ਲਕਸ਼ਮਣ ਨੇ ਰੋਹਿਤ ਨੂੰ ਆਪਣੀ ਸੁਭਾਵਕ ਖੇਡ ''ਤੇ ਕਾਇਮ ਰਹਿਣ ਦੀ ਦਿੱਤੀ ਸਲਾਹ

09/28/2019 4:27:58 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਲਈ ਲੰਬੇ ਸਮੇਂ ਤਕ ਮਿਡਲ ਆਰਡਰ ਦੀ ਜ਼ਿੰਮੇਵਾਰੀ ਸੰਭਾਲਦੇ ਰਹੇ ਵੀ. ਵੀ. ਐੱਸ. ਲਕਸ਼ਮਣ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਦੱਖਣੀ ਅਫਰੀਕਾ ਖਿਲਾਫ ਆਗਾਮੀ ਸੀਰੀਜ਼ ਦੇ ਦੌਰਾਨ ਉਦੋਂ ਹੀ ਸਫਲ ਹੋਣਗੇ ਜਦੋਂ ਉਹ ਆਪਣੀ ਸੁਭਾਵਕ ਖੇਡ 'ਤੇ ਕਾਇਮ ਰਹਿਣਗੇ। ਲਕਸ਼ਮਣ ਨੇ ਕਿਹਾ ਕਿ ਪਾਰੀ ਦੇ ਆਗਾਜ਼ ਦੇ ਦੌਰਾਨ ਤਕਨੀਕ 'ਚ ਬਦਲਾਅ ਨਾਲ ਉਨ੍ਹਾਂ ਦੇ ਖੁਦ ਦੇ ਪ੍ਰਦਰਸ਼ਨ 'ਤੇ ਨਾ ਪੱਖੀ ਅਸਰ ਪਿਆ ਸੀ। ਲਕਸ਼ਮਣ ਨੇ ਕਿਹਾ ਕਿ ਪਾਰੀ ਦੇ ਆਗਾਜ਼ ਦੇ ਦੌਰਾਨ ਤਕਨੀਕ 'ਚ ਬਦਲਾਅ ਨਾਲ ਉਨ੍ਹਾਂ ਦੇ ਪ੍ਰਦਰਸ਼ਨ 'ਤੇ ਨਾ ਪੱਖੀ ਅਸਰ ਪਿਆ ਸੀ। ਲਕਸ਼ਮਣ ਮਿਡਲ ਆਰਡਰ ਦੇ ਮਾਹਰ ਬੱਲੇਬਾਜ਼ ਸਨ, ਪਰ ਉਨ੍ਹਾਂ ਨੂੰ 1996-98 ਵਿਚਾਲੇ ਪਾਰੀ ਦੇ ਆਗਾਜ਼ ਕਰਨ ਲਈ ਕਿਹਾ ਗਿਆ ਸੀ ਪਰ ਉਹ ਕਦੀ ਵੀ ਇਸ ਸਥਾਨ 'ਤੇ ਸਹਿਜ ਮਹਿਸੂਸ ਨਹੀਂ ਕਰਦੇ ਸਨ।
PunjabKesari
ਲਕਸ਼ਮਣ ਨੇ ਸਾਬਕਾ ਭਾਰਤੀ ਕ੍ਰਿਕਟਰ ਦੀਪ ਦਾਸਗੁਪਤਾ ਨੂੰ ਉਨ੍ਹਾਂ ਦੇ ਯੂ ਟਿਊਬ ਚੈਨਲ 'ਦੀਪ ਪੁਆਇੰਟ' ਨੂੰ ਦਿੱਤੇ ਇੰਟਰਵਿਊ 'ਚ ਕਿਹਾ- ਸਭ ਤੋਂ ਵੱਡੇ ਫਾਇਦੇ ਦੀ ਚੀਜ਼ ਇਹ ਹੈ ਕਿ ਰੋਹਿਤ ਕੋਲ ਤਜਰਬਾ ਹੈ ਜੋ ਮੇਰੇ ਕੋਲ ਨਹੀਂ ਸੀ। ਮੈਂ ਸਿਰਫ ਚਾਰ ਟੈਸਟ ਮੈਚ ਖੇਡਣ ਦੇ ਬਾਅਦ ਟੈਸਟ ਕ੍ਰਿਕਟ 'ਚ ਪਾਰੀ ਦਾ ਆਗਾਜ਼ ਕੀਤਾ ਸੀ। ਰੋਹਿਤ 12 ਸਾਲ ਕੌਮਾਂਤਰੀ ਕ੍ਰਿਕਟ ਖੇਡ ਚੁੱਕਾ ਹੈ। ਇਸ ਲਈ ਉਸ 'ਚ ਪਰਿਪੱਕਤਾ ਅਤੇ ਤਜਰਬਾ ਹੈ ਅਤੇ ਨਾਲ ਹੀ ਉਹ ਚੰਗੀ ਫਾਰਮ 'ਚ ਹੈ। ਲਕਸ਼ਮਣ ਨੇ 134 ਟੈਸਟ 'ਚ 8781 ਦੌੜਾਂ ਬਣਾਈਆਂ ਹਨ।

