ਵਲਾਦੀਮਿਰ ਦੇਵੇਗਾ ਸ਼ਤਰੰਜ ਓਲੰਪੀਆਡ ''ਚ ਭਾਰਤੀ ਪੁਰਸ਼ ਟੀਮ ਨੂੰ ਟ੍ਰੇਨਿੰਗ

03/07/2020 12:56:14 AM

ਚੇਨਈ (ਨਿਕਲੇਸ਼ ਜੈਨ)- 5 ਵਾਰ ਦਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਅਗਸਤ ਵਿਚ ਮਾਸਕੋ ਵਿਚ ਆਯੋਜਿਤ ਹੋਣ ਵਾਲੇ 44ਵੇਂ ਸ਼ਤਰੰਜ ਓਲੰਪੀਆਡ ਵਿਚ ਭਾਰਤੀ ਟੀਮ ਦੀ ਅਗਵਾਈ ਕਰੇਗਾ ਤੇ ਪੁਰਸ਼ ਟੀਮ ਨੂੰ ਮਹਾਨ ਖਿਡਾਰੀ ਵਲਾਦੀਮਿਰ ਕ੍ਰੈਮਨਿਕ ਟ੍ਰੇਨਿੰਗ ਦੇਵੇਗਾ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਕੋਨੇਰੂ ਹੰਪੀ ਭਾਰਤੀ ਟੀਮ ਦੀ ਚੁਣੌਤੀ ਦੀ ਆਗੂ ਹੋਵੇਗੀ। ਅਖਿਲ ਭਾਰਤੀ ਸ਼ਤਰੰਜ ਮਹਾਸੰਘ (ਏ. ਆਈ. ਸੀ. ਐੱਫ.) ਨੇ ਕਿਹਾ ਕਿ ਇਸ ਟੂਰਨਾਮੈਂਟ ਵਿਚ 180 ਦੇਸ਼ਾਂ ਦੀ ਹਿੱਸੇਦਾਰੀ ਦੀ ਸੰਭਾਵਨਾ ਹੈ।  ਇਸ ਓਲੰਪੀਆਡ ਦਾ ਆਯੋਜਨ 5 ਤੋਂ 18 ਅਗਸਤ ਤਕ ਕੀਤਾ ਜਾਵੇਗਾ।
50 ਸਾਲਾ ਆਨੰਦ ਤੋਂ ਇਲਾਵਾ ਗ੍ਰੈਂਡਮਾਸਟਰ ਪੀ. ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਪੁਰਸ਼ ਟੀਮ ਵਿਚ ਸ਼ਾਮਲ ਹੋਣਗੇ। ਹਾਲਾਂਕਿ 5 ਮੈਂਬਰੀ ਪੁਰਸ਼ ਟੀਮ 'ਚ ਬਚੇ ਹੋਏ ਸਥਾਨਾਂ ਲਈ ਨੇੜਲਾ ਮੁਕਾਬਲਾ ਹੋਵੇਗਾ। ਮੌਜੂਦਾ ਫਾਰਮ ਨੂੰ ਦੇਖਦੇ ਹੋਏ ਬੀ. ਅਧਿਬਨ ਦਾ ਇਸ ਵਿਚੋਂ ਇਕ ਸਥਾਨ ਲੈਣ ਦੀ ਉਮੀਦ ਹੈ, ਜਦਕਿ ਸ਼ਸ਼ੀਕਿਰਣ, ਐੱਸ. ਪੀ. ਸੇਥੂਰਮਨ, ਸੂਰਯਸ਼ੇਖਰ ਗਾਂਗੁਲੀ ਤੇ ਅਰਵਿੰਦ ਚਿਦਾਂਬਰਮ ਵੀ ਇਕ ਸਥਾਨ ਲਈ ਦੌੜ ਵਿਚ ਹਨ। ਹੰਪੀ ਤੇ ਦ੍ਰੋਣਵਾਲੀ ਹਰਿਕਾ ਰੈਂਕਿੰਗ ਦੇ ਆਧਾਰ 'ਤੇ ਮਹਿਲਾ ਟੀਮ ਦਾ ਹਿੱਸਾ ਹੋਣਗੀਆਂ। ਤਾਨੀਆ ਸਚਦੇਵਾ, ਭਗਤੀ ਕੁਲਕਰਨੀ ਤੇ ਆਰ. ਵੈਸ਼ਾਲੀ ਬਾਕੀ ਤਿੰਨ ਸਥਾਨਾਂ ਦੀ ਦੌੜ ਵਿਚ ਅੱਗੇ ਹਨ।


Gurdeep Singh

Content Editor

Related News