ਆਸਟਰੇਲੀਆ ਓਪਨ ਦੇਖਣ ਪਹੁੰਚੇ ਵਿਰੁਸ਼ਕਾ, ਫੈਡਰਰ ਨਾਲ ਬਿਤਾਇਆ ਸਮਾਂ

Saturday, Jan 19, 2019 - 05:04 PM (IST)

ਆਸਟਰੇਲੀਆ ਓਪਨ ਦੇਖਣ ਪਹੁੰਚੇ ਵਿਰੁਸ਼ਕਾ, ਫੈਡਰਰ ਨਾਲ ਬਿਤਾਇਆ ਸਮਾਂ

ਮੈਲਬੋਰਨ : ਆਸਟਰੇਲੀਆ 'ਚ ਭਾਰਤ ਨੂੰ 2 ਇਤਿਹਾਸਕ ਲੜੀਆਂ ਜਿਤਾਉਣ ਵਾਲੇ ਕਪਤਾਨ ਵਿਰਾਟ ਕੋਹਲੀ ਨੇ ਸ਼ਨੀਵਾਰ ਨੂੰ ਰਾਡ ਲਾਵੇਰ ਐਰੇਨਾ ਵਿਚ ਮਹਾਨ ਟੈਨਿਸ ਖਿਡਾਰੀ ਰੋਜਰ ਫੈਡਰਰ ਨਾਲ ਮੁਲਾਕਾਤ ਕੀਤੀ। ਕੋਹਲੀ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਆਸਟਰੇਲੀਆ ਓਪਨ ਗ੍ਰੈਂਡਸਲੈਮ ਦੇਖਣ ਪਹੁੰਚੇ ਸੀ ਜਿਸ ਵਿਚ ਉਸ ਨੇ ਸਾਬਕਾ ਚੈਂਪੀਅਨ ਨੋਵਾਕ ਜੋਕੇਵਿਚ ਦਾ ਪੁਰਸ਼ ਸਿੰਗਲਜ਼ ਦੇ ਤੀਜੇ ਦੌਰ ਦਾ ਮੈਚ ਅਤੇ ਸੇਰੇਨਾ ਵਿਲੀਅਮਸ ਦਾ ਮਹਿਲਾ ਸਿੰਗਲ ਮੈਚ ਦੇਖਿਆ।

PunjabKesari

ਕੋਹਲੀ ਨੇ ਸੋਸ਼ਲ ਮੀਡੀਆ 'ਤੇ ਫੈਡਰਰ ਨਾਲ ਆਪਣੀ ਅਤੇ ਅਨੁਸ਼ਕਾ ਦੀ ਫੋਟੋ ਪੋਸਟ ਕੀਤੀ। ਕੋਹਲੀ ਨੇ ਟਵੀਟ ਕਰ ਕੇ ਕੈਪਸ਼ਨ 'ਚ ਲਿਖਿਆ ਆਸਟਰੇਲੀਆ ਓਪਨ ਵਿਚ ਸ਼ਾਨਦਾਰ ਦਿਨ। ਆਸਟਰੇਲੀਆ ਵਿਚ ਗਰਮੀਆਂ ਦੀ ਸਮਾਪਤੀ ਕਰਨ ਦਾ ਸ਼ਾਨਦਾਰ ਤਰੀਕਾ। ਆਸਟਰੇਲੀਆਈ ਓਪਨ ਦਾ ਧੰਨਵਾਦੀ ਰਹਾਂਗਾ। ਇਸ ਤੋਂ ਇਲਾਵਾ ਆਸਟਰੇਲੀਆ ਓਪਨ ਦੇ ਅਧਿਕਾਰਤ ਟਵਿੱਟਰ ਹੈਂਡਲ ਨੇ ਵੀ ਤਿਨਾ ਦੀ ਫੋਟੋ ਟਵੀਟ ਕੀਤੀ ਜਿਸ ਵਿਚ ਤਿਨੋ ਮੁਸਕਰਾ ਰਹੇ ਸੀ ਅਤੇ ਕੈਪਸ਼ਨ ਸੀ, ਤਿਨ ਹਸਤੀਆਂ, ਇਕ ਫੋਟੋ।

PunjabKesari


Related News