'ਚ ਰਹਿਣਾ ਪਵੇਗਾ। ਸ਼੍ਰੀਲੰਕਾਈ ਕ੍ਰਿਕਟ ਬੋਰਡ ਨੇ ਵੀ ਇਸ ਦੀ ਪੁਸ਼ਟੀ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਹਾਲ ਹੀ 'ਚ ਸ਼੍ਰੀਲੰਕਾਈ ਕ੍ਰਿਕਟ ਬੋਰਡ ਨੇ ਇਹ ਜਾਣਕਾਰੀ ਦਿੱਤੀ ਸੀ ਕਿ ਕੁਸ਼ਲ ਮੇਂਡਿਸ ਕੋਰੋਨਾ ਤੋਂ ਉੱਭਰ ਚੁੱਕੇ ਹਨ ਤੇ ਉਹ ਆਸਟਰੇਲੀਆ ਦੇ ਖ਼ਿਲਾਫ਼ ਤੀਜੇ ਟੀ-20 ਮੈਚ ਲਈ ਉਪਲੱਬਧ ਹੋਣਗੇ। 3 ਮੈਚਾਂ ਦੀ ਟੀ-20 ਸੀਰੀਜ਼ 'ਚ ਆਸਟਰੇਲੀਆ 2-0 ਨਾਲ ਅੱਗੇ ਚਲ ਰਹੀ ਹੈ। ਹਸਰੰਗਾ ਨੂੰ ਹਾਲ ਹੀ 'ਚ ਆਈ. ਪੀ. ਐੱਲ. (ਇੰਡੀਅਨ ਪ੍ਰੀਮੀਅਰ ਲੀਗ) ਆਕਸ਼ਨ 'ਚ ਬੈਂਗਲੌਰ ਦੀ ਟੀਮ ਨੇ 10.75 ਕਰੋੜ ਰੁਪਏ 'ਚ ਖ਼ਰੀਦਿਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।