ਚੈਂਪੀਅਨਸ ਲੀਗ ਫਾਈਨਲ ਨਾਲ ਚਰਚਾ 'ਚ ਆਈ ਮਾਡਲ ਵੋਲੰਸਕੀ

Monday, Jun 03, 2019 - 10:43 PM (IST)

ਚੈਂਪੀਅਨਸ ਲੀਗ ਫਾਈਨਲ ਨਾਲ ਚਰਚਾ 'ਚ ਆਈ ਮਾਡਲ ਵੋਲੰਸਕੀ

ਨਵੀਂ ਦਿੱਲੀ — ਲਿਵਰਪੂਲ ਅਤੇ ਟੋਟੇਨਹਮ ਵਿਚਾਲੇ ਖੇਡੇ ਗਏ ਚੈਂਪੀਅਨਸ ਲੀਗ ਫਾਈਨਲ ਵਿਚ ਸਭ ਤੋਂ ਵੱਧ ਚਰਚਾ 22 ਸਾਲ ਦੀ ਮਾਡਲ ਕਿਨਸੇ ਵੋਲੰਸਕੀ ਦੀ ਹੋਈ। ਫਾਈਨਲ ਵਿਚ ਕਿਨਸੇ ਮੈਦਾਨ ਦੇ ਵਿਚਕਾਰ ਆ ਗਈ ਸੀ। ਉਸ ਦੀ ਮੌਜੂਦਗੀ ਨਾਲ ਖੇਡ ਤਾਂ ਰੁਕੀ ਹੀ, ਨਾਲ ਹੀ ਸੋਸ਼ਲ ਮੀਡੀਆ 'ਤੇ ਉਹ ਟ੍ਰੈਂਡ ਵਿਚ ਆ ਗਈ। ਕੁਝ ਵੈੱਬਸਾਈਟਸ ਨੇ ਤਾਂ ਇਥੋਂ ਤਕ ਕਹਿ ਦਿੱਤਾ ਕਿ ਕਿਨਸੇ ਕਾਰਣ ਫੁੱਟਬਾਲਰ ਹੈਰੀ ਵਿੰਕਸ ਦੇ ਵੀ ਹੋਸ਼ ਉੱਡ ਗਏ ਸਨ। 

PunjabKesariPunjabKesari
ਫਿਲਹਾਲ ਵੋਲੰਸਕੀ ਨੂੰ ਮੈਚ ਕਾਰਣ ਇੰਨਾ ਫਾਇਦਾ ਹੋਇਆ ਕਿ ਉਸ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਦੋ ਹੀ ਦਿਨਾਂ ਵਿਚ 2 ਮਿਲੀਅਨ ਤੋਂ ਵੱਧ ਫਾਲੋਅਰਸ ਜੁੜ ਗਏ। ਸੋਸ਼ਲ ਸਾਈਟਸ 'ਤੇ ਜ਼ਬਰਦਸਤ ਮੰਗ ਵਧਣ 'ਤੇ ਵੋਲੰਸਕੀ ਨੇ ਕਿਹਾ, ''ਮੈਨੂੰ ਇਸ ਦੀ ਉਮੀਦ ਨਹੀਂ ਸੀ, ਜਿਹੜਾ ਇਸ ਸਮੇਂ ਹੋ ਰਿਹਾ ਹੈ। ਮੈਂ ਬਹੁਤ ਅਦਭੁੱਤ ਮਹਿਸੂਸ ਕਰ ਰਹੀ ਹਾਂ। ਮੈਂ ਧੰਨਵਾਦੀ ਹਾਂ। ਸ਼ਾਇਦ ਮੈਂ ਰੋ ਨਾ ਪਵਾਂ। ਮੈਂ ਅਸਲ ਵਿਚ ਅਜਿਹਾ ਸਿਰਫ ਇਸ ਲਈ ਕੀਤਾ ਕਿਉਂਕਿ ਮੈਂ ਅਸਲ ਵਿਚ ਖੁਦ ਨੂੰ ਆਪਣੇ ਕੰਫਰਟ ਤੋਂ ਬਾਹਰ ਕਰਨਾ ਚਾਹੁੰਦੀ ਸਾਂ। ਮੈਨੂੰ ਪਾਗਲਪਣ ਦਿਖਾਉਣਾ ਚੰਗਾ ਲੱਗਦਾ ਹੈ ਪਰ ਮੈਂ ਕਦੇ ਨਹੀਂ ਸੋਚਿਆ ਸੀ ਕਿ ਇਹ ਇਸ ਪੈਮਾਨੇ 'ਤੇ ਆ ਜਾਵੇਗਾ। ਇਹ ਅਦਭੁੱਤ ਹੈ।''

PunjabKesari
ਉਥੇ ਹੀ ਵੋਲੰਸਕੀ ਦੀ ਇਸ ਹਰਕਤ ਕਾਰਣ ਉਸ ਦਾ ਬੁਆਏਫ੍ਰੈਂਡ ਵਿਟਾਲੀ ਜਦੋਰੋਵੀਤਸਕੀ ਬੇਹੱਦ ਖੁਸ਼ ਦਿਸਿਆ। ਉਸ ਨੇ ਸੋਸ਼ਲ ਮੀਡੀਆ 'ਤੇ ਕਿਹਾ ਕਿ ਕਿਨਸੇ ਨੇ ਉਸ ਦਾ ਦਿਲ ਜਿੱਤ ਲਿਆ। ਉਸ ਦਾ ਦਿਲ ਕਰਦਾ ਹੈ ਕਿ ਉਹ ਹੁਣੇ ਹੀ ਉਸ ਨਾਲ ਵਿਆਹ ਕਰ ਲਵੇ। ਉਧਰ ਵੋਲੰਸਕੀ ਨੇ ਵੀ ਸੋਸ਼ਲ ਮੀਡੀਆ 'ਤੇ ਮਿਲਦੇ ਰਿਸਪੌਂਸ ਤੋਂ ਬਾਅਦ ਇਕ ਟਵੀਟ ਕੀਤਾ। ਇਸ ਵਿਚ ਉਸ ਨੇ ਲਿਖਿਆ, ''ਪਿਛਲੇ 24 ਘੰਟੇ ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਪਲ ਸਨ। ਸਾਰਿਆਂ ਦਾ ਧੰਨਵਾਦ।''

PunjabKesariPunjabKesari


author

Gurdeep Singh

Content Editor

Related News