IPL 2020 ਤੋਂ ਬਾਅਦ ਵੀਵੋ ਹੁਣ ਪ੍ਰੋ ਕਬੱਡੀ ਲੀਗ ਅਤੇ ਬਿਗ ਬਾਸ ਤੋਂ ਵੀ ਬਾਹਰ

08/08/2020 11:23:44 AM

ਨਵੀਂ ਦਿੱਲੀ– ਚੀਨੀ ਸਮਾਰਟਫੋਨ ਨਿਰਮਾਤ ਕੰਪਨੀ ਵੀਵੋ ਨੇ ਆਈ.ਪੀ.ਐੱਲ. 2020 ਦੇ ਟਾਈਟਲ ਸਪਾਂਸਰਸ਼ਿਪ ਤੋਂ ਬਾਹਰ ਹੋਣ ਤੋਂ ਬਾਅਦ ਦੋ ਹੋਰ ਟਾਈਟਲ ਸਪਾਂਸਰਸ਼ਿਪ ਤੋਂ ਅਲੱਗ ਹੋਣ ਦਾ ਫ਼ੈਸਲਾ ਕੀਤਾ ਹੈ। ਇਹ ਜਾਣਕਾਰੀ ਮਾਮਲੇ ਨਾਲ ਜੁੜੇ ਸੂਤਰਾਂ ਨੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਵੀਵੋ ਹੁਣ ਪ੍ਰੋ ਕਬੱਡੀ ਲੀਗ (ਪੀ.ਕੇ.ਐੱਲ.) ਅਤੇ ਟਾਲੀਵਿਜ਼ਨ ਸ਼ੋਅ ਬਿਗ ਬਾਸ ਦੇ ਟਾਈਟਲ ਸਪਾਂਸਰਸ਼ਿਪ ਤੋਂ ਹਟ ਚੁੱਕੀ ਹੈ। 

ਪ੍ਰੋ ਕਬੱਡੀ ਲੀਗ ਨੂੰ ਹਰ ਸਾਲ 60 ਕਰੋੜ
ਪ੍ਰੋ ਕਬੱਡੀ ਲਈ ਵੀਵੋ ਹਰ ਸਾਲ ਦਾ 60 ਕਰੋੜ ਅਤੇ ਟੈਲੀਵਿਜ਼ਨ ਸ਼ੋਅ ਬਿਗਬਾਸ ਲਈ ਹਰ ਸੀਜ਼ਨ ਲਈ ਉਹ 30 ਕਰੋੜ ਰੁਪਏ ਚੁੱਕਾ ਰਹੀ ਸੀ। ਸੂਤਰਾਂ ਮੁਤਾਬਕ, ਭਾਰਤ ਅਤੇ ਚੀਨ ਤਣਾਅ ਕਾਰਨ ਕੰਪਨੀ ਦੇ ਮੈਨੇਜਮੈਂਟ ਦੇ ਫ਼ੈਸਲਾ ਕੀਤਾ ਹੈ ਕਿ ਉਹ ਇਸ ਸਾਲ ਬ੍ਰਾਂਡਿੰਗ ਅਤੇ ਪ੍ਰਮੋਸ਼ਨ ’ਤੇ ਜ਼ਿਆਦਾ ਖ਼ਰਚ ਨਹੀਂ ਕਰੇਗੀ। ਕੰਪਨੀ ਦਾ ਧਿਆਨ ਰਿਟੇਲ ਡਿਸਕਾਊਂਟ ਰਾਹੀਂ ਪ੍ਰੋਡਕਟ ਵੇਚਣ ’ਤੇ ਹੋਵੇਗਾ। ਜਦ ਤੱਕ ਦੋਵਾਂ ਦੇਸ਼ਾਂ ਵਿਚਾਲੇ ਹਾਲਾਤ ਆਮ ਨਹੀਂ ਹੋ ਜਾਂਦੇ ਹਨ, ਉਦੋਂ ਤੱਕ ਉਹ ਇਸੇ ਨੀਤੀ ਨਾਲ ਅੱਗੇ ਵਧਣ ਬਾਰੇ ਸੋਚ ਰਹੀ ਹੈ। 

IPL ਦੇ ਇਸ ਸੀਜ਼ਨ ਤੋਂ ਵੀਵੋ ਬਾਹਰ
ਇਸ ਸਾਲ ਆਈ.ਪੀ.ਐੱਲ. 13 ਨੂੰ ਭਾਰਤ ਦੇ ਬਾਹਰ ਸਤੰਬਰ ’ਚ ਯੂ.ਏ.ਈ. ’ਚ ਕਰਵਾਇਆ ਜਾ ਰਿਹਾ ਹੈ। ਬੀ.ਸੀ.ਸੀ.ਆਈ. ਅਤੇ ਵੀਵੋ ਵਲੋਂ ਵੀਰਵਾਰ ਨੂੰ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਦੋਵਾਂ ਨੇ ਮਿਲ ਕੇ ਇਸ ਸਾਂਝੇਦਾਰੀ ਨੂੰ 2020 ’ਚ ਬਰੇਕ ਦੇਣ ਦਾ ਫ਼ੈਸਲਾ ਕੀਤਾ ਹੈ। 


Rakesh

Content Editor

Related News