PunjabKesari
44 ਸਾਲ ਦੇ ਸਾਬਕਾ ਕ੍ਰਿਕਟਰ ਨੇ ਕਿਹਾ- ਮੇਰਾ ਮੰਨਣਾ ਹੈ ਕਿ ਮੈਂ ਪਾਰੀ ਦਾ ਆਗਾਜ਼ ਕਰਦੇ ਹੋਏ ਜੋ ਗਲਤੀ ਕੀਤੀ ਉਹ ਮਾਨਸਿਕਤਾ 'ਚ ਬਦਲਾਅ ਦੀ ਸੀ ਜਿਸ ਨਾਲ ਮੈਂ ਮੱਧਕ੍ਰਮ ਦੇ ਬੱਲੇਬਾਜ਼ ਦੇ ਤੌਰ 'ਤੇ ਕਾਫੀ ਸਫਲਤਾ ਦਿਵਾਈ ਸੀ, ਭਾਵੇਂ ਹੀ ਉਹ ਤੀਜੇ ਨੰਬਰ ਹੋਣ ਜਾਂ ਫਿਰ ਚੌਥੇ ਨੰਬਰ 'ਤੇ। ਉਨ੍ਹਾਂ ਕਿਹਾ, ''ਮੈਂ ਆਪਣੀ ਤਕਨੀਕ 'ਚ ਵੀ ਬਦਲਾਅ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੱਧਕ੍ਰਮ ਬੱਲੇਬਾਜ਼ ਦੇ ਤੌਰ 'ਤੇ ਮੈਂ ਹਮੇਸ਼ਾ 'ਫਰੰਟ ਪ੍ਰੈਸ' ਦੇ ਬਾਅਦ ਗੇਂਦ ਵੱਲ ਜਾਂਦਾ ਸੀ ਪਰ ਸੀਨੀਅਰ ਖਿਡਾਰੀਆਂ ਅਤੇ ਕੋਚਾਂ ਨਾਲ ਗੱਲ ਕਰਨ ਦੇ ਬਾਅਦ ਮੈਂ ਇਸ 'ਚ ਬਦਲਾਅ ਕੀਤਾ। ਇਸ ਬਦਲਾਅ ਨੇ ਮੇਰੀ ਬੱਲੇਬਾਜ਼ੀ ਪ੍ਰਭਾਵਿਤ ਕੀਤੀ ਅਤੇ ਮੈਂ ਉਮੀਦ ਕਰਦਾ ਹਾਂ ਕਿ ਰੋਹਿਤ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ।
PunjabKesari
ਲਕਸ਼ਮਣ ਨੇ ਕਿਹਾ ਕਿ ਜੇਕਰ ਤੁਸੀਂ ਆਪਣੀ ਸੁਭਾਵਕ ਖੇਡ ਤੋਂ ਜ਼ਿਆਦਾ ਛੇੜਛਾੜ ਕਰੋਗੇ ਤਾਂ ਤੁਹਾਨੂੰ ਨਤੀਜਾ ਨਹੀਂ ਮਿਲੇਗਾ ਕਿਉਂਕਿ ਤੁਹਾਡੇ ਦਿਮਾਗ 'ਚ ਉਲਝਣ ਹੋਵੇਗੀ ਅਤੇ ਤੁਸੀਂ ਲੈਅ ਗੁਆ ਸਕਦੇ ਹੋ। ਮੈਂ ਸਵੀਕਾਰ ਕਰ ਸਕਦਾ ਹਾਂ ਕਿ ਜਦੋਂ ਮੈਂ ਪਾਰੀ ਦਾ ਆਗਾਜ਼ ਕੀਤਾ ਤਾਂ ਮੇਰੀ ਲੈਅ ਪ੍ਰਭਾਵਿਤ ਹੋਈ। ਰੋਹਿਤ ਅਜਿਹਾ ਖਿਡਾਰੀ ਹੈ ਜੋ ਲੈਅ 'ਚ ਆਉਣ ਦੇ ਬਾਅਦ ਚੰਗਾ ਪ੍ਰਦਰਸ਼ਨ ਕਰਦਾ ਹੈ ਅਤੇ ਜੇਕਰ ਉਸ ਦੀ ਲੈਅ ਪ੍ਰਭਾਵਿਤ ਹੋਈ ਤਾਂ ਇਹ ਮੁਸ਼ਕਲ ਹੋਵੇਗਾ।


Tarsem Singh

Content Editor

Related News