ਆਨੰਦ ਨੇ ਵੇਸਲੀ ਨੂੰ ਹਰਾਇਆ, ਨਾਰਵੇ ''ਚ ਸੰਯੁਕਤ ਪੰਜਵੇਂ ਸਥਾਨ ''ਤੇ

06/10/2019 5:03:05 PM

ਸਪੋਰਟਸ ਡੈਸਕ— ਸਾਬਕਾ ਵਿਸ਼ਵ ਚੈਂਪੀਅਨ ਵਿਸ਼ਵਨਾਥਨ ਆਨੰਦ ਨੇ ਅਮਰੀਕਾ ਦੇ ਵੇਸਲੀ ਸੋਅ 'ਤੇ ਆਸਾਨ ਜਿੱਤ ਦਰਜ ਕੀਤੀ ਜਿਸ ਨਾਲ ਉਹ ਅਲਟੀਬਾਕਸ ਨਾਰਵੇ ਸ਼ਤਰੰਜ ਟੂਰਨਾਮੈਂਟ ਦੇ ਪੰਜਵੇਂ ਦੌਰ ਦੇ ਬਾਅਦ ਸੰਯੁਕਤ ਪੰਜਵੇਂ ਸਥਾਨ 'ਤੇ ਪਹੁੰਚ ਗਏ ਹਨ। ਆਨੰਦ ਨੇ ਦਿਖਾਇਆ ਕਿ ਕਿਉਂ ਉਨ੍ਹਾਂ ਨੂੰ ਸਪੀਡ ਕਿੰਗ ਕਿਹਾ ਜਾਂਦਾ ਹੈ। ਉਨ੍ਹਾਂ ਨੇ ਵੇਸਲੀ ਦੇ ਖਿਲਾਫ ਕਾਲੇ ਮੁਹਰਿਆਂ ਨਾਲ ਡਰਾਅ ਖੇਡਿਆ ਅਤੇ ਫਿਰ ਸਫੈਦ ਮੁਹਰਿਆਂ ਨਾਲ ਜਿੱਤ ਦਰਜ ਕਰਕੇ ਇਹ ਮੁਕਾਬਲਾ 1.5-0.5 ਨਾਲ ਆਪਣੇ ਨਾਂ ਕੀਤਾ। ਆਨੰਦ ਨੇ ਪਹਿਲੀਆਂ ਦੋ ਬਾਜ਼ੀਆਂ 'ਚ ਹਾਰ ਦੇ ਬਾਅਦ ਸ਼ਾਨਦਾਰ ਵਾਪਸੀ ਕੀਤੀ ਅਤੇ ਇਸ ਤੋਂ ਬਾਅਦ ਲਗਾਤਾਰ ਤਿੰਨ ਜਿੱਤ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਉਹ ਪੰਜ ਅੰਕਾਂ ਦੇ ਨਾਲ ਸੰਯੁਕਤ ਪੰਜਵੇਂ ਸਥਾਨ 'ਤੇ ਪਹੁੰਚ ਗਏ।


Tarsem Singh

Content Editor

Related News